ਕੋਰੋਨਾ ਮਾਮਲਿਆਂ ‘ਚ ਲਗਾਤਾਰ ਵਾਧਾ ਖਤਰਨਾਕ! ਟਰੰਪ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਤੁਰੰਤ ਕਾਰਵਾਈ- ਬਾਇਡਨ
ਬਾਇਡਨ ਨੇ ਕਿਹਾ ਇਸ ਹਫਤੇ ਇਕ ਸੁਰੱਖਿਅਤ ਤੇ ਪ੍ਰਭਾਵੀ ਕੋਵਿਡ-19 ਦਾ ਟੀਕਾ ਬਣਾਉਣ ਦੀ ਦਿਸ਼ਾ ‘ਚ ਇਕ ਚੰਗੀ ਖਬਰ ਆਈ ਹੈ। ਦਵਾਈ ਕੰਪਨੀ ਫਾਇਜਰ ਨੇ ਸੋਮਵਾਰ ਦਾਅਵਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਵਿਕਸਤ ਕੋਵਿਡ 19 ਟੀਕਾ 90 ਫੀਸਦ ਪ੍ਰਭਾਵੀ ਹੈ।
ਵਾਸ਼ਿੰਗਟਨ: ਅਮਰੀਕੀ ਚੋਣਾਂ ‘ਚ ਰਾਸ਼ਟਰਪਤੀ ਅਹੁਦੇ ‘ਤੇ ਜਿੱਤ ਦਰਜ ਕਰਨ ਵਾਲੇ ਜੋ ਬਾਇਡਨ ਨੇ ਦੇਸ਼ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਖਤਰਨਾਕ ਦੱਸਿਆ ਹੈ। ਉਨ੍ਹਾਂ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਅਗਵਾਈ ਵਾਲੇ ਮੌਜੂਦਾ ਪ੍ਰਸ਼ਾਸਨ ਤੋਂ ਤਤਕਾਲ ਕਰਾਵਾਈ ਦੀ ਮੰਗ ਕੀਤੀ ਹੈ।
ਬਾਇਡਨ ਨੂੰ ਸ਼ੁੱਕਰਵਾਰ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਸਬੰਧੀ ਕੋਵਿਡ 19 ਸਲਾਹਕਾਰ ਬੋਰਡ ਦੇ ਸਹਿ-ਪ੍ਰਧਾਨ ਡਾ.ਵਿਵੇਕ ਮੂਰਤੀ, ਡਾ.ਡੇਵਿਡ ਕੇਸਲਰ ਨੇ ਜਾਣਕਾਰੀ ਦਿੱਤੀ। ਬਾਇਢਨ ਨੇ ਕਿਹਾ, ਉਨ੍ਹਾਂ ਜੋ ਤੱਥ ਬਣਾਏ ਹਨ, ਉਹ ਕਾਫੀ ਚਿੰਤਾਜਨਕ ਹਨ। ਸਾਡੇ ਦੇਸ਼ ‘ਚ ਇਨਫੈਕਸ਼ਨ ਦੇ ਮਾਮਲੇ ਤੇਜੀ ਨਾਲ ਵਧ ਰਹੇ ਹਨ। ਹਸਪਤਾਲ ‘ਚ ਭਰਤੀ ਹੋਣ ਵਾਲੇ ਮਰੀਜਾਂ ਦੀ ਸੰਖਿਆਂ ਵਧ ਰਹੀ ਹੈ ਤੇ ਕਾਫੀ ਜਿਆਦਾ ਮੌਤਾਂ ਹੋ ਰਹੀਆਂ ਹਨ। ਕਰੀਬ ਪੂਰੇ ਦੇਸ਼ ‘ਚ ਹਾਲਾਤ ਖਰਾਬ ਹਨ।
ਬਾਇਡਨ ਨੇ ਕਿਹਾ ਇਸ ਹਫਤੇ ਇਕ ਸੁਰੱਖਿਅਤ ਤੇ ਪ੍ਰਭਾਵੀ ਕੋਵਿਡ-19 ਦਾ ਟੀਕਾ ਬਣਾਉਣ ਦੀ ਦਿਸ਼ਾ ‘ਚ ਇਕ ਚੰਗੀ ਖਬਰ ਆਈ ਹੈ। ਦਵਾਈ ਕੰਪਨੀ ਫਾਇਜਰ ਨੇ ਸੋਮਵਾਰ ਦਾਅਵਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਵਿਕਸਤ ਕੋਵਿਡ 19 ਟੀਕਾ 90 ਫੀਸਦ ਪ੍ਰਭਾਵੀ ਹੈ।
ਉਨ੍ਹਾਂ ਕਿਹਾ ਕੋਰੋਨਾ ਨੂੰ ਲੈਕੇ ਸੰਘੀ ਸਰਕਾਰ ਨੂੰ ਮਜਬੂਤ ਤੇ ਤਤਕਾਲ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘ਮੈਂ ਅਮਰੀਕੀ ਰਾਸ਼ਰਪਤੀ ਅਹੁਦੇ ਲਈ ਚੁਣਿਆ ਗਿਆ ਹਾਂ, ਪਰ ਮੈਂ ਅਗਲੇ ਸਾਲ ਰਾਸ਼ਟਰਪਤੀ ਬਣਾਂਗਾ। ਮਾਮਲੇ ਉਦੋਂ ਤਕ ਰੁਕਣਗੇ ਨਹੀਂ, ਇਨ੍ਹਾਂ ‘ਚ ਕਾਫੀ ਤੇਜੀ ਨਾਲ ਵਾਧਾ ਹੋ ਰਿਹਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਵਰਤਮਾਨ ਪ੍ਰਸ਼ਾਸਨ ਵੱਲੋਂ ਤਤਕਾਲ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ।‘
ਬਿਨਾਂ ਨਾਂਅ ਲਏ ਭਾਰਤੀ ਵਿਦੇਸ਼ ਮੰਤਰੀ ਦਾ ਚੀਨ ‘ਤੇ ਨਿਸ਼ਾਨਾ, ਕਹੀ ਇਹ ਵੱਡੀ ਗੱਲ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ