ਈਰਾਨ ਨਾਲ ਜੰਗ ਕਾਰਨ ਨੇਤਨਯਾਹੂ ਨੂੰ ਹੋਇਆ ਨਿੱਜੀ ਨੁਕਸਾਨ, ਕਿਹਾ- 'ਮੇਰੇ ਪੁੱਤਰ ਦੀ...'
ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਕਾਰਨ ਦੋਹਾਂ ਦੇਸ਼ਾਂ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਰਿਹਾ ਹੈ, ਪਰ ਫਿਰ ਵੀ ਦੋਵੇਂ ਦੇਸ਼ ਰੁਕਣ ਦਾ ਨਾਮ ਨਹੀਂ ਲੈ ਰਹੇ। ਅਜਿਹੇ ਦੇ ਵਿੱਚ ਨੇਤਨਯਾਹੂ ਦੇ ਇੱਕ ਬਿਆਨ ਕਰਕੇ ਉਨ੍ਹਾਂ ਨੂੰ ਲੋਕਾਂ ਦੇ...

Iran-Israel War: ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਕਾਰਨ ਦੋਹਾਂ ਦੇਸ਼ਾਂ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਰਿਹਾ ਹੈ। ਪਰ ਫਿਰ ਵੀ ਦੋਵੇਂ ਦੇਸ਼ ਰੁਕਣ ਦੇ ਮੂਡ 'ਚ ਨਹੀਂ ਲੱਗ ਰਹੇ। ਇਸੀ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਅਜਿਹਾ ਬਿਆਨ ਦਿੱਤਾ, ਜਿਸ ਕਾਰਨ ਉਹ ਤਿੱਖੀ ਆਲੋਚਨਾ ਦੇ ਘੇਰੇ 'ਚ ਆ ਗਏ ਹਨ। ਖ਼ਾਸ ਗੱਲ ਇਹ ਹੈ ਕਿ ਨੇਤਨਯਾਹੂ ਦੇ ਇਸ ਬਿਆਨ 'ਤੇ ਇਜ਼ਰਾਈਲ ਦੇ ਲੋਕਾਂ ਨੇ ਹੀ ਉਨ੍ਹਾਂ ਦੇ ਖਿਲਾਫ ਰੋਸ ਜਤਾਇਆ। ਨੇਤਨਯਾਹੂ ਨੇ ਕਿਹਾ ਕਿ ਜੰਗ ਦੀ "ਨਿੱਜੀ ਕੀਮਤ" ਇਹ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਵਿਆਹ ਦੀ ਤਾਰੀਖ ਮੁਲਤਵੀ ਕਰਨੀ ਪਈ।
ਅਸਲ ਵਿੱਚ, ਇਰਾਨ ਵੱਲੋਂ ਇਜ਼ਰਾਈਲ ਦੇ ਸੋਰੋਕਾ ਹਸਪਤਾਲ 'ਤੇ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਸਪਤਾਲ ਦਾ ਦੌਰਾ ਕੀਤਾ। 'ਦ ਗਾਰਡੀਅਨ' ਦੀ ਰਿਪੋਰਟ ਮੁਤਾਬਕ, ਦੌਰੇ ਦੌਰਾਨ ਨੇਤਨਯਾਹੂ ਨੇ ਕਿਹਾ, ''ਦੂਜੇ ਵਿਸ਼ਵ ਯੁੱਧ ਦੌਰਾਨ ਜਿਵੇਂ ਜਰਮਨੀ ਨੇ ਬ੍ਰਿਟੇਨ 'ਤੇ ਹਮਲਾ ਕੀਤਾ ਸੀ, ਪਰ ਬ੍ਰਿਟਿਸ਼ ਲੋਕਾਂ ਨੇ ਹੌਸਲਾ ਕਾਇਮ ਰੱਖਿਆ, ਓਸੇ ਤਰ੍ਹਾਂ ਸਾਨੂੰ ਵੀ ਹੌਸਲਾ ਬਣਾਈ ਰੱਖਣਾ ਚਾਹੀਦਾ ਹੈ। ਜੰਗ ਵਿੱਚ ਲੋਕ ਆਪਣੀ ਜਾਨ ਗਵਾ ਰਹੇ ਹਨ, ਹਰ ਕੋਈ ਨਿੱਜੀ ਤੌਰ 'ਤੇ ਕਿਸੇ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ। ਮੇਰਾ ਪਰਿਵਾਰ ਵੀ ਇਸ ਤੋਂ ਬਚ ਨਹੀਂ ਸਕਿਆ।''
ਨੇਤਨਯਾਹੂ ਦੇ ਬਿਆਨ ਤੋਂ ਬਾਅਦ ਇਜ਼ਰਾਈਲ ਦੇ ਲੋਕ ਨਾਰਾਜ਼ ਹੋ ਗਏ। ਉਨ੍ਹਾਂ ਨੂੰ ਆਪਣੇ ਬਿਆਨ ਦੀ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਜ਼ਰਾਈਲੀਆਂ ਨੇ ਵੱਡੀ ਗਿਣਤੀ 'ਚ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤਿਕਿਰਿਆ ਜਤਾਈ। ਲੋਕਾਂ ਨੇ ਦੋਸ਼ ਲਾਏ ਕਿ ਨੇਤਨਯਾਹੂ ਜਨਤਾ ਦੀ ਪਰੇਸ਼ਾਨੀ ਦੀ ਥਾਂ ਖੁਦ ਨੂੰ ਤਰਜੀਹ ਦੇ ਰਹੇ ਹਨ। ਇਹ ਤੱਕ ਦਾਅਵਾ ਕੀਤਾ ਗਿਆ ਕਿ ਨੇਤਨਯਾਹੂ ਆਪਣੇ ਪੁੱਤਰ ਦੀ ਵਿਆਹ ਲਈ ਛੁੱਟੀ ਲੈਣ ਦੀ ਯੋਜਨਾ ਵੀ ਬਣਾ ਰਹੇ ਹਨ, ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਸਰਕਾਰੀ ਪੁਸ਼ਟੀ ਨਹੀਂ ਹੋਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















