ਪੜਚੋਲ ਕਰੋ
Advertisement
Jacob Blake Death: ਅਮਰੀਕੀ ਪੁਲਿਸ ਦੀ ਬੇਰਹਿਮੀ, ਪੁੱਤਰਾਂ ਸਾਹਮਣੇ ਪਿਓ 'ਤੇ ਚਲਾਈਆਂ ਗੋਲੀਆਂ
Protest after Jacob Blake Death: 23 ਅਗਸਤ ਦੀ ਸ਼ਾਮ ਪੁਲਿਸ ਨੇ ਸ਼ਹਿਰ ਵਿੱਚ ਇੱਕ ਕਾਲੇ ਮੂਲ ਦੇ ਵਿਅਕਤੀ ਨੂੰ ਕਈ ਵਾਰ ਉਸ ਦੀ ਪਿੱਠ 'ਤੇ ਗੋਲੀ ਮਾਰ ਦਿੱਤੀ। ਵਿਸਕੌਨਸਿਨ ਦੇ ਰਾਜਪਾਲ ਟੋਨੀ ਈਵਰਸ ਨੇ ਟਵਿੱਟਰ 'ਤੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਵਾਸ਼ਿੰਗਟਨ: ਅਮਰੀਕਾ ਦੇ ਵਿਸਕੌਨਸਿਨ ਵਿੱਚ ਇੱਕ ਅਫਰੀਕੀ-ਅਮਰੀਕੀ ਵਿਅਕਤੀ ਨੂੰ ਪੁਲਿਸ ਅਧਿਕਾਰੀ ਨੇ ਸੱਤ ਵਾਰ ਗੋਲੀ ਮਾਰੀ। ਗੰਭੀਰ ਰੂਪ ਨਾਲ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਸਮੇਂ ਯਾਕੂਬ ਬਲੇਕ ਦੇ ਤਿੰਨ ਬੇਟੇ ਕਾਰ ਵਿੱਚ ਪਿਛਲੀ ਸੀਟ 'ਤੇ ਬੈਠੇ ਸੀ। ਉਨ੍ਹਾਂ ਮੁੰਡਿਆਂ ਵਿੱਚੋਂ ਇੱਕ ਦਾ ਜਨਮ ਦਿਨ ਸੀ।
ਸੋਸ਼ਲ ਮੀਡੀਆ 'ਤੇ ਵਿਸਕੌਨਸਿਨ ਦੇ ਰਾਜਪਾਲ ਟੋਨੀ ਈਵਰਜ਼ ਵੱਲੋਂ ਪੋਸਟ ਕੀਤੀ ਵੀਡੀਓ ਵਿੱਚ ਜੈਕਬ ਬਲੇਕ ਨਾਂ ਦਾ ਸ਼ਖਸ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਚਿੱਟਾ ਕਮੀਜ਼ ਤੇ ਕਾਲੀ ਸ਼ੌਰਟਸ ਪਹਿਨੇ ਇਹ ਆਦਮੀ ਗ੍ਰੇਅ ਕੱਲਰ ਦੀ ਕਾਰ ਵੱਲ ਜਾ ਰਿਹਾ ਹੈ। ਉਸ ਦੇ ਪਿੱਛੇ ਦੋ ਪੁਲਿਸ ਅਧਿਕਾਰੀ ਹੱਥਾਂ ਵਿੱਚ ਬੰਦੂਕ ਫੜੇ ਹੋਏ ਦਿਖਾਈ ਦੇ ਰਹੇ ਹਨ। ਜਿਵੇਂ ਹੀ ਬਲੇਕ ਨੇ ਕਾਰ ਅੰਦਰ ਬੈਠਣ ਲਈ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਅਧਿਕਾਰੀ ਨੇ ਉਸ ਦੀ ਕਮੀਜ਼ ਫੜ ਲਈ, ਫਿਰ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਇਸ ਘਟਨਾ ਤੋਂ ਬਾਅਦ ਐਤਵਾਰ ਦੇਰ ਰਾਤ ਤਕਰੀਬਨ 100 ਲੋਕਾਂ ਦੀ ਭੀੜ ਕੇਨੋਸ਼ਾ ਕਾਉਂਟੀ ਪਬਲਿਕ ਸੇਫਟੀ ਇਮਾਰਤ ਪਹੁੰਚੀ ਤੇ ‘ਨੋ ਜਸਟਿਸ, ਨੋ ਪੀਸ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਕੇਨੋਸ਼ਾ ਕਾਉਂਟੀ ਨੇ ਸੋਮਵਾਰ ਸਵੇਰੇ 7 ਵਜੇ ਤੱਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਕੇਨੋਸ਼ਾ ਪੁਲਿਸ ਦੀ ਬੇਨਤੀ 'ਤੇ ਵਿਸਕੋਨਸਿਨ ਸਟੇਟ ਪੈਟਰੌਲ ਤੇ ਕੇਨੋਸ਼ਾ ਕਾਉਂਟੀ ਸ਼ੈਰਿਫ ਦੇ ਨੁਮਾਇੰਦੇ ਘਟਨਾ ਵਾਲੀ ਥਾਂ ਪਹੁੰਚੇ, ਕਿਉਂਕਿ ਇੱਕ ਪੁਲਿਸ ਅਧਿਕਾਰੀ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਹੈ। ਵਿਸਕਾਨਸਿਨ ਰਾਜ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਦਾ ਅਪਰਾਧਿਕ ਜਾਂਚ ਵਿਭਾਗ ਇਸ ਘਟਨਾ ਦੀ ਜਾਂਚ ਕਰੇਗਾ। ਘਟਨਾ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਪ੍ਰਸ਼ਾਸਕੀ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਬਾਰੇ ਮੁੜ ਚਰਚਾ, ਕੋਮਾ 'ਚ ਜਾਂ ਹੋਈ ਮੌਤ! ਕੀ ਹੈ ਸੱਚ ਨੀਲਮ-ਜੇਹਲਮ ਨਦੀ 'ਤੇ ਡੈਮ ਵਿਰੁੱਧ 1000 ਤੋਂ ਵੱਧ ਲੋਕ ਸੜਕਾਂ 'ਤੇ ਉੱਤਰੇ, ਪੀਓਕੇ ਵਿਚ ਪ੍ਰਦਰਸ਼ਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Several cops surrounded a Black man and fatally shot him 10+ times tonight in Lafayette, LA! He reportedly had a knife and was walking away from police, but didn’t deserve to die — they acted as judge jury and executioner. We demand JUSTICE and ANSWERS. #BlackLivesMatter pic.twitter.com/6gI3rNU4FH
— Ben Crump (@AttorneyCrump) August 22, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement