(Source: Poll of Polls)
Earthquake In Philippines: ਫਿਲੀਪੀਨਜ਼ 'ਚ ਭੂਚਾਲ ਦੇ ਜ਼ਬਰਦਸਤ ਝਟਕੇ, ਘਰਾਂ ਤੋਂ ਭੱਜੇ ਲੋਕ
ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਅਤੇ ਇਸ ਦੇ ਆਸ ਪਾਸ ਦੇ ਖੇਤਰ ਸ਼ਨੀਵਾਰ ਸਵੇਰੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਰਕੇ ਲੋਕ ਘਰਾਂ ਤੋਂ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਭੱਜੇ।

ਮਨੀਲਾ, ਫਿਲੀਪੀਨਜ਼: ਫਿਲਪੀਨਜ਼ ਵਿਚ ਸ਼ਨੀਵਾਰ ਸਵੇਰੇ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਦੋਂ ਭੂਚਾਲ ਆਇਆ, ਲੋਕ ਘਬਰਾ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.7 ਸੀ। ਹਾਲਾਂਕਿ, ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਅਤੇ ਸੁਨਾਮੀ ਦੀ ਕੋਈ ਸੰਭਾਵਨਾ ਨਹੀਂ ਹੈ।
ਦੱਸ ਦਈਏ ਕਿ ਭੂਚਾਲ ਨੂੰ ਮਾਪਣ ਵਾਲੀ ਏਜੰਸੀ ਨੇ ਕਿਹਾ ਕਿ ਅੱਜ ਸਵੇਰੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਪਰ ਇੱਥੇ ਕੋਈ ਸੁਨਾਮੀ ਨਹੀਂ ਆਏਗੀ। ਨਾਲ ਹੀ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।
ਭੁਚਾਲ ਸਵੇਰੇ 4:48 ਵਜੇ ਆਇਆ
ਫਿਲੀਪੀਨਜ਼ ਦੇ ਨੈਸ਼ਨਲ ਸੀਸਮੋਲੋਜੀਕਲ ਸੈਂਟਰ ਨੇ ਕਿਹਾ ਕਿ ਸਵੇਰੇ 4:48 ਵਜੇ 6.7 ਤੀਬਰਤਾ ਦਾ ਭੂਚਾਲ ਲੁਜ਼ੋਨ ਦੇ ਮੁੱਖ ਟਾਪੂ 'ਤੇ ਆਇਆ। ਇਸ ਦਾ ਕੇਂਦਰ ਧਰਤੀ ਤੋਂ 112 ਕਿਲੋਮੀਟਰ ਹੇਠ ਸੀ। ਕੁਝ ਮਿੰਟਾਂ ਬਾਅਦ ਉਸੇ ਖੇਤਰ ਵਿੱਚ ਇੱਕ 5.8 ਮਾਪ ਦਾ ਭੂਚਾਲ ਆਇਆ।
ਭੁਚਾਲ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ
ਬਟਾਂਗਸ ਪ੍ਰਾਂਤ ਵਿੱਚ ਇੱਕ ਪੁਲਿਸ ਅਧਿਕਾਰੀ ਰੌਨੀ ਓਰੇਲਾਨਾ ਨੇ ਕਿਹਾ ਕਿ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਬਹੁਤ ਜ਼ਿਆਦਾ ਤੀਬਰਤਾ ਵਾਲਾ ਭੂਚਾਲ ਸੀ। ਭੂਚਾਲ ਕਾਰਨ ਲੋਕ ਘਬਰਾ ਗਏ। ਯਕੀਨਨ ਲੋਕ ਇਸ ਤੋਂ ਡਰੇ ਗਏ ਹੋਣੇ। ਹਾਲਾਂਕਿ, ਉਸਨੇ ਕਿਹਾ ਕਿ ਹਰ ਦਿਨ ਇਨ੍ਹਾਂ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਇਥੋਂ ਦੇ ਵਸਨੀਕ ਇਸ ਦੇ ਆਦੀ ਹਨ।
ਪੁਲਿਸ ਮੇਜਰ ਰੌਨੀ ਓਰੇਲਾਨੋ ਨੇ ਕਿਹਾ, “ਇਹ ਬਹੁਤ ਜ਼ਬਰਦਸਤ ਰਿਹਾ, ਅਸੀਂ ਘਬਰਾ ਗਏ,” ਮਨੀਲਾ ਦੇ ਦੱਖਣ 'ਚ ਕੈਲਾਟਾਗਨ ਮਿਊਂਸਪੈਲਿਟੀ, ਬਟਾਂਗਸ ਪ੍ਰਾਂਤ ਭੂਚਾਲ ਦੇ ਕੇਂਦਰ ਦੇ ਨੇੜੇ ਹੈ। ਨਾਲ ਹੀ ਫਿਲਪੀਨ ਦੇ ਭੂਚਾਲ ਸੰਬੰਧੀ ਏਜੰਸੀ ਨੇ ਕਿਹਾ ਕਿ ਉਸਨੂੰ ਨੁਕਸਾਨ ਦੀ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ: Bandipora Encounter: ਜੰਮੂ ਕਸ਼ਮੀਰ ਦੇ ਸ਼ੋਕਬਾਬਾ ਜੰਗਲ ਵਿਚ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin






















