ਮਾਰਕ ਜ਼ੁਕਰਬਰਗ ਨੇ 392 ਕਰੋੜ 'ਚ 600 ਏਕੜ ਜ਼ੀਮਨ ਖਰੀਦੀ, 15 ਲੱਖ ਲੋਕ ਹੋਏ ਖਿਲਾਫ
ਦੁਨੀਆ ਦੇ 5ਵੇਂ ਸਭ ਤੋਂ ਅਮੀਰ ਅਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ 600 ਏਕੜ ਜ਼ਮੀਨ ਖਰੀਦੀ ਹੈ ਪਰ ਇਹ ਸੌਦਾ ਉਸਨੂੰ ਕਾਫੀ ਪ੍ਰੇਸ਼ਾਨ ਕਰ ਰਿਹਾ ਹੈ। ਦਰਅਸਲ, ਜ਼ੁਕਰਬਰਗ ਨੇ ਹਵਾਈ ਆਈਲੈਂਡ ਸਟੇਟ ਵਿੱਚ 392 ਕਰੋੜ ਰੁਪਏ ਦੀ 600 ਏਕੜ ਜ਼ਮੀਨ ਖਰੀਦੀ ਹੈ।
ਚੰਡੀਗੜ੍ਹ: ਦੁਨੀਆ ਦੇ 5ਵੇਂ ਸਭ ਤੋਂ ਅਮੀਰ ਅਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ 600 ਏਕੜ ਜ਼ਮੀਨ ਖਰੀਦੀ ਹੈ ਪਰ ਇਹ ਸੌਦਾ ਉਸਨੂੰ ਕਾਫੀ ਪ੍ਰੇਸ਼ਾਨ ਕਰ ਰਿਹਾ ਹੈ। ਦਰਅਸਲ, ਜ਼ੁਕਰਬਰਗ ਨੇ ਹਵਾਈ ਆਈਲੈਂਡ ਸਟੇਟ ਵਿੱਚ 392 ਕਰੋੜ ਰੁਪਏ ਦੀ 600 ਏਕੜ ਜ਼ਮੀਨ ਖਰੀਦੀ ਹੈ। ਕੁਦਰਤੀ ਸੁੰਦਰਤਾ ਲਈ ਮਸ਼ਹੂਰ ਹਵਾਈ ਵਿੱਚ ਮਾਰਕ ਕੁਆਈ ਤੇ ਪੀਲਾ ਆਈਲੈਂਡ ਵਿੱਚ ਤਕਰੀਬਨ 2000 ਏਕੜ ਜ਼ਮੀਨ ਖਰੀਦ ਚੁੱਕੇ ਹਨ।
ਇਸ ਜ਼ਮੀਨੀ ਸੌਦੇ ਤੋਂ ਬਾਅਦ ਕਰੀਬ 15 ਲੱਖ ਲੋਕ ਜ਼ੁਕਰਬਰਗ ਖਿਲਾਫ ਹੋ ਗਏ ਹਨ। ਜ਼ਮੀਨ ਦੇ ਇਸ ਖਰੀਦਾਰੀ ਖਿਲਾਫ ਆਨਲਾਈਨ ਪਟੀਸ਼ਨ ਤੇ ਹਸਤਾਖਰ ਸ਼ੁਰੂ ਹੋ ਗਏ ਹਨ। ਲੋਕਾਂ ਨੂੰ ਲਗਦਾ ਹੈ ਕਿ ਜ਼ਮੀਨ ਦੇ ਜ਼ਿਆਦਾ ਹਿੱਸੇ ਤੇ ਜੇ ਕਿਸੇ ਬਾਹਰੀ ਵਿਅਕਤੀ ਦਾ ਕਬਜ਼ਾ ਹੋਏਗਾ ਤਾਂ ਰਾਜਸ਼ਾਹੀ ਮੁੜ ਤੋਂ ਵਾਪਸ ਆ ਸਕਦੀ ਹੈ। ਇਸ ਨਾਲ ਉਨ੍ਹਾਂ ਦੇ ਜੀਵਨ ਤੇ ਵੀ ਅਸਰ ਪਵੇਗਾ। ਹਵਾਈ ਵਿੱਚ 1895 ਤਕ ਰਾਜਸ਼ਾਹੀ ਸੀ, ਬਾਅਦ ਵਿੱਚ ਇਹ ਅਮਰੀਕਾ ਵਿੱਚ ਮਿਲ ਗਿਆ।
ਇੱਕ ਮਿਸ਼ਨਰੀ ਜੋੜਾ ਅਬਨੇਰ ਤੇ ਲੂਸੀ ਵਿਲਕੋਕਸ, ਜ਼ਮੀਨ ਦੇ ਪਹਿਲੇ ਮਾਲਕ, 1837 ਵਿਚ ਹਵਾਈ ਆਏ ਸੀ। 1975 ਵਿੱਚ, ਵਿੱਲੀ ਕਾਰਪੋਰੇਸ਼ਨ ਨੇ ਉਨ੍ਹਾਂ ਤੋਂ ਜ਼ਮੀਨ ਦੀ ਮਾਲਕੀ ਲੈ ਲਈ ਅਤੇ ਹੁਣ ਜ਼ੁਕਰਬਰਗ ਨੂੰ ਵੇਚ ਦਿੱਤੀ। ਲੋਕ ਇਹ ਵੀ ਮੰਨਦੇ ਹਨ ਕਿ ਬਾਹਰਲੇ ਲੋਕ ਆਉਂਦੇ ਹਨ ਤੇ ਹਵਾਈ ਤੇ ਇਸ ਦੇ ਟਾਪੂਆਂ ਨੂੰ ਪਹਿਲਾਂ ਖਰੀਦ ਦੇ ਹਨ ਤੇ ਫਿਰ ਉਨ੍ਹਾਂ ਨੂੰ ਦੂਜੇ ਬਾਹਰੀ ਲੋਕਾਂ ਨੂੰ ਵੇਚਦੇ ਹਨ। ਇਸ ਢੰਗ ਨਾਲ ਬਾਹਰੀ ਲੋਕਾਂ ਦਾ ਸਮੂਹ ਮਜ਼ਬੂਤ ਬਣਾ ਰਿਹਾ ਹੈ, ਜੋ ਹਵਾਈ ਦੇ ਸਭਿਆਚਾਰ ਲਈ ਖਤਰਾ ਹੈ।
87 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ, ਮਾਰਕ ਨੇ ਸਤੰਬਰ 2014 ਵਿੱਚ ਕੁਆਈ ਆਈਲੈਂਡ ਅਤੇ ਮਾਰਚ 2019 ਵਿਚ ਪੀਲਾ ਟਾਪੂ ਉੱਤੇ 1400 ਏਕੜ ਜ਼ਮੀਨ ਖਰੀਦ ਚੁੱਕੇ ਹਨ।ਹਵਾਈ ਵਿੱਚ 8 ਟਾਪੂ ਹਨ ਤੇ ਕੁਆਈ ਆਈਲੈਂਡ ਚੌਥਾ ਸਭ ਤੋਂ ਵੱਡਾ ਟਾਪੂ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :