ਪੜਚੋਲ ਕਰੋ
Advertisement
ਸ਼ਿਪ 'ਚੋਂ ਤੇਲ ਲੀਕ ਮਾਮਲੇ 'ਚ ਮੌਰੀਸ਼ਸ 'ਚ ਭਾਰਤੀ ਕਪਤਾਨ ਗ੍ਰਿਫਤਾਰ
ਸਮੁੰਦਰੀ ਜਹਾਜ਼ ਐਮਵੀ ਵਾਕਾਸ਼ਿਓ 25 ਜੁਲਾਈ ਨੂੰ ਇੱਥੇ ਪਹੁੰਚਿਆ ਸੀ ਤੇ ਲਗਪਗ ਇੱਕ ਹਫ਼ਤੇ ਬਾਅਦ ਤੇਲ ਲੀਕ ਹੋਣਾ ਸ਼ੁਰੂ ਹੋਇਆ। ਇਸ 'ਚ ਤਕਰੀਬਨ ਇੱਕ ਹਜ਼ਾਰ ਟਨ ਤੇਲ ਪਾਇਆ ਗਿਆ, ਜੋ ਸੈਲਾਨੀਆਂ ਲਈ ਖਿੱਚ ਦੇ ਕੇਂਦਰ ਮੰਨਿਆ ਜਾਂਦੇ ਮੌਰੀਸ਼ਸ ਦੇ ਤੱਟਵਰਤੀ ਦੇ ਬੱਲੂ ਵਾਟਰ 'ਚ ਮਿਲ ਗਿਆ।
ਪੋਰਟ ਲੂਈਸ: ਮੌਰੀਸ਼ਸ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਪਾਨੀ ਮਾਲਕੀਅਤ ਵਾਲੇ ਜਹਾਜ਼ ਦੇ ਭਾਰਤੀ ਕਪਤਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਜਹਾਜ਼ ਮੌਰੀਸ਼ਸ ਦੇ ਸਮੁੰਦਰੀ ਕੰਢੇ 'ਤੇ ਦੋ ਹਿੱਸਿਆਂ ਵਿੱਚ ਟੁੱਟ ਗਿਆ ਸੀ, ਜਿਸ ਕਾਰਨ ਹਜ਼ਾਰ ਟਨ ਤੇਲ ਦਾ ਲੀਕੇਜ਼ ਹੋਈ ਤੇ ਤੇਲ ਨੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ। ਸਮੁੰਦਰੀ ਜਹਾਜ਼ ਦੇ ਐਮਵੀ ਵਕਾਸੋ 25 ਜੁਲਾਈ ਨੂੰ ਇੱਥੇ ਪਹੁੰਚੇ ਸੀ ਤੇ ਲਗਪਗ ਹਫਤੇ ਬਾਅਦ ਤੇਲ ਲੀਕ ਹੋਣਾ ਸ਼ੁਰੂ ਹੋ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਕਿ ਸਿੰਗਾਪੁਰ ਤੋਂ ਬ੍ਰਾਜ਼ੀਲ ਜਾ ਰਿਹਾ ਸ਼ਿਪ ਆਖਰ ਮੌਰੀਸ਼ਸ਼ ਕਿਵੇਂ ਆਇਆ ਤੇ ਵਾਤਾਵਰਣ ਦੇ ਸੰਤੁਲਨ ਲਈ ਖ਼ਤਰਾ ਬਣ ਗਿਆ। ਬੁਲਾਰੇ ਇੰਸਪੈਕਟਰ ਸ਼ਿਵਾ ਕੁਥਨ ਨੇ ਦੱਸਿਆ, ‘ਅਸੀਂ ਜਹਾਜ਼ ਦੇ ਕਪਤਾਨ ਤੇ ਦੂਜੀ ਇਨ ਕਮਾਂਡ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੂੰ ਅਦਾਲਤ ਲਿਜਾਇਆ ਗਿਆ। ਚਾਲਕ ਦਲ ਦੇ ਹੋਰ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।"
ਸਮੁੰਦਰੀ ਜਹਾਜ਼ ਦਾ ਕੈਪਟਨ ਭਾਰਤੀ ਮੂਲ ਦਾ ਨਾਗਰਿਕ ਹੈ ਤੇ ਇਸ ਦਾ ਡਿਪਟੀ (ਜੋ ਸ਼੍ਰੀਲੰਕਾ ਦਾ ਵਸਨੀਕ ਹੈ) ਸਮੁੰਦਰੀ ਪਾਈਕੇਸੀ ਤੇ ਸਮੁੰਦਰੀ ਕਾਨੂੰਨਾਂ ਦੀ ਉਲੰਘਣਾ ਦੇ ਤਹਿਤ ਦੋਸ਼ੀ ਪਾਇਆ ਗਿਆ ਹੈ ਤੇ ਉਸ ਨੂੰ ਮੁੜ 25 ਅਗਸਤ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਹਾਸਲ ਜਾਣਕਾਰੀ ਮੁਤਾਬਕ ਸਮੁੰਦਰੀ ਜਹਾਜ਼ ਵਿੱਚ ਤਕਰੀਬਨ 4000 ਟਨ ਬਾਲਣ ਸੀ, ਜਿਸ ਵਿੱਚੋਂ 1000 ਟਨ ਲੀਕ ਹੋ ਗਈ ਜਦਕਿ ਬਾਕੀ ਤਿੰਨ ਹਜ਼ਾਰ ਟਨ ਬਾਲਣ ਜਹਾਜ਼ ਵਿੱਚੋਂ ਬਾਹਰ ਕੱਢਿਆ ਗਿਆ। ਜਾਪਾਨ ਨੇ ਤੇਲ ਸਾਫ਼ ਕਰਨ ਦੀ ਮੁਹਿੰਮ ਲਈ ਆਪਣੀ ਛੇ ਲੋਕਾਂ ਦੀ ਟੀਮ ਨੂੰ ਮੌਰੀਸ਼ਸ ਭੇਜਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਸੱਤ ਮਾਹਿਰਾਂ ਦੀ ਇੱਕ ਹੋਰ ਟੀਮ ਭੇਜਣ ਦਾ ਐਲਾਨ ਕੀਤਾ ਹੈ।
NIA ਨੇ ISIS ਨਾਲ ਸਬੰਧਾਂ ਦੇ ਇਲਜ਼ਾਮ 'ਚ ਬੰਗਲੁਰੂ ਦਾ ਡਾਕਟਰ ਕੀਤਾ ਗ੍ਰਿਫਤਾਰ
ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ, ਹਸਪਤਾਲ ਨੇ ਜਾਰੀ ਕੀਤਾ ਸਿਹਤ ਬੁਲੇਟਿਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement