140 ਰੁਪਏ ਲੀਟਰ ਹੋਇਆ ਦੁੱਧ, ਪਾਕਿ 'ਚ ਪੈਟਰੋਲ-ਡੀਜ਼ਲ ਨਾਲੋਂ ਵੀ ਮਹਿੰਗਾ
ਮੁਹੱਰਮ ਮਹੀਨੇ ਕਾਰਨ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਦੁੱਧ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਪਾਕਿ ਮੀਡੀਆ ਰਿਪੋਰਟਾਂ ਮੁਤਾਬਕ ਕਰਾਚੀ ਤੇ ਸਿੰਧ ਪ੍ਰਾਂਤ ਵਿੱਚ ਦੁੱਧ 140 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੁੱਧ ਨਾਲੋਂ ਘੱਟ ਹਨ। ਪੈਟਰੋਲ 113 ਰੁਪਏ ਤੇ ਡੀਜ਼ਲ 91 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਕਰਾਚੀ: ਮੁਹੱਰਮ ਮਹੀਨੇ ਕਾਰਨ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਦੁੱਧ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਪਾਕਿ ਮੀਡੀਆ ਰਿਪੋਰਟਾਂ ਮੁਤਾਬਕ ਕਰਾਚੀ ਤੇ ਸਿੰਧ ਪ੍ਰਾਂਤ ਵਿੱਚ ਦੁੱਧ 140 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੁੱਧ ਨਾਲੋਂ ਘੱਟ ਹਨ। ਪੈਟਰੋਲ 113 ਰੁਪਏ ਤੇ ਡੀਜ਼ਲ 91 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇੱਕ ਦੁਕਾਨਦਾਰ ਨੇ ਦੱਸਿਆ, 'ਵਧਦੀ ਮੰਗ ਕਾਰਨ ਕਰਾਚੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਦੁੱਧ ਦੀ ਕੀਮਤ 120 ਤੋਂ 140 ਰੁਪਏ ਪ੍ਰਤੀ ਲੀਟਰ ਹੈ। ਮੁਹੱਰਮ ਦੇ ਮੱਦੇਨਜ਼ਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਸਟਾਲ ਲਾ ਕੇ ਦੁੱਧ, ਜੂਸ ਤੇ ਠੰਡਾ ਪਾਣੀ ਵੇਚਿਆ ਜਾ ਰਿਹਾ ਹੈ। ਇੱਥੇ ਦੁੱਧ ਦੀ ਵਧੇਰੇ ਮੰਗ ਕਾਰਨ ਕੀਮਤਾਂ ਵਧ ਰਹੀਆਂ ਹਨ।'
ਇੱਕ ਹੋਰ ਦੁਕਾਨਦਾਰ ਨੇ ਦੱਸਿਆ, 'ਅਸੀਂ ਹਰ ਸਾਲ ਦੁੱਧ ਦੇ ਸਟਾਲ ਲਗਾਉਂਦੇ ਹਾਂ। ਇਸ ਸਾਲ, ਕੀਮਤਾਂ ਵਿੱਚ ਬਹੁਤ ਵਾਧਾ ਹੋਇਆ ਹੈ, ਇਸ ਲਈ ਅਸੀਂ ਮੁਨਾਫਾ ਕਮਾਉਣ ਤੋਂ ਨਹੀਂ ਖੁੰਝਣਾ ਚਾਹੁੰਦੇ। ਮੇਰੀ ਜ਼ਿੰਦਗੀ ਵਿੱਚ ਕਦੇ ਅਜਿਹਾ ਮੌਕਾ ਨਹੀਂ ਆਇਆ ਜਦੋਂ ਮੁਹੱਰਮ ਵੇਲੇ ਦੁੱਧ ਦੀਆਂ ਕੀਮਤਾਂ ਇੰਨੀਆਂ ਵਧੀਆਂ ਹੋਣ।'
ਰਿਪੋਰਟਾਂ ਮੁਤਾਬਕ ਦੁੱਧ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਾਲੇ ਕਰਾਚੀ ਦੇ ਕਮਿਸ਼ਨਰ, ਇਫਤਿਖਾਰ ਸਲਵਾਨੀ ਨੇ ਵੀ ਇਸ ਨੂੰ ਨਿਯੰਤਰਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ, ਕਮਿਸ਼ਨਰ ਨੇ ਅਧਿਕਾਰਤ ਦੁੱਧ ਦਾ ਰੇਟ 94 ਰੁਪਏ ਪ੍ਰਤੀ ਲੀਟਰ ਤੈਅ ਕੀਤਾ ਹੈ।