(Source: ECI/ABP News/ABP Majha)
Mexico News: ਮੈਕਸੀਕੋ ਸਿਟੀ ਦੀ ਜੇਲ੍ਹ 'ਤੇ ਹਮਲਾ, 14 ਲੋਕਾਂ ਦੀ ਮੌਤ, 24 ਕੈਦੀ ਫਰਾਰ
ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਐਤਵਾਰ ਤੜਕੇ ਬਖਤਰਬੰਦ ਵਾਹਨਾਂ ਵਿੱਚ ਆਏ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ 10 ਸੁਰੱਖਿਆ ਕਰਮੀਆਂ ਅਤੇ ਚਾਰ ਕੈਦੀਆਂ ਦੀ ਮੌਤ ਹੋ ਗਈ
Gunmen Attacked Northern Mexican City: ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਐਤਵਾਰ ਤੜਕੇ ਬਖਤਰਬੰਦ ਵਾਹਨਾਂ ਵਿੱਚ ਆਏ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ 10 ਸੁਰੱਖਿਆ ਕਰਮੀਆਂ ਅਤੇ ਚਾਰ ਕੈਦੀਆਂ ਦੀ ਮੌਤ ਹੋ ਗਈ। ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚਿਹੁਆਹੁਆ ਸਰਕਾਰੀ ਵਕੀਲ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਸਵੇਰੇ 7 ਵਜੇ ਦੇ ਕਰੀਬ ਕੁਝ ਬਖਤਰਬੰਦ ਗੱਡੀਆਂ ਜੇਲ ਵਿਚ ਪਹੁੰਚੀਆਂ ਅਤੇ ਉਸ ਵਿਚ ਸਵਾਰ ਬੰਦੂਕਧਾਰੀਆਂ ਨੇ ਸੁਰੱਖਿਆ ਕਰਮਚਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ 'ਚ 10 ਸੁਰੱਖਿਆ ਕਰਮਚਾਰੀ ਅਤੇ ਚਾਰ ਕੈਦੀ ਮਾਰੇ ਗਏ, ਜਦਕਿ 13 ਹੋਰ ਸੁਰੱਖਿਆ ਕਰਮਚਾਰੀ ਅਤੇ ਘੱਟੋ-ਘੱਟ 24 ਕੈਦੀ ਜ਼ਖਮੀ ਹੋ ਗਏ।
ਬਿਆਨ ਦੇ ਅਨੁਸਾਰ ਮੈਕਸੀਕਨ ਸੈਨਿਕਾਂ ਅਤੇ ਰਾਜ ਪੁਲਿਸ ਨੇ ਐਤਵਾਰ ਰਾਤ ਨੂੰ ਜੇਲ ਦਾ ਦੁਬਾਰਾ ਕੰਟਰੋਲ ਲੈ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੁਆਰੇਜ਼ ਦੀ ਇਸੇ ਜੇਲ੍ਹ ਵਿੱਚ ਅਗਸਤ ਵਿੱਚ ਹੋਏ ਦੰਗਿਆਂ ਵਿੱਚ 11 ਲੋਕ ਮਾਰੇ ਗਏ ਸਨ। ਸਰਕਾਰੀ ਵਕੀਲ ਦੇ ਦਫ਼ਤਰ ਦੇ ਅਨੁਸਾਰ, ਜੇਲ 'ਤੇ ਐਤਵਾਰ ਨੂੰ ਹੋਏ ਹਮਲੇ ਤੋਂ ਕੁਝ ਸਮਾਂ ਪਹਿਲਾਂ ਮਿਉਂਸਪਲ ਪੁਲਿਸ 'ਤੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਪੁਲਿਸ ਨੇ ਪਿੱਛਾ ਕਰਕੇ ਚਾਰ ਹਮਲਾਵਰਾਂ ਨੂੰ ਫੜ ਲਿਆ। ਪੁਲਿਸ ਨੇ ਇਸ ਤੋਂ ਬਾਅਦ SUV ਵਿੱਚ ਸਵਾਰ ਦੋ ਕਥਿਤ ਗੰਨਮੈਨਾਂ ਨੂੰ ਢੇਰ ਕਰ ਦਿੱਤਾ।
ਮੈਕਸੀਕਨ ਸਿਟੀ ਜੇਲ 'ਤੇ ਹਮਲਾ
ਚਿਹੁਆਹੁਆ ਰਾਜ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਐਤਵਾਰ ਨੂੰ ਉੱਤਰੀ ਮੈਕਸੀਕਨ ਸ਼ਹਿਰ ਸਿਉਦਾਦ ਜੁਆਰੇਜ਼ ਦੀ ਇੱਕ ਜੇਲ੍ਹ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 24 ਕੈਦੀ ਭੱਜਣ ਵਿੱਚ ਕਾਮਯਾਬ ਹੋ ਗਏ। ਬਿਆਨ ਵਿਚ ਕਿਹਾ ਗਿਆ ਹੈ ਕਿ ਹਮਲੇ ਤੋਂ ਥੋੜ੍ਹੀ ਦੇਰ ਪਹਿਲਾਂ, ਹਥਿਆਰਬੰਦ ਵਿਅਕਤੀਆਂ ਨੇ ਬੁਲੇਵਾਰਡ ਨੇੜੇ ਮਿਉਂਸਪਲ ਪੁਲਿਸ 'ਤੇ ਗੋਲੀਬਾਰੀ ਕੀਤੀ। ਹਮਲਾਵਰਾਂ ਨੇ ਫਿਰ ਜੇਲ੍ਹ ਦੇ ਬਾਹਰ ਸੁਰੱਖਿਆ ਏਜੰਟਾਂ ਦੇ ਇੱਕ ਹੋਰ ਸਮੂਹ 'ਤੇ ਗੋਲੀਬਾਰੀ ਕੀਤੀ।
ਗੋਲੀਬਾਰੀ ਤੋਂ ਬਾਅਦ ਹਫੜਾ-ਦਫੜੀ
ਜਾਣਕਾਰੀ ਮੁਤਾਬਕ ਕੁਝ ਕੈਦੀਆਂ ਦੇ ਰਿਸ਼ਤੇਦਾਰ ਨਵੇਂ ਸਾਲ ਦੇ ਮੌਕੇ 'ਤੇ ਉਨ੍ਹਾਂ ਨੂੰ ਮਿਲਣ ਲਈ ਕੈਂਪਸ ਦੇ ਬਾਹਰ ਇੰਤਜ਼ਾਰ ਕਰ ਰਹੇ ਸਨ। ਬੰਦੂਕਧਾਰੀਆਂ ਦੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜੇਲ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਹਫੜਾ-ਦਫੜੀ ਮਚ ਗਈ। ਸਥਾਨਕ ਮੀਡੀਆ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਕੁਝ ਦੰਗਾਕਾਰੀ ਕੈਦੀਆਂ ਨੇ ਕਈ ਵਸਤੂਆਂ ਨੂੰ ਅੱਗ ਲਗਾ ਦਿੱਤੀ ਅਤੇ ਜੇਲ੍ਹ ਦੇ ਗਾਰਡਾਂ ਨਾਲ ਝੜਪ ਕੀਤੀ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ 24 ਕੈਦੀ ਕਿਵੇਂ ਫਰਾਰ ਹੋਏ। ਫਿਲਹਾਲ ਹਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।