ਪੜਚੋਲ ਕਰੋ
Advertisement
ਹੌਲਨਾਕ: ਧੀ ਦੇ ਅਣਚਾਹੇ ਬੱਚੇ ਨੂੰ ਅਣਖ ਖਾਤਰ ਕਤਲ ਕਰਨ ਵਾਲੇ ਪੰਜਾਬੀ ਨੇ ਕੀਤੀ ਖ਼ੁਦਕੁਸ਼ੀ
ਕੈਲੇਫੋਰਨੀਆ: ਅਮਰੀਕਾ ਦੇ ਬੇਕਰਸਫੀਲਡ ਤੋਂ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਆਪਣੀ ਧੀ ਦੇ ਅਣਚਾਹੇ ਬੱਚੇ ਨੂੰ ਕਥਿਤ ਤੌਰ 'ਤੇ ਮਾਰਨ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਸ਼ਨਾਖ਼ਤ 47 ਸਾਲਾ ਜਗਸੀਰ ਸਿੰਘ ਵਜੋਂ ਹੋਈ ਹੈ। ਜਗਸੀਰ ਦੀ ਲਾਸ਼ ਉਸ ਦੇ ਘਰ 'ਚੋਂ ਮਿਲੀ ਹੈ ਅਤੇ ਪੁਲਿਸ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਜਗਸੀਰ ਸਿੰਘ ਤੇ ਉਸ ਦੀ ਪਤਨੀ ਬੇਅੰਤ ਕੌਰ ਢਿੱਲੋਂ ਆਪਣੇ ਪੋਤੇ ਦੇ ਕਤਲ ਦੇ ਮਾਮਲੇ 'ਚ ਹਿਰਾਸਤ ਵਿੱਚ ਸਨ। ਪੁਲਿਸ ਦਸਤਾਵੇਜ਼ਾਂ ਮੁਤਾਬਕ ਪਿਛਲੇ ਸਾਲ ਨਵੰਬਰ 'ਚ ਉਨ੍ਹਾਂ ਦੀ 15 ਸਾਲਾ ਧੀ ਨੇ ਬੱਚੇ ਨੂੰ ਜਨਮ ਦਿੱਤਾ ਸੀ। ਬੱਚੇ ਦੀ ਦਾਦੀ, ਜੋ ਮਾਨਤਾ ਪ੍ਰਾਪਤ ਨਰਸ ਹੈ, ਨੇ ਨਵਜਨਮੇ ਬੱਚੇ ਨੂੰ ਡੋਬ ਕੇ ਮਾਰ ਦਿੱਤਾ ਅਤੇ ਗੁਨਾਹ ਲੁਕਾਉਣ ਲਈ ਉਸ ਦੇ ਪਤੀ ਜਗਸੀਰ ਸਿੰਘ ਅਤੇ ਰਿਸ਼ਤੇਦਾਰ ਬਖਸ਼ਿੰਦਰਪਾਲ ਸਿੰਘ ਮਾਨ ਨੇ ਰਲ ਕੇ ਆਪਣੇ ਸ਼ਾਈਨਿੰਗ ਕਾਰਗ ਐਵੇਨਿਊ ਦੇ 5200 ਬਲਾਕ ਵਿੱਚ ਬਣੇ ਘਰ ਦੇ ਪਿਛਲੇ ਪਾਸੇ ਬਣਾਏ ਬਗ਼ੀਚੇ ਦੀਆਂ ਕਿਆਰੀਆਂ ਵਿੱਚ ਹੀ ਦਫ਼ਨਾ ਦਿੱਤਾ ਸੀ।
ਪੁਲਿਸ ਨੇ ਬੀਤੀ 26 ਫਰਵਰੀ ਨੂੰ ਨਵਜਨਮੇ ਬੱਚੇ ਦੀਆਂ ਅਸਥੀਆਂ ਬਰਾਮਦ ਕਰ ਲਈਆਂ ਸਨ ਅਤੇ ਜਗਸੀਰ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿੱਚ ਜਗਸੀਰ ਸਿੰਘ ਨੂੰ ਜ਼ਮਾਨਤ ਮਿਲ ਗਈ ਪਰ ਬੇਅੰਤ ਕੌਰ ਢਿੱਲੋਂ ਹਾਲੇ ਵੀ ਜੇਲ੍ਹ ਵਿੱਚ ਹੈ। ਸਥਾਨਕ ਪੁਲਿਸ ਮੁਤਾਬਕ ਵੀਰਵਾਰ ਨੂੰ ਜਗਸੀਰ ਸਿੰਘ ਦੀ ਲਾਸ਼ ਉਸ ਦੇ ਘਰ 'ਚੋਂ ਮਿਲੀ। ਪੁਲਿਸ ਮੁਤਾਬਕ ਬੇਅੰਤ ਕੌਰ ਢਿੱਲੋਂ ਨੇ ਅਣਖ ਖਾਤਰ ਇਸ ਘਿਨੌਣੇ ਜੁਰਮ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਬੇਅੰਤ ਕੌਰ ਦੇ ਪਤੀ ਜਗਸੀਰ ਸਿੰਘ ਦੀ ਮੌਤ ਦੀ ਤਫਤੀਸ਼ ਕਰ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement