ਪੜਚੋਲ ਕਰੋ
ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅਸਤੀਫੇ ਤੋਂ ਬਾਅਦ ਸਿਆਸਤ ਗਰਮਾਈ, ਜਾਣੋ ਰੇਸ 'ਚ ਕੌਣ-ਕੌਣ ਅੱਗੇ
ਅਚਾਨਕ ਸ਼ਿੰਜੋ ਆਬੇ ਦੇ ਜਾਣ ਨਾਲ ਜਾਪਾਨ ਵਿਚ ਇੱਕ ਰਾਜਨੀਤਿਕ ਅਸ਼ਾਂਤੀ ਪੈਦਾ ਹੋ ਗਈ ਹੈ, ਪਰ ਹੁਣ ਇਸ਼ਿਬਾ ਦਾ ਨਾਂ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਉਭਰ ਰਿਹਾ ਹੈ।
ਟੋਕਿਓ: ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਆਪਣੇ ਸਿਹਤ ਸਬੰਧੀ ਕਾਰਨਾਂ ਕਰਕੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਬਾਅਦ ਜਪਾਨ 'ਚ ਸਿਆਸੀ ਹਲ-ਚਲ ਤੇਜ਼ ਹੋ ਗਈ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋਇਆ ਹੈ ਕਿ ਜਪਾਨ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਦੱਸ ਦਈਏ ਕਿ ਹੁਣ ਤਕ ਦੀਆਂ ਖ਼ਬਰਾਂ ਮੁਤਾਬਕ ਕਿਸੇ ਵੀ ਲੀਡਰ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦਾ ਪ੍ਰਧਾਨ ਬਣਨਾ ਹੋਵੇਗਾ।
ਇਸ ਬਾਰੇ ਮਿਲੀ ਹੋਰ ਜਾਣਕਾਰੀ ਮੁਤਾਬਿਕ ਜਪਾਨ 'ਚ 15 ਸਤੰਬਰ ਨੂੰ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਪ੍ਰਧਾਨ ਮੰਤਰੀ ਬਣਨ ਦੀ ਦੋੜ 'ਚ ਜਪਾਨ ਦੇ ਕਈ ਦਿੱਗਜ਼ ਲੀਡਰ ਅੱਗ ਹਨ, ਪਰ ਜਾਣੋ ਕਿਹੜੇ ਹਨ ਉਹ ਮੁੱਖ ਤਿੰਨ ਚਿਹਰੇ ਜਿਨ੍ਹਾਂ ਨੂੰ ਮਿਲ ਸਕਦੀ ਹੈ ਸੱਤਾ।
ਪ੍ਰਧਾਨ ਮੰਤਰੀ ਦੀ ਰੇਸ 'ਚ ਤਿੰਨ ਨਾਂ HDR:
1. ਕੈਬਨਿਟ ਸਕੱਤਰ ਤੇ ਮੁੱਖ ਬੁਲਾਰਾ ਜੋਸ਼ੀਹਿਦ ਸੁਗਾ
2. ਸਾਬਕਾ ਰੱਖਿਆ ਮੰਤਰੀ ਸਿਗੇਰੂ ਇਸ਼ਿਬਾ
3. ਸਾਬਕਾ ਵਿਦੇਸ਼ ਮੰਤਰੀ ਫੁਮਿਓ ਕਿਸ਼ਿਦਾ
ਕੌਣ ਹੈ ਯੋਸ਼ੀਹਿਦੇ ਸੁਗਾ (Yoshihide Suga):- ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਅਤੇ ਜਾਪਾਨ ਸਰਕਾਰ ਦੇ ਮੁੱਖ ਬੁਲਾਰੇ ਯੋਸ਼ੀਹਿਦੇ ਸੁਗਾ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਇੱਕ ਵੱਡਾ ਨਾਂ ਹੈ। ਉਨ੍ਹਾਂ ਨੇ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਜਨਰਲ ਸਕੱਤਰ ਤੋਸ਼ੀਰੋ ਨਿਕਾਈ ਨੂੰ ਚੋਣ ਲੜਨ ਦੀ ਇੱਛਾ ਦੱਸੀ ਹੈ। ਪਾਰਟੀ ਦੇ ਕੁਝ ਸੀਨੀਅਰ ਆਗੂ ਵੀ ਉਨ੍ਹਾਂ ਦੇ ਨਾਲ ਹਨ। ਸਾਲ 2012 ਵਿੱਚ ਸ਼ਿੰਜੋ ਆਬੇ ਨੇ ਜਾਪਾਨ ਦੀ ਕੁਰਸੀ ਸੰਭਾਲੀ ਤੇ ਉਦੋਂ ਤੋਂ ਯੋਸ਼ੀਹਿਦੇ ਸੁਗਾ ਸਰਕਾਰ ਦੇ ਸਭ ਤੋਂ ਵੱਡੇ ਬੁਲਾਰੇ ਵਜੋਂ ਕੰਮ ਕਰ ਰਿਹਾ ਹੈ।
ਸ਼ਿਗੇਰੂ ਇਸ਼ਿਬਾ:- ਸ਼ਿਗੇਰੂ ਇਸਿਬਾ ਜਾਪਾਨ ਦੇ ਸਾਬਕਾ ਰੱਖਿਆ ਮੰਤਰੀ ਹੈ, ਜਿਸ ਨੇ ਸ਼ਿੰਜੋ ਆਬੇ ਨੂੰ 2012 ਦੀ ਪਾਰਟੀ ਰਾਸ਼ਟਰਪਤੀ ਚੋਣ ਦੇ ਪਹਿਲੇ ਗੇੜ ਵਿੱਚ ਹਰਾਇਆ ਸੀ। ਪਹਿਲੇ ਗੇੜ ਲਈ ਜ਼ਮੀਨੀ ਪੱਧਰ 'ਤੇ ਵੋਟਿੰਗ ਕੀਤੀ ਜਾਂਦੀ ਹੈ। ਸੰਸਦਾਂ ਦੀ ਵੋਟਿੰਗ ਵਾਲੇ ਮਦੌਰ ਵਿੱਚ ਸ਼ਿੰਜੋ ਆਬੇ ਸ਼ਿਗੇਰੂ ਇਸ਼ਿਬਾ 'ਤੇ ਭਾਰੀ ਪਏ। ਸਾਲ 2018 ਵਿਚ ਸ਼ਿਗੇਰੂ ਇਸਿਬਾ ਨੂੰ ਇੱਕ ਵਾਰ ਫਿਰ ਸ਼ਿੰਜੋ ਆਬੇ ਦੀ ਮਸ਼ਹੂਰ ਹਾਰ ਦਾ ਸਾਹਮਣਾ ਕਰਨਾ ਪਿਆ।
ਫੂਮਿਓ ਕਿਸ਼ਿਦਾ (Fumio Kishida)- ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਤੀਜਾ ਵੱਡਾ ਨਾਂ ਸਾਬਕਾ ਵਿਦੇਸ਼ ਮੰਤਰੀ ਫੂਮੀਿਓ ਕਿਸ਼ਿਦਾ ਹੈ। ਕਿਸ਼ਿਦਾ ਪਾਰਟੀ ਦੀ ਨੀਤੀ ਮੁਖੀ ਵੀ ਹੈ। ਸ਼ਿੰਜੋ ਆਬੇ ਦੇ ਅਸਤੀਫੇ ਤੋਂ ਬਾਅਦ ਫੂਮਿਓ ਕਿਸ਼ਿਦਾ ਨੇ ਵੀ ਚੋਣ ਲੜਨ ਦਾ ਸੰਕੇਤ ਦਿੱਤਾ ਹੈ। ਕਿਸ਼ੀਦਾ, ਆਬੇ ਦੀ ਅਗਵਾਈ ਹੇਠ 2012 ਤੋਂ 2017 ਤੱਕ ਵਿਦੇਸ਼ ਮੰਤਰੀ ਰਹੇ। ਉਹ ਜਾਪਾਨ ਦੇ ਹੀਰੋਸ਼ੀਮਾ ਖੇਤਰ ਤੋਂ ਆਏ ਹਨ।
ਦੱਸ ਦਈਏ ਕਿ ਜਪਾਨ ਦੇ ਕਾਨੂੰਨ ਦੇ ਤਹਿਤ ਜੇਕਰ ਆਬੇ ਆਪਣੀ ਭੂਮਿਕਾ ਨਿਭਾਉਣ ਟਚ ਅਸਮਰਥ ਨੇ ਤਾਂ ਇੱਕ ਅਸਥਾਈ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ। ਇਨ੍ਹਾਂ ਤਿੰਨ ਚਿਹਰਿਆਂ ਤੋਂ ਇਲਾਵਾ ਸਭ ਤੋਂ ਵੱਡਾ ਨਾਂ ਜਪਾਨ ਦੇ ਉਪ ਪ੍ਰਧਾਨ ਮੰਤਰੀ ਤਾਰੋ ਆਸੋ ਜੋ ਖਜਾਨਾ ਮੰਤਰੀ ਵੀ ਹੈ। ਇਸੇ ਲੜੀ 'ਚ ਸਭ ਤੋਂ ਅੱਗੇ ਮਨੇ ਜਾ ਰਹੇ ਹਨ। ਹਾਲਾਂਕਿ ਪ੍ਰਧਾਨ ਮੰਤਰੀ ਬਣਨ ਲਈ ਕਈ ਪੜਾਵਾਂ ਚੋਂ ਗੁਜ਼ਰਨਾ ਹੋਵੇਗਾ।
ਕੁਝ ਇਸ ਤਰ੍ਹਾਂ ਦੀ ਰਹੇਗੀ ਪ੍ਰਕਿਰਿਆ:
ਲਿਬਰਲ ਡੈਮੋਕ੍ਰੇਟਿਕ ਪਾਰਟੀ ‘ਚ ਵੋਟਿੰਗ ਹੋਵੇਗੀ।
ਪ੍ਰਧਾਨ ਕੌਣ ਹੋਵੇਗਾ ਇਸ ਦੀ ਚੋਣ ਕੀਤੀ ਜਾਵੇਗੀ।
ਚੋਣ ਬਾਅਦ ਪੀਐਮ ਦੀ ਚੋਣ ਲਈ ਸੰਸਦੀ ਵੋਟਿੰਗ ਹੋਵੇਗੀ।
ਦਰਅਸਲ ਜਪਾਨ ਦੇ ਪ੍ਰਧਾਨ ਮਤੰਰੀ ਸ਼ਿੰਜੋ ਆਬੇ ਨੇ ਸਿਹਤ ਕਾਰਨਾ ਕਰਕੇ ਅਸਤੀਫਾ ਦਿੱਤਾ। ਸ਼ਿੰਜੋ ਆਬੇ ਦੀ ਸਿਹਤ ਇੰਨੀ ਵਿਗੜੀ ਕਿ ਇੱਕ ਹਫਤੇ ਅੰਦਰ 2 ਵਾਰ ਹਸਪਤਾਲ ਲੈ ਜਾਣਾ ਪਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement