ਪੜਚੋਲ ਕਰੋ
Advertisement
ਜੋਅ ਬਾਇਡੇਨ ਸਰਕਾਰ 'ਚ 50 ਦਿਨਾਂ ਦੌਰਾਨ ਅਹਿਮ ਅਹੁਦਿਆਂ ’ਤੇ 55 ਭਾਰਤੀ ਨਿਯੁਕਤ
ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਦੇ ਪ੍ਰਸ਼ਾਸਨ ’ਚ ਭਾਰਤੀ ਮੂਲ ਦੇ ਲੋਕਾਂ ਦਾ ਅਮਰੀਕਾ ਦੇ ਅਹਿਮ ਅਹੁਦਿਆਂ ’ਤੇ ਕਬਜ਼ਾ ਹੁੰਦਾ ਜਾ ਰਿਹਾ ਹੈ। ਪਿਛਲੇ 50 ਦਿਨਾਂ ਦੌਰਾਨ ਰਾਸ਼ਟਰਪਤੀ ਨੇ 55 ਪ੍ਰਵਾਸੀ ਭਾਰਤੀਆਂ ਦੀਆਂ ਵੱਡੇ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਦੇ ਪ੍ਰਸ਼ਾਸਨ ’ਚ ਭਾਰਤੀ ਮੂਲ ਦੇ ਲੋਕਾਂ ਦਾ ਅਮਰੀਕਾ ਦੇ ਅਹਿਮ ਅਹੁਦਿਆਂ ’ਤੇ ਕਬਜ਼ਾ ਹੁੰਦਾ ਜਾ ਰਿਹਾ ਹੈ। ਪਿਛਲੇ 50 ਦਿਨਾਂ ਦੌਰਾਨ ਰਾਸ਼ਟਰਪਤੀ ਨੇ 55 ਪ੍ਰਵਾਸੀ ਭਾਰਤੀਆਂ ਦੀਆਂ ਵੱਡੇ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਹਨ।
ਇਹ ਨਿਯੁਕਤੀਆਂ ਰਾਸ਼ਟਰਪਤੀ ਦੇ ਭਾਸ਼ਣ ਲੇਖਕ ਤੋਂ ਲੈ ਕੇ ‘ਨਾਸਾ’ ਜਿਹੇ ਸੰਸਥਾਨ ਤੱਕ ਵਿੱਚ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਅਮਰੀਕਾ ’ਚ ਇੰਨੇ ਵੱਡੇ ਪੱਧਰ ਉੱਤੇ ਪ੍ਰਵਾਸੀ ਭਾਰਤੀਆਂ ਦੀਆਂ ਨਿਯੁਕਤੀਆਂ ਕਦੇ ਵੀ ਨਹੀਂ ਹੋਈਆਂ। ਪੀਟੀਆਈ ਦੀ ਰਿਪੋਰਟ ਅਨੁਸਾਰ ਅਮਰੀਕਾ ਦੇ ਲਗਪਗ ਹਰੇਕ ਵਿੰਗ ਵਿੱਚ ਹੁਣ ਕੋਈ ਨਾ ਕੋਈ ਵੱਡਾ ਅਧਿਕਾਰੀ ਭਾਰਤੀ ਮੂਲ ਦਾ ਜ਼ਰੂਰ ਹੈ।
ਇਸ ਤੋਂ ਪਹਿਲਾਂ ਦੇ ਪ੍ਰਸ਼ਾਸਨਾਂ ਵਿੱਚੋਂ ਬਰਾਕ ਓਬਾਮਾ ਨੇ ਵੀ ਕਈ ਭਾਰਤੀਆਂ ਦੀਆਂ ਨਿਯੁਕਤੀਆਂ ਕੀਤੀਆਂ ਸਨ ਪਰ ਇੰਨੀਆਂ ਜ਼ਿਆਦਾ ਨਹੀਂ ਸਨ। ਅਮਰੀਕਾ ਦੇ 46ਵੇਂ ਰਾਸ਼ਟਰਪਤੀ ਜੋਅ ਬਾਇਡੇਨ ਨੇ ਤਾਂ ਪ੍ਰਵਾਸੀ ਭਾਰਤੀਆਂ ਦੀਆਂ ਨਿਯੁਕਤੀਆਂ ਦੇ ਪਿਛਲੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ। ਬਾਇਡੇਨ ਨੇ ਹੁਣ ਤਾਜ਼ਾ ਨਿਯੁਕਤੀ ਭਾਰਤੀ-ਅਮਰੀਕੀ ਵਿਗਿਆਨਕ ਸਵਾਤੀ ਮੋਹਨ ਦੀ ਕੀਤੀ ਹੈ, ਜੋ ਨਾਸਾ ਦੇ ਮੰਗ ਗ੍ਰਹਿ ਨਾਲ ਮਿਸ਼ਨ ਦੇ ਆਪਰੇਸ਼ਨਜ਼ ਨੂੰ ਸੰਭਾਲਣਗੇ।
55 ਪ੍ਰਵਾਸੀ ਭਾਰਤੀਆਂ ਵਿੱਚ ਕਮਲਾ ਹੈਰਿਸ ਨੂੰ ਨਹੀਂ ਗਿਣਿਆ ਗਿਆ; ਜਿਨ੍ਹਾਂ ਨੂੰ ਰਾਸ਼ਟਰਪਤੀ ਬਾਇਡੇਨ ਨੇ ਦੇਸ਼ ਦਾ ਉੱਪ-ਰਾਸ਼ਟਰਪਤੀ ਬਣਾਇਆ ਹੈ। ਸਮੂਹ ਭਾਰਤੀਆਂ ਲਈ ਇਹ ਸੱਚਮੁਚ ਮਾਣ ਵਾਲੀ ਗੱਲ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਮਨੋਰੰਜਨ
ਪੰਜਾਬ
ਲੁਧਿਆਣਾ
Advertisement