Navjot Kaur Sidhu Health Update: ਨਵਜੋਤ ਸਿੰਘ ਸਿੱਧੂ ਦੀ ਪਤਨੀ ਦਾ ਹੋਇਆ ਕੈਂਸਰ ਦਾ ਆਪਰੇਸ਼ਨ, ਟਵੀਟ ਕਰਕੇ ਦੱਸਿਆ ਸਿਹਤ ਦਾ ਹਾਲ
Navjot Kaur Sidhu Health: ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੂੰ ਲੈਫਟ ਬ੍ਰੈਸਟ ਵਿੱਚ ਸਟੇਜ 2 ਕਾਰਸੀਨੋਮਾ ਕੈਂਸਰ ਹੋ ਗਿਆ ਸੀ।
Carcinoma Cancer: ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦਾ ਆਪਰੇਸ਼ਨ ਸਫਲ ਰਿਹਾ ਹੈ। ਸਿੱਧੂ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਤੁਹਾਡੀਆਂ ਸਾਰਿਆਂ ਦੀ ਦੁਆਵਾਂ ਅਤੇ ਆਸ਼ੀਰਵਾਦ ਨਾਲ ਮੇਰੀ ਪਤਨੀ ਦਾ ਆਪਰੇਸ਼ਨ ਸਫਲ ਰਿਹਾ। ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਹੁਣ ਠੀਕ ਹੋਣ ਦੇ ਰਾਹ 'ਤੇ ਹਨ। ਉਨ੍ਹਾਂ ਦਾ ਵਿਵਹਾਰ ਬੱਚਿਆਂ ਵਰਗਾ ਹੋ ਗਿਆ ਹੈ, ਉਹਨਾਂ ਨੂੰ ਅਨੁਸ਼ਾਸਿਤ ਇਲਾਜ ਪ੍ਰਣਾਲੀ ਦੀ ਪਾਲਣਾ ਕਰਨ ਲਈ ਲਗਾਤਾਰ ਭਰੋਸਾ ਅਤੇ ਉਤਸ਼ਾਹ ਦੀ ਲੋੜ ਹੈ।"
ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੂੰ ਲੈਫਟ ਬ੍ਰੈਸਟ ਵਿੱਚ ਸਟੇਜ 2 ਕਾਰਸੀਨੋਮਾ ਕੈਂਸਰ ਹੋ ਗਿਆ ਸੀ। ਪਤਾ ਲੱਗਣ 'ਤੇ, ਉਨ੍ਹਾਂ ਦੀ ਰੈਡੀਕਲ ਮਾਸਟਕਟੋਮੀ ਕਰਵਾਈ ਗਈ ਅਤੇ ਕੈਂਸਰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਸੀ। ਇਹ ਸਰਜਰੀ ਇੰਡਸ ਇੰਟਰਨੈਸ਼ਨਲ ਹਸਪਤਾਲ ਵਿਖੇ ਟਾਟਾ ਕੈਂਸਰ ਹਸਪਤਾਲ ਦੇ ਸਾਬਕਾ ਸੀਨੀਅਰ ਕੰਸਲਟੈਂਟ ਸਰਜੀਕਲ ਓਨਕੋਲੋਜਿਸਟ ਡਾ: ਰੁਪਿੰਦਰ ਸਿੰਘ ਨੇ ਕੀਤੀ।
With all your good wishes and blessings my wife’s operation was successful, her reports are positive and she’s on the road to recovery , Her mannerism has become Child-Like , needs constant convincing and encouragement to follow a disciplined treatment regimen ... pic.twitter.com/d70EgFMWPI
— Navjot Singh Sidhu (@sherryontopp) April 24, 2023">
ਦੱਸ ਦੇਈਏ ਕਿ ਡਾਕਟਰ ਨਵਜੋਤ ਕੌਰ ਦਾ ਪਿਛਲੇ ਮਹੀਨੇ ਕੈਂਸਰ ਦਾ ਆਪਰੇਸ਼ਨ ਹੋਇਆ ਸੀ। ਉਨ੍ਹਾਂ ਦਾ ਕੈਂਸਰ ਦੂਜੀ ਸਟੇਜ ਵਿੱਚ ਸੀ। ਨਵਜੋਤ ਕੌਰ ਨੇ ਕੈਂਸਰ ਦਾ ਆਪਰੇਸ਼ਨ ਕਰਵਾਉਣ ਤੋਂ ਪਹਿਲਾਂ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਲਈ ਭਾਵੁਕ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਲਿਖਿਆ ਕਿ ਤੁਸੀਂ ਵਾਰ-ਵਾਰ ਇਨਸਾਫ਼ ਦੀ ਗੁਹਾਰ ਲਗਾਈ ਪਰ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਸਿਰਫ਼ ਤੁਹਾਡਾ ਹੀ ਇੰਤਜ਼ਾਰ ਕੀਤਾ, ਪਰ ਸੱਚ ਬਹੁਤ ਤਾਕਤਵਰ ਹੁੰਦਾ ਹੈ, ਇਹ ਵਾਰ-ਵਾਰ ਇਮਤਿਹਾਨ ਲੈਂਦਾ ਹੈ।
ਉਨ੍ਹਾਂ ਨੇ ਕਿਹਾ ਸੀ, ਮਾਫ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ ਕਿਉਂਕਿ ਮੈਨੂੰ ਸਟੇਜ-2 ਦਾ ਕੈਂਸਰ ਹੈ। ਅੱਜ ਸਰਜਰੀ ਹੋਣੀ ਹੈ। ਇਸ ਲਈ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਹ ਰੱਬ ਦੀ ਮਰਜ਼ੀ ਹੈ।
ਇਹ ਵੀ ਪੜ੍ਹੋ: Sania Mirza: ਟੈਨਿਸ ਤੋਂ ਬਾਅਦ ਹੁਣ ਐਕਟਿੰਗ ਦੇ ਮੈਦਾਨ 'ਚ ਉੱਤਰਨ ਜਾ ਰਹੀ ਸਾਨੀਆ ਮਿਰਜ਼ਾ? ਇਸ ਐਕਟਰ ਨਾਲ ਆਵੇਗੀ ਨਜ਼ਰ