Meghan Markle Interview: ਬ੍ਰਿਟਿਸ਼ ਰਾਜਘਰਾਣੇ ਬਾਰੇ ਮੇਗਨ ਦੇ ਹੈਰਾਨੀਜਨਕ ਖੁਲਾਸੇ, ਲਾਏ ਭੇਦਭਾਵ ਦੇ ਇਲਜ਼ਾਮ
ਇਕ ਇੰਟਰਵਿਊ 'ਚ ਉਨ੍ਹਾਂ ਖੁਲਾਸਾ ਕੀਤਾ ਕਿ ਕੇਟ ਮਿਡਲਟਨ ਨੇ 2018 'ਚ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਰੁਆ ਦਿੱਤਾ ਸੀ। ਕੇਟ ਪ੍ਰਿੰਸ ਹੈਰੀ ਦੇ ਭਰਾ ਪ੍ਰਿੰਸ ਵਿਲਿਅਮ ਦੀ ਪਤਨੀ ਹੈ।
![Meghan Markle Interview: ਬ੍ਰਿਟਿਸ਼ ਰਾਜਘਰਾਣੇ ਬਾਰੇ ਮੇਗਨ ਦੇ ਹੈਰਾਨੀਜਨਕ ਖੁਲਾਸੇ, ਲਾਏ ਭੇਦਭਾਵ ਦੇ ਇਲਜ਼ਾਮ Meghan Markle Interview Meghan Markle reveals British royal family discriminate Meghan Markle Interview: ਬ੍ਰਿਟਿਸ਼ ਰਾਜਘਰਾਣੇ ਬਾਰੇ ਮੇਗਨ ਦੇ ਹੈਰਾਨੀਜਨਕ ਖੁਲਾਸੇ, ਲਾਏ ਭੇਦਭਾਵ ਦੇ ਇਲਜ਼ਾਮ](https://feeds.abplive.com/onecms/images/uploaded-images/2021/03/08/c35023c3bf1f616682478dff9dcc47b4_original.jpg?impolicy=abp_cdn&imwidth=1200&height=675)
ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕੇਲ ਨੇ ਬ੍ਰਿਟਿਸ਼ ਰਾਜਘਰਾਣੇ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖਾਮੋਸ਼ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਸ਼ਾਹੀ ਪਰਿਵਾਰ ਦੇ ਲੋਕ ਉਨ੍ਹਾਂ ਖਿਲਾਫ ਲੱਗੇ ਬੇਬੁਨਿਆਦ ਦਾਅਵਿਆਂ ਤੋਂ ਬਚਾਉਣ 'ਚ ਨਾਕਾਮ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਦੂਜਿਆਂ ਨੂੰ ਬਚਾਉਣ ਲਈ ਝੂਠ ਵੀ ਬੋਲਿਆ ਗਿਆ।
ਮੇਗਨ ਮਾਰਕੇਲ ਨੇ ਰਾਜਘਰਾਣੇ 'ਤੇ ਲਾਏ ਗੰਭੀਰ ਇਲਜ਼ਾਮ
ਇਕ ਇੰਟਰਵਿਊ 'ਚ ਉਨ੍ਹਾਂ ਖੁਲਾਸਾ ਕੀਤਾ ਕਿ ਕੇਟ ਮਿਡਲਟਨ ਨੇ 2018 'ਚ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਰੁਆ ਦਿੱਤਾ ਸੀ। ਕੇਟ ਪ੍ਰਿੰਸ ਹੈਰੀ ਦੇ ਭਰਾ ਪ੍ਰਿੰਸ ਵਿਲਿਅਮ ਦੀ ਪਤਨੀ ਹੈ। ਮੇਗਨ ਨੇ ਅਖਬਾਰ ਦੀ ਉਸ ਰਿਪੋਰਟ ਦਾ ਖੰਡਨ ਕੀਤਾ ਜਿਸ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਖੁਦ ਡਚੇਸ ਆਫ ਕੈਂਬ੍ਰਿਜ ਯਾਨੀ ਕੇਟ ਮਿਡਲਟਨ ਨੂੰ ਰਵਾਇਆ ਸੀ। ਉਨ੍ਹਾਂ ਕਿਹਾ, 'ਜਦੋਂ ਵਿਆਹ ਹੋ ਹਿਆ ਤਾਂ ਸਭ ਕੁਝ ਹਕੀਕਤ 'ਚ ਖਰਾਬ ਹੋਣ ਲੱਗਾ। ਮੈਨੂੰ ਲੱਗਾ ਸ਼ਾਹੀ ਪਰਿਵਾਰ ਦੇ ਬਾਕੀ ਲੋਕਾਂ ਨੂੰ ਬਚਾਉਣ ਲਈ ਝੂਠ ਬੋਲਿਆ ਜਾ ਰਿਹਾ ਹੈ।
ਬੇਬੁਨਿਆਦ ਦਾਅਵਿਆਂ ਤੋਂ ਬਚਾਉਣ ਲਈ ਅੱਗੇ ਨਹੀਂ ਆਇਆ ਪਰਿਵਾਰ
ਮੇਗਨ ਦਾ ਕਹਿਣਾ ਹੈ ਕਿ ਆਪਣੇ ਵਿਆਹ ਤੋਂ ਪਹਿਲਾਂ ਭੋਲੀ ਸੀ ਤੇ ਜਦੋਂ ਸ਼ਾਹੀ ਪਰਿਵਾਰ ਦਾ ਮੈਂਬਰ ਬਣੀ, ਉਦੋਂ ਉਨ੍ਹਾਂ ਨੂੰ ਅਹਿਸਾਸ ਨਹੀਂ ਸੀ ਕਿ ਵਿਆਹ ਦੇ ਬੰਧਨ 'ਚ ਬੰਨ੍ਹਣ ਤੋਂ ਬਾਅਦ ਕੀ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ, 'ਮੈਂ ਕਹਾਂਗੀ ਮੈਂ ਭੋਲੇਪਨ ਨਾਲ ਵਿਆਹ ਦੇ ਰਿਸ਼ਤੇ 'ਚ ਗਈ, ਕਿਉਂਕਿ ਸ਼ਾਹੀ ਪਰਿਵਾਰ ਬਾਰੇ ਬਹੁਤ ਜ਼ਿਆਦਾ ਜਾਣਦਿਆਂ ਮੈਂ ਵੱਡੀ ਨਹੀਂ ਹੋਈ ਸੀ।' ਉਨ੍ਹਾਂ ਕਿਹਾ 'ਵਿਆਹ ਤੇ ਸ਼ਾਹੀ ਪਰਿਵਾਰ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਖਾਮੋਸ਼ ਕਰਵਾਇਆ ਗਿਆ।' ਉਨ੍ਹਾਂ ਦੱਸਿਆ ਪਰਿਵਾਰ 'ਚ ਉਨ੍ਹਾਂ ਦਾ ਸੁਆਗਤ ਕੀਤਾ ਗਿਆ ਤੇ ਪਰਿਵਾਰ ਦੇ ਲੋਕ ਮਹਿਲਾ ਚਲਾਉਣ ਵਾਲਿਆਂ ਤੋਂ ਵੱਖ ਹਨ।
ਮੇਗਨ ਨੇ ਇਲਜ਼ਾਮ ਲਾਇਆ ਕਿ ਸ਼ਾਹੀ ਪਰਿਵਾਰ ਉਨ੍ਹਾਂ ਤੇ ਉਨ੍ਹਾਂ ਦੇ ਪਤੀ ਦੀ ਰੱਖਿਆ ਲਈ ਸੱਚ ਦੱਸਣ ਨੂੰ ਤਿਆਰ ਨਹੀਂ ਸੀ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਪਰਿਵਾਰ ਦੇ ਮੈਂਬਰਾਂ ਦਾ ਸਮਰਥਨ ਨਹੀਂ ਮਿਲਿਆ? ਉਨ੍ਹਾਂ ਕਿਹਾ, ਇਕ ਪਰਿਵਾਰ ਹੈ ਦੂਜਾ ਸ਼ਾਹੀ ਘਰਾਣੇ ਨੂੰ ਚਲਾਉਣ ਵਾਲੇ ਲੋਕ ਹਨ। ਇਹ ਦੋਵੇਂ ਮਾਮਲੇ ਬਿਲਕੁਲ ਵੱਖ ਹਨ। ਉਨ੍ਹਾਂ ਇਹ ਸਵੀਕਾਰ ਕੀਤਾ ਕਿ ਮਹਾਰਾਣੀ ਉਨ੍ਹਾਂ ਲਈ ਅਦਭੁਤ ਰਹੀ ਹੈ। ਉਨ੍ਹਾਂ ਦੇ ਵਿਵਹਾਰ ਨੇ ਉਨ੍ਹਾਂ ਨੂੰ ਦਾਦੀ ਮਾਂ ਦੀ ਯਾਦ ਦਿਵਾ ਦਿੱਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)