Crime News: ਨਸ਼ਾ ਦੇ ਕੇ ਪਤੀ ਨੇ ਪਤਨੀ ਦਾ 72 ਲੋਕਾਂ ਕੋਲੋਂ ਕਰਵਾਇਆ ਰੇਪ, ਰਾਤ ਹੁੰਦਿਆਂ ਹੀ ਲੱਭਦਾ ਸੀ ਨਵਾਂ ਮਰਦ; ਦੱਸੀ ਪੂਰੀ ਕਹਾਣੀ
Crime News: ਇਹ ਮਾਮਲਾ ਫਰਾਂਸ ਦਾ ਹੈ। ਇੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਨਸ਼ੀਲੇ ਪਦਾਰਥ ਦੇ ਕੇ 72 ਲੋਕਾਂ ਕੋਲੋਂ ਆਪਣੀ ਪਤਨੀ ਦਾ ਰੇਪ ਕਰਵਾਇਆ।
Crime News: ਇੱਕ ਦਰਿੰਦੇ ਦੀ ਸ਼ਰਮਨਾਕ ਕਰਤੂਤ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਉੱਥੇ ਹੀ ਜਦੋਂ ਤੁਹਾਨੂੰ ਵੀ ਇਸ ਗੱਲ ਦਾ ਪਤਾ ਲੱਗੇਗਾ ਤਾਂ ਇੱਕ ਵਾਰ ਤਾਂ ਤੁਸੀਂ ਬਿਲਕੁਲ ਸੁੰਨ ਹੋ ਜਾਓਗੇ। ਇੰਨਾ ਹੀ ਨਹੀਂ ਇੱਕ ਵਾਰ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਕੋਈ ਪਤੀ ਆਪਣੀ ਪਤਨੀ ਨਾਲ ਕੁਝ ਅਜਿਹਾ ਕਰ ਸਕਦਾ ਹੈ। ਹਾਂਜੀ ਅਸੀਂ ਜਿਸ ਮਾਮਲੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਮਾਮਲਾ ਫਰਾਂਸ ਦਾ ਹੈ। ਇੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਨਸ਼ੀਲੇ ਪਦਾਰਥ ਦੇ ਕੇ 72 ਲੋਕਾਂ ਕੋਲੋਂ ਆਪਣੀ ਪਤਨੀ ਦਾ ਰੇਪ ਕਰਵਾਇਆ।
ਇੰਨਾ ਹੀ ਨਹੀਂ, ਉਹ ਇਸ ਕੰਮ ਲਈ ਬਲਾਤਕਾਰੀਆਂ ਨੂੰ ਭਰਤੀ ਕਰਦਾ ਸੀ ਅਤੇ ਬਲਾਤਕਾਰ ਦੌਰਾਨ ਉਹ ਖੁਦ ਵੀਡਿਓ ਬਣਾ ਕੇ ਤਸਵੀਰਾਂ ਖਿੱਚਦਾ ਸੀ। ਪਤੀ ਖ਼ਿਲਾਫ਼ ਮੁਕਦਮਾ ਸ਼ੁਰੂ ਹੋ ਗਿਆ ਹੈ ਅਤੇ ਉਸ ਨੇ ਅਦਾਲਤ ਵਿੱਚ ਆਪਣੇ ਸਾਰੇ ਜੁਰਮ ਕਬੂਲ ਕਰ ਲਏ ਹਨ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ 'ਚ ਪੀੜਤਾ ਨੇ ਖੁਲਾਸਾ ਕੀਤਾ ਸੀ ਕਿ ਉਸ ਲਈ ਯਕੀਨ ਕਰਨਾ ਔਖਾ ਸੀ ਕਿ ਜਿਸ ਵਿਅਕਤੀ ਨਾਲ ਉਹ ਇੰਨੇ ਸਾਲਾਂ ਤੋਂ ਰਹਿ ਰਹੀ ਸੀ, ਉਹ ਉਸ ਨੂੰ ਇਦਾਂ ਦਾ ਧੋਖਾ ਦੇ ਰਿਹਾ ਸੀ। ਔਰਤ ਨੇ ਦੋਸ਼ ਲਾਇਆ ਹੈ ਕਿ ਇਸ ਪੂਰੀ ਘਟਨਾ ਦੌਰਾਨ ਉਸ ਦੇ ਪਤੀ ਨੇ ਉਸ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਣ ਦਿੱਤਾ।
ਦੋਸ਼ੀ ਪਤੀ ਦਾ ਨਾਂ ਡੋਮਿਨਿਕ ਪੇਲਿਕੋਟ ਹੈ। ਉਸ ਨੇ ਅਦਾਲਤ ਵਿੱਚ ਮੰਨਿਆ ਕਿ ਉਹ ਆਪਣੀ ਪਤਨੀ ਨੂੰ ਨਸ਼ੀਲੇ ਪਦਾਰਥ ਦੇ ਕੇ ਉਸ ਦੇ ਨਾਲ ਬਲਾਤਕਾਰ ਕਰਨ ਲਈ ਬਲਾਤਕਾਰੀਆਂ ਨੂੰ ਭਰਤੀ ਕਰਦਾ ਸੀ। ਉਸ ਨੇ ਕਿਹਾ- ਮੈਂ ਵੀ ਇਸ ਅਦਾਲਤ 'ਚ ਮੌਜੂਦ ਬਾਕੀ ਲੋਕਾਂ ਵਾਂਗ ਬਲਾਤਕਾਰੀ ਹਾਂ। ਪੇਲਿਕੋਟ ਸਮੇਤ 50 ਹੋਰ ਵਿਅਕਤੀਆਂ ਖਿਲਾਫ ਕੇਸ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Weather Update: ਪੰਜਾਬ ਦੇ 6 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਯੈਲੋ ਅਲਰਟ ਜਾਰੀ, ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਉਹ ਡੰਡੇ ਦੇ ਸਹਾਰੇ ਅਦਾਲਤ ਵਿੱਚ ਪਹੁੰਚਿਆ ਅਤੇ ਇੱਕ ਤੋਂ ਬਾਅਦ ਇੱਕ ਆਪਣੇ ਜੁਰਮਾਂ ਨੂੰ ਕਬੂਲ ਕੀਤਾ। ਦਿ ਸਨ ਦੀ ਖਬਰ ਮੁਤਾਬਕ ਪੇਲਿਕੋਟ ਨੇ ਅਦਾਲਤ 'ਚ ਕਿਹਾ ਕਿ ਸਾਡੇ ਤਿੰਨ ਬੱਚੇ ਅਤੇ ਪੋਤੇ-ਪੋਤੀਆਂ ਹਨ। ਜਿਨ੍ਹਾਂ ਨੂੰ ਮੈਂ ਕਦੇ ਨਹੀਂ ਛੂਹਿਆ। ਉਸ ਨੇ ਅੱਗੇ ਕਿਹਾ- ਅਸੀਂ ਵਿਕਾਰੀ ਪੈਦਾ ਨਹੀਂ ਹੁੰਦੇ, ਸਗੋਂ ਅਸੀਂ ਵਿਕਾਰੀ ਬਣ ਜਾਂਦੇ ਹਾਂ। ਜੇ ਤੁਸੀਂ ਚਾਹੋ ਤਾਂ ਇਸ ਨੂੰ ਵਿਰੋਧੀ ਸਮਝੋ, ਪਰ ਮੈਂ ਕਦੇ ਵੀ ਆਪਣੀ ਪਤਨੀ ਨੂੰ ਇਕ ਵਸਤੂ ਨਹੀਂ ਸਮਝਿਆ।
ਡੋਮਿਨਿਕ ਪੇਲਿਕੋਟ ਦੀ ਉਮਰ 31 ਸਾਲ ਹੈ। ਉਹ ਪਿਛਲੇ 10 ਸਾਲਾਂ ਤੋਂ ਅਜਿਹਾ ਕਰ ਰਿਹਾ ਸੀ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਹੈਰਾਨ ਕਰਨ ਵਾਲਾ ਮਾਮਲਾ 2020 ਵਿੱਚ ਸਾਹਮਣੇ ਆਇਆ ਸੀ ਜਦੋਂ ਪੁਲਿਸ ਨੇ ਇੱਕ ਸੁਪਰਮਾਰਕੀਟ ਵਿੱਚ ਔਰਤਾਂ ਦੇ ਬੇਢੰਗੇ ਵੀਡੀਓ ਬਣਾਉਣ ਵਾਲੇ ਪੇਲਿਕੋਟ ਨੂੰ ਫੜਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਪੇਲਿਕੋਟ ਦੇ ਘਰ ਅਤੇ ਇਲੈਕਟ੍ਰਾਨਿਕ ਸਾਮਾਨ ਦੀ ਜਾਂਚ ਕੀਤੀ। ਜਿਸ ਵਿਚ ਉਸ ਦੀ ਪਤਨੀ ਗਿਜ਼ੇਲ ਪੇਲਿਕੋਟ ਨਾਲ ਸਰੀਰਕ ਸਬੰਧ ਬਣਾਉਣ ਵਾਲੇ ਮਰਦਾਂ ਦੀਆਂ ਹਜ਼ਾਰਾਂ ਤਸਵੀਰਾਂ ਅਤੇ ਵੀਡੀਓ ਬਰਾਮਦ ਕੀਤੇ ਗਏ ਸਨ।
10 ਸਾਲਾਂ ਤੋਂ ਵਾਪਰ ਰਹੀ ਇਸ ਘਟਨਾ ਬਾਰੇ ਗਿਜ਼ੇਲ ਨੂੰ ਕੋਈ ਜਾਣਕਾਰੀ ਨਹੀਂ ਸੀ। ਪੇਲਿਕੋਟ ਦਿਨ ਵੇਲੇ ਇੱਕ ਆਮ ਪਤੀ ਵਾਂਗ ਰਹਿੰਦਾ ਸੀ, ਪਰ ਰਾਤ ਨੂੰ ਉਹ ਜਾਨਵਰ ਬਣ ਜਾਂਦਾ ਸੀ। ਉਹ ਆਪਣੀ ਪਤਨੀ ਨੂੰ ਨਸ਼ੀਲਾ ਪਦਾਰਥ ਦਿੰਦਾ ਸੀ ਤਾਂ ਜੋ ਰਾਤ ਨੂੰ ਅਜਨਬੀ ਉਸ ਨਾਲ ਬਲਾਤਕਾਰ ਕਰ ਸਕਣ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ 72 ਵਿਅਕਤੀਆਂ ਨੇ ਮਹਿਲਾ ਨਾਲ ਕੁੱਲ 92 ਵਾਰ ਬਲਾਤਕਾਰ ਕੀਤਾ। ਇਨ੍ਹਾਂ ਬਲਾਤਕਾਰੀਆਂ ਵਿੱਚੋਂ 51 ਦੀ ਪਛਾਣ 26 ਤੋਂ 73 ਸਾਲ ਦੇ ਦਰਮਿਆਨ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕੰਮ ਦੇ ਬੋਝ 'ਚ ਗਈ 26 ਸਾਲਾ CA ਦੀ ਜਾਨ, ਕੰਪਨੀ ਦੇ ਮਾਲਕ 'ਤੇ ਭੜਕੀ ਕੁੜੀ ਦੀ ਮਾਂ, ਸੋਸ਼ਲ ਮੀਡੀਆ 'ਤੇ ਚਿੱਠੀ ਹੋਈ ਵਾਇਰਲ