Israeli Airstrikes: ਗਾਜਾ ਪੱਟੀ 'ਚ ਫਿਲਿਸਤੀਨੀ ਇਸਲਾਮਿਕ ਜੇਹਾਦੀਆਂ 'ਤੇ ਇਜ਼ਰਾਈਲ ਦੀ ਏਅਰ ਸਟ੍ਰਾਈਕ ਜਾਰੀ, ਮਰਨ ਵਾਲਿਆਂ ਦੀ ਗਿਣਤੀ ਹੋਈ 24
ਫਲਿਸਤੀਨੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਗਾਜਾ ਪੱਟੀ 'ਚ ਇਜ਼ਰਾਇਲ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਗਾਜਾ ਪੱਟੀ 'ਚ ਇਜ਼ਰਾਈਲ ਦੀ ਏਅਰ ਸਟ੍ਰਾਈਕ ਕਾਰਨ 24 ਲੋਕਾਂ ਦੀ ਜਾਨ ਚੱਲੀ ਗਈ।
Israeli airstrikes on Gaza Strip: ਇਜ਼ਰਾਇਲਾ (Israel) ਨੇ ਇਕ ਵਾਰ ਫਿਰ ਗਾਜਾ ਪੱਟੀ (Gaza Strip) 'ਤੇ ਏਅਰ ਸਟ੍ਰਾਈਕ (Israeli Airstrikes) ਕਰ ਦਿੱਤੀ ਹੈ ਤੇ ਉਸ ਦੇ ਹਮਲੇ ਹੁਣ ਵੀ ਲਗਾਤਾਰ ਜਾਰੀ ਦੱਸੇ ਜਾ ਰਹੇ ਹਨ। ਇਜ਼ਰਾਇਲੀ ਹਮਲੇ ਦਾ ਸ਼ਿਕਾਰ ਹੋਏ ਲੋਕਾਂ ਦੀ ਮੌਤ ਦਾ ਅੰਕੜਾ ਵਧ ਗਿਆ ਹੈ। ਫਲਿਸਤਿਨੀ ਐਨਕਲੇਵ ਦੇ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਫਲਿਸਤੀਨੀ ਅੰਦੋਲਨ ਇਸਲਾਮਿਕ ਜਿਹਾਦ (Palestinian Movement Islamic Jihad) ਖਿਲਾਫ ਇਜ਼ਰਾਇਲ ਹਵਾਈ ਹਮਲਿਆਂ 'ਚ ਘੱਟ ਤੋਂ ਘੱਟ 24 ਲੋਕ ਮਾਰੇ ਗਏ ਹਨ ਤੇ 203 ਲੋਕ ਜ਼ਖ਼ਮੀ ਹੋ ਗਏ ਹਨ।
ਫਲਿਸਤੀਨੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਗਾਜਾ ਪੱਟੀ 'ਚ ਇਜ਼ਰਾਇਲ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਗਾਜਾ ਪੱਟੀ 'ਚ ਇਜ਼ਰਾਈਲ ਦੀ ਏਅਰ ਸਟ੍ਰਾਈਕ ਕਾਰਨ 24 ਲੋਕਾਂ ਦੀ ਜਾਨ ਚੱਲੀ ਗਈ। ਜਿਨ੍ਹਾਂ 'ਚ ਬੱਚੇ ਤੇ ਹੋਰ ਔਰਤਾਂ ਸ਼ਾਮਲ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫਲਿਸਤੀਨੀ ਸਿਹਤ ਮੰਤਰਾਲੇ ਨੇ ਅੱਗੇ ਕਿਹਾ ਕਿ ਇਜ਼ਰਾਈਲ ਦੇ ਰੱਖਿਆ ਬਲਾਂ ਨੇ ਗਾਜ਼ਾ ਪੱਟੀ 'ਚ ਇਸਲਾਮਿਕ ਜੇਹਾਦ ਲਹਿਰ ਦੇ ਖਿਲਾਫ ਹਵਾਈ ਹਮਲੇ ਕਰਕੇ ਬ੍ਰੇਕਿੰਗ ਡਾਨ ਆਪ੍ਰੇਸ਼ਨ ਸ਼ੁਰੂ ਕੀਤਾ ਹੈ, ਜਿਸ ਕਾਰਨ ਸ਼ੁਰੂਆਤ 'ਚ 10 ਲੋਕ ਮਾਰੇ ਗਏ ਸਨ ਅਤੇ 50 ਲੋਕ ਜ਼ਖਮੀ ਹੋ ਗਏ ਸਨ।
ਫਲਿਸਤੀਨੀ ਇਸਲਾਮਿਕ ਜੇਹਾਦ ਮੂਵਮੈਂਟ ਦੇ ਨੇਤਾ ਨੇ ਇਹ ਧਮਕੀ ਦਿੱਤੀ
ਰਿਪੋਰਟਾਂ ਮੁਤਾਬਕ ਫਲਸਤੀਨੀ ਇਸਲਾਮਿਕ ਜੇਹਾਦ ਅੰਦੋਲਨ ਦੇ ਨੇਤਾ ਜ਼ਿਆਦ ਨਖਾਲਾਹ ਨੇ ਧਮਕੀ ਦਿੱਤੀ ਹੈ ਕਿ ਇਜ਼ਰਾਈਲੀ ਹਵਾਈ ਹਮਲੇ ਦਾ ਜਵਾਬ ਤੇਲ ਅਵੀਵ 'ਤੇ ਮਿਜ਼ਾਈਲ ਹਮਲੇ ਨਾਲ ਦਿੱਤਾ ਜਾਵੇਗਾ। ਇਜ਼ਰਾਈਲ ਐਮਰਜੈਂਸੀ ਲਾਗੂ ਕਰਨ ਤੋਂ ਬਾਅਦ ਮਿਜ਼ਾਈਲ ਹਮਲਿਆਂ ਨੂੰ ਟਾਲਦਾ ਰਿਹਾ ਹੈ ਪਰ ਇਸ ਦੌਰਾਨ ਉਹ ਗਾਜ਼ਾ ਪੱਟੀ ਵਿੱਚ ਲਗਾਤਾਰ ਨਵੇਂ ਹਮਲੇ ਕਰ ਰਿਹਾ ਹੈ।
ਇਜ਼ਰਾਈਲ ਫਲਿਸਤੀਨ ਇਸਲਾਮਿਕ ਜੇਹਾਦ ਅੰਦੋਲਨ ਨਾਲ ਜੁੜੇ ਲੋਕਾਂ ਨੂੰ ਅੱਤਵਾਦੀ ਦੱਸਦਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਜ਼ਰਾਇਲੀ ਹਵਾਈ ਫੌਜ ਗਾਜ਼ਾ ਪੱਟੀ 'ਚ ਇਸਲਾਮਿਕ ਜੇਹਾਦ ਅੰਦੋਲਨਕਾਰੀਆਂ ਦੀਆਂ ਸੁਰੰਗਾਂ 'ਤੇ ਹਵਾਈ ਹਮਲੇ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਇਜ਼ਰਾਈਲ ਅਤੇ ਫਲਿਸਤੀਨ ਵਿਚਾਲੇ ਕਾਫੀ ਤਣਾਅ ਰਿਹਾ ਹੈ।