ਮੁਕਤਸਰੀਏ ਦਿਲਜੀਤ ਨੇ ਗੱਡੇ ਕੈਨੇਡੀਅਨ ਸਿਆਸਤ 'ਚ ਝੰਡੇ
ਮੁਕਤਸਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਭੰਗਚੜੀ ਵਿੱਚ ਕਿਸਾਨ ਪਰਿਵਾਰ ਵਿੱਚ ਜੰਮੇ ਪਲੇ ਦਿਲਜੀਤਪਾਲ ਸਿੰਘ ਨੇ ਕੈਨੇਡਾ ਵਿੱਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਦਿਲਜੀਤ ਕੈਨੇਡਾ ਦੇ ਵਿਨੀਪੈਗ ਸ਼ਹਿਰ ਤੋਂ ਵਿਧਾਇਕ ਚੁਣੇ ਗਏ ਹਨ।
ਮੁਕਤਸਰ: ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਭੰਗਚੜੀ ਵਿੱਚ ਕਿਸਾਨ ਪਰਿਵਾਰ ਵਿੱਚ ਜੰਮੇ ਪਲੇ ਦਿਲਜੀਤਪਾਲ ਸਿੰਘ ਨੇ ਕੈਨੇਡਾ ਵਿੱਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਦਿਲਜੀਤ ਕੈਨੇਡਾ ਦੇ ਵਿਨੀਪੈਗ ਸ਼ਹਿਰ ਤੋਂ ਵਿਧਾਇਕ ਚੁਣੇ ਗਏ ਹਨ।
ਪਿੰਡ ਵਿੱਚ ਛੇਵੀਂ ਤਕ ਪੜ੍ਹਾਈ ਕਰਨ ਤੋਂ ਬਾਅਦ ਦਿਲਜੀਤ ਨੇ ਦੱਸਵੀਂ ਦੀ ਪੜ੍ਹਾਈ ਪਿੰਡ ਰੂਪਾਣਾ ਦੇ ਸਰਕਾਰੀ ਸਕੂਲ ਤੋਂ ਕੀਤੀ। ਉਸ ਦੇ ਬਾਅਦ ਡੀਏਵੀ ਚੰਡੀਗੜ੍ਹ ਤੋਂ 12ਵੀਂ ਕਰਨ ਪਿੱਛੋਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚਲੇ ਗਏ। ਇੱਥੋਂ ਉਨ੍ਹਾਂ ਬੀਐਸਸੀ ਐਗਰੀਕਲਚਰ ਕਰਨ ਬਾਅਦ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਵੀ ਕੀਤੀ। ਨੌਕਰੀ ਦੌਰਾਨ ਉਹ ਗੁਰਦਾਸਪੁਰ, ਫਤਹਿਗੜ੍ਹ ਸਾਹਿਬ ਤੇ ਲੁਧਿਆਣਾ ਵਿੱਚ ਰਹੇ ਤੇ 2010 ਵਿੱਚ ਉਹ ਕੈਨੇਡਾ ਚਲੇ ਗਏ।
ਕੈਨੇਡਾ ਵਿੱਚ ਦਿਲਜੀਤ ਪਹਿਲਾਂ ਸਰੀ ਤੇ ਬਾਅਦ ਵਿੱਚ ਵਿਨਿਪੇਗ ਦੇ ਮੋਨੀਟੋਬਾ ਵਿੱਚ ਰਹਿਣ ਲੱਗੇ। ਉਨ੍ਹਾਂ ਦੇ ਪਿਤਾ ਮੰਗਲ ਸਿੰਘ ਨੇ ਦੱਸਿਆ ਕਿ ਦਿਲਜੀਤ ਨੂੰ ਭੰਗੜੇ ਦਾ ਸ਼ੌਕ ਸੀ। ਇਸ ਲਈ ਉੱਥੇ ਉਨ੍ਹਾਂ ਡਾਂਸ ਅਕਾਦਮੀ 'ਬੁੱਲਾ ਆਰਟ ਸੈਂਟਰ' ਵੀ ਖੋਲ੍ਹੀ। 48 ਸਾਲਾ ਦਿਲਜੀਤ ਦੇ ਪਿਤਾ ਨੇ ਦੱਸਿਆ ਕਿ ਦਿਲਜੀਤ ਨੇ ਲੋਕਾਂ ਦੇ ਕਹਿਣ 'ਤੇ ਹੀ ਚੋਣ ਲੜੀ ਹੈ।
ਦਿਲਜੀਤ ਦਾ ਪਹਿਲਾਂ ਕੋਈ ਨੀ ਸਿਆਸੀ ਪਿਛੋਕੜ ਨਹੀਂ। ਉਨ੍ਹਾਂ ਦੇ ਦਾਦਾ ਜੀ ਇੱਕ ਵਾਰ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਦਿਲਜੀਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਦੂਜਾ ਮੁੰਡਾ ਵੀ ਕੈਲੀਫੋਰਨੀਆ ਵਿੱਚ ਰਹਿੰਦਾ ਹੈ। ਮੁੰਡੇ ਦੇ ਵਿਧਾਇਕ ਬਣਨ ਦੀ ਖ਼ੁਸ਼ੀ ਵਿੱਚ ਮਾਂ ਅਮਰਜੀਤ ਕੌਰ ਨੇ ਪਿੰਡ ਵਿੱਚ ਮਠਿਆਈਆਂ ਵੰਡੀਆਂ।