Israel attacks Iran: ਛਿੜ ਗਈ ਨਵੀਂ ਜੰਗ! ਇਜ਼ਰਾਈਲ ਨੇ ਇਰਾਨ 'ਤੇ ਕੀਤਾ ਵੱਡਾ ਹਮਲਾ, ਪਰਮਾਣੂ ਠਿਕਾਣਿਆਂ 'ਤੇ ਅਟੈਕ
ਇਜ਼ਰਾਈਲ ਨੇ ਇਰਾਨ 'ਤੇ ਹਮਲਾ ਕਰ ਦਿੱਤਾ ਹੈ। ਖਬਰਾਂ ਮੁਤਾਬਕ, ਇਜ਼ਰਾਈਲੀ ਵਾਹੂ ਫੌਜ ਨੇ ਰਾਜਧਾਨੀ ਤੇਹਰਾਨ ਵਿਚ ਕਈ ਥਾਵਾਂ 'ਤੇ ਏਅਰ ਸਟ੍ਰਾਈਕ ਕੀਤੀ ਹੈ। ਹਾਲਾਂਕਿ, ਇਹ ਸਾਫ ਨਹੀਂ ਹੋ ਸਕਿਆ ਕਿ ਇਹ..

Israel attacks Iran: ਇਜ਼ਰਾਈਲ ਨੇ ਇਰਾਨ 'ਤੇ ਹਮਲਾ ਕਰ ਦਿੱਤਾ ਹੈ। ਖਬਰਾਂ ਮੁਤਾਬਕ, ਇਜ਼ਰਾਈਲੀ ਵਾਹੂ ਫੌਜ ਨੇ ਰਾਜਧਾਨੀ ਤੇਹਰਾਨ ਵਿਚ ਕਈ ਥਾਵਾਂ 'ਤੇ ਏਅਰ ਸਟ੍ਰਾਈਕ ਕੀਤੀ ਹੈ। ਹਾਲਾਂਕਿ, ਇਹ ਸਾਫ ਨਹੀਂ ਹੋ ਸਕਿਆ ਕਿ ਇਹ ਹਮਲੇ ਕਿਹੜੀਆਂ ਥਾਵਾਂ 'ਤੇ ਹੋਏ ਹਨ। ਦੂਜੇ ਪਾਸੇ, ਅਮਰੀਕਾ ਦੇ ਅਧਿਕਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਇਸ ਹਮਲੇ 'ਚ ਅਮਰੀਕਾ ਦਾ ਕੋਈ ਹਿੱਸਾ ਨਹੀਂ ਹੈ। ਖਾਸ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਅਨੁਮਾਨ ਲਗਾਇਆ ਸੀ ਕਿ ਇਜ਼ਰਾਈਲ, ਇਰਾਨ 'ਤੇ ਹਮਲਾ ਕਰ ਸਕਦਾ ਹੈ।
ਇਜ਼ਰਾਈਲ ਨੇ ਅੱਜ (ਸ਼ੁੱਕਰਵਾਰ, 13 ਜੂਨ 2025) ਸਵੇਰੇ ਈਰਾਨ 'ਤੇ ਹਮਲਾ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਹਮਲਾ ਦੋਹਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ 'ਚੋਂ ਸਭ ਤੋਂ ਵੱਡਾ ਅਤੇ ਸਿੱਧਾ ਕਦਮ ਮੰਨਿਆ ਜਾ ਰਿਹਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੈਤਨਯਾਹੂ ਨੇ ਕਿਹਾ ਕਿ ਇਹ ਇਕ ਵਿਸ਼ੇਸ਼ ਸੈਨਾ ਮੁਹਿੰਮ ਹੈ, ਜਿਸ ਦਾ ਮਕਸਦ ਈਰਾਨ ਵੱਲੋਂ ਆ ਰਹੇ ਖਤਰੇ ਨੂੰ ਰੋਕਣਾ ਹੈ। ਉਨ੍ਹਾਂ ਕਿਹਾ, “ਜਦ ਤੱਕ ਖ਼ਤਰਾ ਖਤਮ ਨਹੀਂ ਹੁੰਦਾ, ਸਾਡੀ ਕਾਰਵਾਈ ਜਾਰੀ ਰਹੇਗੀ।”
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਸਾਫ ਕੀਤਾ ਹੈ ਕਿ ਅਮਰੀਕਾ ਇਸ ਕਾਰਵਾਈ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ, "ਸਾਡੀ ਪ੍ਰਾਥਮਿਕਤਾ ਸਿਰਫ ਆਪਣੇ ਸੈਨਿਕਾਂ ਦੀ ਸੁਰੱਖਿਆ ਹੈ।"
ਸੰਯੁਕਤ ਰਾਸ਼ਟਰ ਦੀ ਪਰਮਾਣੂ ਏਜੰਸੀ IAEA ਨੇ ਇਸ ਹਫ਼ਤੇ ਦੱਸਿਆ ਕਿ ਈਰਾਨ ਪਿਛਲੇ 20 ਸਾਲਾਂ ਵਿੱਚ ਪਹਿਲੀ ਵਾਰ ਆਪਣੇ ਪਰਮਾਣੂ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ। ਇਹੀ ਰਿਪੋਰਟ ਇਜ਼ਰਾਈਲ ਵੱਲੋਂ ਕੀਤੀ ਗਈ ਕਾਰਵਾਈ ਦਾ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।
ਭਾਰਤ ਦੇ ਇਜ਼ਰਾਈਲ ਸਥਿਤ ਦੂਤਾਵਾਸ (India in Israel) ਨੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਥੇ ਰਹਿ ਰਹੇ ਸਾਰੇ ਭਾਰਤੀ ਨਾਗਰਿਕਾਂ ਲਈ ਇਕ ਸਾਵਧਾਨੀ ਭਰੀ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਲਿਖਿਆ ਗਿਆ ਹੈ: "ਇਜ਼ਰਾਈਲ ਵਿੱਚ ਰਹਿ ਰਹੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਜ਼ਰਾਈਲੀ ਪ੍ਰਸ਼ਾਸਨ ਅਤੇ ਹੋਮ ਫਰੰਟ ਕਮਾਂਡ (oref.org.il/eng) ਵੱਲੋਂ ਜਾਰੀ ਕੀਤੇ ਗਏ ਸੁਰੱਖਿਆ ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰਨ। ਸਦਾ ਸਾਵਧਾਨ ਰਹੋ। ਜੇ ਬਹੁਤ ਜ਼ਰੂਰੀ ਨਾ ਹੋਵੇ ਤਾਂ ਘਰ ਤੋਂ ਬਾਹਰ ਨਾ ਨਿਕਲੋ। ਦੇਸ਼ ਦੇ ਅੰਦਰ ਵੀ ਬਿਨਾ ਲੋੜ ਦੀ ਯਾਤਰਾ ਤੋਂ ਗੁਰੇਜ਼ ਕਰੋ ਅਤੇ ਸੰਭਵ ਹੋਵੇ ਤਾਂ ਸੁਰੱਖਿਆ ਸ਼ੈਲਟਰ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕਰੋ।"






















