(Source: ECI/ABP News)
ਟੈਲੀਸਕੋਪ ਲਾ ਕੇ ਸਾਰਨ ਵਾਲੀ ਸਰਕਾਰ ਨੂੰ ਤੱਤੇ ਘਾਹ ਲੈਣਾ ਪਿਆ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਫੈਸਲਾ
![ਟੈਲੀਸਕੋਪ ਲਾ ਕੇ ਸਾਰਨ ਵਾਲੀ ਸਰਕਾਰ ਨੂੰ ਤੱਤੇ ਘਾਹ ਲੈਣਾ ਪਿਆ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਫੈਸਲਾ kartarpur sahib corridor announcements by India and Pakistan governments ਟੈਲੀਸਕੋਪ ਲਾ ਕੇ ਸਾਰਨ ਵਾਲੀ ਸਰਕਾਰ ਨੂੰ ਤੱਤੇ ਘਾਹ ਲੈਣਾ ਪਿਆ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਫੈਸਲਾ](https://static.abplive.com/wp-content/uploads/sites/5/2017/02/28163348/Kartarpur-Gurdwara-Darbar-Sahib-Panoramio-2010-01.jpg?impolicy=abp_cdn&imwidth=1200&height=675)
ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਕਰਤਾਰਪੁਰ ਸਾਹਿਬ ਦੇ ਗਲਿਆਰੇ ਦੀ ਉਸਾਰੀ ਸ਼ੁਰੂ ਕਰਵਾਉਣ ਸਬੰਧੀ ਪਹਿਲਾਂ ਹੀ ਭਾਰਤ ਸਰਕਾਰ ਨੂੰ ਸੂਚਿਤ ਕਰ ਦਿੱਤਾ ਸੀ, ਪਰ ਤਾਰੀਖ਼ ਤੈਅ ਨਾ ਹੋਣ ਕਾਰਨ ਐਲਾਨ ਨਹੀਂ ਸੀ ਕੀਤਾ। ਭਾਰਤ ਦੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੋਂ ਕੁਝ ਹੀ ਸਮੇਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਟਵੀਟ ਕਰ ਦੱਸਿਆ ਉਨ੍ਹਾਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਉਂਦੀ 28 ਨਵੰਬਰ ਤੋਂ ਕਰਤਾਰਪੁ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਗਲਿਆਰੇ ਦੀ ਉਸਾਰੀ ਲਈ ਟੱਕ ਲਾ ਕੇ ਸ਼ੁਰੂਆਤ ਕਰਨਗੇ।Union Cabinet approves building and development of #KartarpurCorridor from Dera Baba Nanak in Gurdaspur district to the international border pic.twitter.com/Hmb6F3z3la
— PIB India (@PIB_India) November 22, 2018
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਦੇ ਦਾਅਵੇ ਮੁਤਾਬਕ ਪਾਕਿਸਤਾਨ ਸਰਕਾਰ ਪਹਿਲਾਂ ਹੀ ਇਸ ਗਲਿਆਰੇ ਦੀ ਉਸਾਰੀ ਲਈ ਤਿਆਰ ਸੀ ਅਤੇ ਉਹ ਵਾਰ-ਵਾਰ ਭਾਰਤ ਸਰਕਾਰ ਨੂੰ ਅਪੀਲ ਕਰਦੇ ਰਹੇ। ਪਰ ਸਿੱਧੂ ਵੱਲੋਂ ਚੁੱਕਿਆ ਮੁੱਦਾ ਉਨ੍ਹਾਂ ਦੀ ਪਾਕਿਸਤਾਨ ਫ਼ੌਜ ਮੁਖੀ ਜਾਵੇਦ ਕਮਰ ਬਾਜਵਾ ਨੂੰ ਪਾਈ ਜੱਫੀ ਦੀ ਭੇਟ ਚੜ੍ਹ ਗਿਆ। ਅੱਗੇ ਭਾਰਤ ਨੇ ਵੀ ਅੱਤਵਾਦੀ ਗਤੀਵਿਧੀਆਂ ਕਾਰਨ ਸੰਯੁਕਤ ਰਾਸ਼ਟਰ ਵਿੱਚ ਹੋਣ ਵਾਲੀ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਰੱਦ ਕਰ ਦਿੱਤਾ ਤੇ ਮਾਮਲਾ ਠੰਢੇ ਬਸਤੇ 'ਚ ਪੈ ਗਿਆ। ਇਹ ਵੀ ਪੜ੍ਹੋ: ਭਾਰਤ ਸਰਕਾਰ ਨਹੀਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਰਾਜ਼ੀ, ਟੈਲੀਸਕੋਪ ਲਾ ਕੇ ਸਾਰੇਗੀ ਕੰਮ ਹੁਣ ਅਚਾਨਕ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਅੱਗੜ-ਪਿੱਛੜ ਐਲਾਨ ਕਰਕੇ ਕਰਤਾਰਪੁਰ ਸਾਹਿਬ ਦੇ ਮਸਲੇ 'ਤੇ ਸਿੱਖਾਂ ਦੇ ਮਨਾਂ ਨੂੰ ਕਾਫੀ ਠੰਢਕ ਪਹੁੰਚਾ ਦਿੱਤੀ ਹੈ। ਆਉਂਦਾ ਸਾਲ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਕਰਨ ਲਈ ਸਿੱਖ ਸੰਸਥਾਵਾਂ ਤੇ ਪੰਜਾਬ ਦੇ ਨਾਲ-ਨਾਲ ਭਾਰਤ ਸਰਕਾਰ ਵੀ ਪੱਬਾਂ ਭਾਰ ਹੋਈ ਹੋਈ ਹੈ। ਕਾਰਨ ਸਾਫ਼ ਹੈ ਕਿ ਆਉਂਦੇ ਵਰ੍ਹੇ ਲੋਕ ਸਭਾ ਚੋਣਾਂ ਦੌਰਾਨ ਐਨਡੀਏ ਸਰਕਾਰ ਸੱਤਾ 'ਤੇ ਮੁੜ ਕਾਬਜ਼ ਹੋਣ ਅਤੇ ਪੰਜਾਬ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਡੁੱਬਦੀ ਬੇੜੀ ਪਾਰ ਲਾਉਣ ਲਈ, ਦੋਵਾਂ ਪਾਸੇ ਇਹ ਕਦਮ ਸਹਾਈ ਸਿੱਧ ਹੋਵੇਗਾ।Pakistan has already conveyed to India it's decision to open Kartarpura Corridor for Baba Guru Nanak’s 550th birth anniversary. PM Imran Khan will do break ground at Kartarpura facilities on 28th November. We welcome Sikh community to Pakistan for this auspicious occasion.#PTI pic.twitter.com/T3A80td99C
— PTI (@PTIofficial) November 22, 2018
ਜਿੱਥੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਸਿੱਖ ਹਿਤੈਸ਼ੀ ਬਣਨ ਲਈ ਇੱਕ ਦੂਜੇ ਤੋਂ ਅੱਗੇ ਨਿੱਕਲਣ ਦੀ ਦੌੜ ਵਿੱਚ ਹਨ ਉੱਥੇ ਭਾਰਤ ਵਿੱਚ ਕਰਤਾਰਪੁਰ ਸਾਹਿਬ ਦੀ ਮੰਗ ਚੁੱਕਣ ਵਾਲੀ ਹਰ ਧਿਰ ਆਪਣੀ ਪਿੱਠ ਥਾਪੜ ਰਹੀ ਹੈ ਅਤੇ ਨਾਲ ਹੀ ਮੋਦੀ ਸਰਕਾਰ ਤੇ ਇਮਰਾਨ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਵੀ ਹੋ ਰਹੀ ਹੈ। ਭਾਰਤ ਵੱਲੋਂ ਐਲਾਨ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਨੇ ਨੀਂਹ ਪੱਥਰ ਰੱਖਣ ਦਾ ਦਿਨ ਵੀ ਤੈਅ ਕਰ ਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਗਲਿਆਰੇ ਦਾ ਕਾਰਜ ਸ਼ੁਰੂ ਕਰਨ ਤੇ ਅੰਜਾਮ ਤਕ ਪਹੁੰਚਾਉਣ ਵਿੱਚ ਵੀ ਇਹੋ ਮੁਕਾਬਲੇਬਾਜ਼ੀ ਜਾਰੀ ਰਹੇਗੀ ਜਾਂ ਮਿਲ ਕੇ ਚੱਲਣ 'ਤੇ ਵੀ ਸਹਿਮਤੀ ਬਣੇਗੀ? ਇਹ ਵੀ ਪੜ੍ਹੋ: ਚੋਣਾਂ ਨੇੜੇ ਵੇਖ ਅਕਾਲੀਆਂ ਨੇ ਮੋਦੀ ਨੂੰ ਚੇਤੇ ਕਰਵਾਇਆ ਬਾਬਾ ਨਾਨਕ..!Thank you @ImranKhanPTI Bhai, we welcome the positive step, it means the world to us. You’re a gem! This is a great service to mankind. Kudos to you! ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ| pic.twitter.com/xehaXTfzTm
— Navjot Singh Sidhu (@sherryontopp) November 22, 2018
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)