(Source: ECI/ABP News)
Earth Quake : ਜਾਣੋ ਕਿੱਥੇ ਭੂਚਾਲ ਨੇ ਮਚਾਇਆ ਕਹਿਰ, 23 ਲੋਕ ਹੋਏ ਜ਼ਖਮੀ
Southern Turkey 'ਚ ਆਇਆ ਭੂਚਾਲ, ਇਸ ਹਾਦਸੇ 'ਚ 23 ਲੋਕ ਜ਼ਖਮੀ ਹੋ ਗਏ, ਜਦਕਿ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ...
![Earth Quake : ਜਾਣੋ ਕਿੱਥੇ ਭੂਚਾਲ ਨੇ ਮਚਾਇਆ ਕਹਿਰ, 23 ਲੋਕ ਹੋਏ ਜ਼ਖਮੀ Know where the earthquake caused fury, 23 people were injured Earth Quake : ਜਾਣੋ ਕਿੱਥੇ ਭੂਚਾਲ ਨੇ ਮਚਾਇਆ ਕਹਿਰ, 23 ਲੋਕ ਹੋਏ ਜ਼ਖਮੀ](https://feeds.abplive.com/onecms/images/uploaded-images/2023/08/11/b262349205bb88d73fe8c4fc4f2dcb251691715648730785_original.jpg?impolicy=abp_cdn&imwidth=1200&height=675)
ਦੱਸ ਦਈਏ ਕਿ ਬੀਤੇ ਵੀਰਵਾਰ ਨੂੰ ਦੱਖਣੀ ਤੁਰਕੀ 'ਚ 5.3 ਤੀਬਰਤਾ ਨਾਲ ਭੂਚਾਲ ਆਇਆ। ਜਿਕਰਯੋਗ ਹੈ ਕਿ ਇਸ ਹਾਦਸੇ 'ਚ 23 ਲੋਕ ਜ਼ਖਮੀ ਹੋ ਗਏ, ਜਦਕਿ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਭੂਚਾਲ ਦਾ ਕੇਂਦਰ ਮਾਲਤੀਆ ਸੂਬੇ ਦੇ ਯੇਸਿਲੁਰਟ ਸ਼ਹਿਰ ਵਿੱਚ ਸੀ। ਇਸਤੋਂ ਇਲਾਵਾ ਆਦੀਯਾਮਾਨ ਵਿੱਚ ਵੀ ਭੂਚਾਲ ਮਹਿਸੂਸ ਕੀਤਾ ਗਿਆ।
ਦੱਸਣਯੋਗ ਹੈ ਕਿ ਇਹ ਦੋਵੇਂ ਪ੍ਰਾਂਤ ਫਰਵਰੀ ਵਿੱਚ ਇੱਕ ਵਿਨਾਸ਼ਕਾਰੀ ਭੂਚਾਲ ਦੀ ਮਾਰ ਹੇਠ ਆਏ ਸਨ ਜਿਸ ਵਿੱਚ ਤੁਰਕੀ ਅਤੇ ਸੀਰੀਆ ਵਿੱਚ ਬਹੁਤ ਲੋਕ ਮਾਰੇ ਗਏ ਸੀ। ਉਸ ਭੂਚਾਲ ਦੌਰਾਨ ਵੀ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
ਦਸ ਦਈਏ ਕਿ 6 ਫਰਵਰੀ, 2023 ਨੂੰ ਤੁਰਕੀ-ਸੀਰੀਆ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 24,000 ਨੂੰ ਪਾਰ ਕਰ ਗਈ ਹੈ, ਜਦਕਿ ਹਜ਼ਾਰਾਂ ਲੋਕ ਜ਼ਖਮੀ ਹੋਏ ਸਨ। ਬਚਾਅ ਕਰਮਚਾਰੀ 100 ਘੰਟਿਆਂ ਤੋਂ ਵੱਧ ਸਮੇਂ ਬਾਅਦ ਵੀ ਮਲਬੇ ਤੋਂ ਲੋਕਾਂ ਨੂੰ ਜ਼ਿੰਦਾ ਕੱਢਿਆ ਜਾ ਰਿਹਾ ਸੀ। ਬਚਾਅ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸਨ। ਬਚਾਅ ਟੀਮਾਂ ਮਲਬੇ ਹੇਠੋਂ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੀਆਂ ਸਨ ਤੇ ਭਾਰਤ ਦੀ NDRF ਟੀਮ ਵੀ ਬਚਾਅ ਲਈ ਤੁਰਕੀ-ਸੀਰੀਆ ਪਹੁੰਚ ਗਈ ਸੀ।
ਇਸਤੋਂ ਇਲਾਵਾ ਬਾਅਦ ਚ ਵੀ ਤੁਰਕੀ 'ਚ ਭਿਆਨਕ ਭੂਚਾਲ ਨੇ ਕਾਫੀ ਤਬਾਹੀ ਮਚਾਈ ਸੀ, ਫਿਰ ਦੱਖਣੀ ਤੁਰਕੀ ਨੂੰ 5.6 ਤੀਬਰਤਾ ਦੇ ਭੂਚਾਲ ਨੇ ਹਿਲਾ ਕੇ ਰੱਖ ਦਿੱਤਾ ਸੀ। ਤਿੰਨ ਹਫ਼ਤਿਆਂ ਬਾਅਦ, ਇੱਕ ਭੂਚਾਲ ਨੇ ਖੇਤਰ ਨੂੰ ਤਬਾਹ ਕਰ ਦਿੱਤਾ ਸੀ, ਜਿਸ ਕਾਰਨ ਕੁਝ ਪਹਿਲਾਂ ਤੋਂ ਨੁਕਸਾਨੀਆਂ ਗਈਆਂ ਇਮਾਰਤਾਂ ਢਹਿ ਗਈਆਂ ਅਤੇ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਸੀ ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)