ਇਸ ਖੂਬਸੂਰਤ ਸ਼ਹਿਰ 'ਚ ਸੈਲਫੀ ਲੈਣਾ ਅਪਰਾਧ, ਫੋਟੋ ਕਲਿੱਕ ਕਰਨ 'ਤੇ ਭਰਨਾ ਪਵੇਗਾ 25,000 ਦਾ ਜ਼ੁਰਮਾਨਾ
Italy Tourist Place: ਪੋਰਟੋਫਿਨੋ ਆਉਣ ਵਾਲੇ ਸੈਲਾਨੀ ਸੜਕ ‘ਤੇ ਹੀ ਰੁੱਕ ਕੇ ਸੈਲਫੀ ਲੈਣ ਲੱਗ ਜਾਂਦੇ ਹਨ, ਜਿਸ ਕਰਕੇ ਟ੍ਰੈਫਿਕ ਜਾਮ ਹੋ ਜਾਂਦਾ ਹੈ। ਇਸ ਕਰਕੇ ਇੱਥੇ ਸਵੇਰੇ 10.30 ਤੋਂ ਸ਼ਾਮ 5.30 ਵਜੇ ਤੱਲ ਸੈਲਫੀ ਲੈਣ ‘ਤੇ ਪਾਬੰਦੀ ਹੈ।
Holiday Destination: ਛੁੱਟੀਆਂ 'ਚ ਘੁੰਮਣ ਜਾਣ ਵੇਲੇ ਸੈਲਫੀ ਲੈਣਾ ਹਰ ਕੋਈ ਪਸੰਦ ਕਰਦਾ ਹੈ। ਇਨਸਾਨ ਹਰ ਪਲ ਨੂੰ ਕੈਮਰੇ ਵਿਚ ਕੈਦ ਕਰਨਾ ਚਾਹੁੰਦਾ ਹੈ। ਪਰ ਅੱਜ ਅਸੀਂ ਦੁਨੀਆ ਦੀ ਉਸ ਖੂਬਸੂਰਤ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸੈਲਫੀ ਲੈਣ 'ਤੇ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਅਸਲ ਵਿੱਚ, ਇੱਥੇ ਹਸੀਨ ਵਾਦੀਆਂ ਨੂੰ ਕੈਮਰੇ ਵਿੱਚ ਕੈਦ ਕਰਨਾ ਮਨ੍ਹਾ ਹੈ।
ਦਰਅਸਲ ਆਪਣੀ ਖੂਬਸੂਰਤੀ ਲਈ ਦੁਨੀਆ ਭਰ 'ਚ ਮਸ਼ਹੂਰ ਇਟਲੀ ਦੇ ਪੋਰਟੋਫਿਨੋ ਸ਼ਹਿਰ 'ਚ ਸੈਲਫੀ ਲੈਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਰ ਇਹ ਸ਼ਹਿਰ ਇੰਨਾ ਸ਼ਾਨਦਾਰ ਹੈ ਕਿ ਤੁਸੀਂ ਇਸ ਨੂੰ ਕੈਮਰੇ 'ਚ ਕੈਦ ਕੀਤੇ ਬਿਨਾਂ ਨਹੀਂ ਰਹਿ ਸਕੋਗੇ। ਇੱਥੋਂ ਦੇ ਸਥਾਨਕ ਪ੍ਰਸ਼ਾਸਨ ਨੇ ਅਜਿਹੀ ਪਾਬੰਦੀ ਲਗਾਉਣ ਪਿੱਛੇ ਆਪਣਾ ਤਰਕ ਦਿੱਤਾ ਹੈ।
ਦਰਅਸਲ, ਇਟਾਲੀਅਨ ਰਿਵੇਰਾ 'ਤੇ ਸਥਿਤ ਇਹ ਸ਼ਹਿਰ ਹਮੇਸ਼ਾ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਅਜਿਹੀ ਸਥਿਤੀ ਵਿੱਚ, ਵੱਡੀ ਗਿਣਤੀ ਵਿੱਚ ਸੈਲਾਨੀ ਪੋਰਟੋਫਿਨੋ ਵਿੱਚ ਰਹਿਣ ਅਤੇ ਰੰਗੀਨ ਕੁਦਰਤ ਦਾ ਅਨੰਦ ਲੈਣ ਲਈ ਆਉਂਦੇ ਹਨ। ਛੁੱਟੀਆਂ ਦੌਰਾਨ ਤਾਂ ਹਾਲਾਤ ਅਜਿਹੇ ਹੁੰਦੇ ਹਨ ਕਿ ਲੋਕਾਂ ਨੂੰ ਠਹਿਰਣ ਲਈ ਹੋਟਲ ਵੀ ਨਹੀਂ ਮਿਲਦੇ। ਇਹ ਸਥਾਨ ਸੀਜ਼ਨ ਦੌਰਾਨ ਸੈਲਾਨੀਆਂ ਨਾਲ ਭਰਿਆ ਰਹਿੰਦਾ ਹੈ। ਅਜਿਹੇ 'ਚ ਇੱਥੇ ਰਹਿਣ ਵਾਲੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: Zoji La Pass: ਜ਼ੋਜੀਲਾ ਪਾਸ 'ਤੇ ਸ੍ਰੀਨਗਰ-ਕਾਰਗਿਲ ਸੜਕ ਲਗਾਤਾਰ 8ਵੇਂ ਦਿਨ ਬੰਦ, ਸੈਂਕੜੇ ਵਾਹਨ ਅਤੇ ਯਾਤਰੀ ਫਸੇ
ਪੋਰਟੋਫਿਨੋ ਸ਼ਹਿਰ 'ਚ ਆਉਣ ਵਾਲੇ ਸੈਲਾਨੀ ਸੜਕਾਂ 'ਤੇ ਰੁਕ ਕੇ ਸੈਲਫੀ ਲੈਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ। ਸੜਕਾਂ 'ਤੇ ਸੈਲਫੀ ਲੈਣ ਵਾਲੇ ਲੋਕਾਂ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ। ਅਜਿਹੇ 'ਚ ਸਥਾਨਕ ਪ੍ਰਸ਼ਾਸਨ ਨੇ ਇੱਥੇ ਸਵੇਰੇ 10.30 ਵਜੇ ਤੋਂ ਸ਼ਾਮ 6 ਵਜੇ ਤੱਕ ਸੈਲਫੀ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ।
275 ਯੂਰੋ ਦਾ ਜ਼ੁਰਮਾਨਾ
ਜੇਕਰ ਤੁਸੀਂ ਇੱਥੇ ਰੁਕ ਕੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸੈਲਫੀ ਲੈਂਦੇ ਹੋ ਤਾਂ ਤੁਹਾਨੂੰ 275 ਯੂਰੋ (24,777 ਰੁਪਏ) ਦਾ ਜ਼ੁਰਮਾਨਾ ਭਰਨਾ ਪਵੇਗਾ। ਪੋਰਟੋਫਿਨੋ ਦੇ ਮੇਅਰ ਮਾਟੇਓ ਵਿਆਕਾਵਾ ਦਾ ਇਸ ਕਾਨੂੰਨ ਬਾਰੇ ਕਹਿਣਾ ਹੈ ਕਿ ਹਾਲ ਦੇ ਸਮੇਂ ਵਿੱਚ ਇੱਥੇ ਅਰਾਜਕਤਾ ਵਧੀ ਹੈ। ਇਸ ਲਈ ਸਿਰਫ਼ ਸੈਲਾਨੀ ਹੀ ਜ਼ਿੰਮੇਵਾਰ ਹਨ। ਇਸੇ ਲਈ ਇਟਲੀ ਦੇ ਸ਼ਹਿਰ ਰਿਵੇਰਾ ਵਿੱਚ ਨਵੇਂ ਨਿਯਮ ਲਾਗੂ ਕੀਤੇ ਗਏ ਹਨ।
ਇਹ ਵੀ ਪੜ੍ਹੋ: Navjot Kaur Sidhu Health Update: ਨਵਜੋਤ ਸਿੰਘ ਸਿੱਧੂ ਦੀ ਪਤਨੀ ਦਾ ਹੋਇਆ ਕੈਂਸਰ ਦਾ ਆਪਰੇਸ਼ਨ, ਟਵੀਟ ਕਰਕੇ ਦੱਸਿਆ ਸਿਹਤ ਦਾ ਹਾਲ