ਪੜਚੋਲ ਕਰੋ
Advertisement
ਵਿਰੋਧੀ ਧਿਰ ਦੇ ਲੀਡਰ 'ਤੇ ਮੁਕੱਦਮਾ ਠੋਕਣਗੇ ਟਰੂਡੋ!
ਐਸਐਨਸੀ ਲਵਾਲਿਨ ਵਿਵਾਦ ਨੂੰ ਲੈ ਕੇ ਕੰਜ਼ਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਅੱਗੇ ਵਧਕੇ ਆਪਣੀ ਧਮਕੀ ਅਨੁਸਾਰ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਨ।
ਓਟਾਵਾ: ਐਸਐਨਸੀ ਲਵਾਲਿਨ ਵਿਵਾਦ ਨੂੰ ਲੈ ਕੇ ਕੰਜ਼ਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਅੱਗੇ ਵਧਕੇ ਆਪਣੀ ਧਮਕੀ ਅਨੁਸਾਰ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਮੌਂਟਰੀਅਲ ਨਾਮੀ ਇੰਜਨੀਅਰਿੰਗ ਕੰਪਨੀ ‘ਚ ਸਿਆਸੀ ਦਖਲਅੰਦਾਜੀ ਨੂੰ ਲੈ ਕੇ ਜੇਕਰ ਪ੍ਰਧਾਨ ਮੰਤਰੀ ਚਾਹੁਣ ਤਾਂ ਉਨ੍ਹਾਂ 'ਤੇ ਮੁਕੱਦਮਾ ਕਰ ਸਕਦੇ ਹਨ।
ਕੰਜ਼ਰਵੇਟਿਵ ਲੀਡਰ ਨੇ ਐਤਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਨ੍ਹਾਂ ਨੂੰ 31 ਮਾਰਚ ਨੂੰ ਟਰੂਡੋ ਦੇ ਵਕੀਲ, ਜੂਲੀਅਨ ਪੋਰਟਰ ਵੱਲੋਂ ਚਿੱਠੀ ਮਿਲੀ ਸੀ। ਇਸ ‘ਚ ਉਨ੍ਹਾਂ ‘ਤੇ ਮਾਨਹਾਨੀ ਦੇ ਮੁਕੱਦਮੇ ਦੀ ਧਮਕੀ ਦਿੱਤੀ ਗਈ ਹੈ।
ਸ਼ੀਅਰ ਨੇ ਆਪਣੇ ਬਿਆਨ ‘ਚ ਕਿਹਾ ਕਿ 'ਜੇਕਰ ਮਿਸਟਰ ਟਰੂਡੋ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਮੇਰੇ ਖਿਲਾਫ ਕੋਈ ਕੇਸ ਬਣਦਾ ਹੈ, ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ‘ਤੇ ਜਲਦੀ ਕਾਰਵਾਈ ਕਰਨ।' ਉਨ੍ਹਾਂ ਕਿਹਾ 'ਕੈਨੇਡੀਅਨਸ ਵੀ ਇਸ ਸਕੈਂਡਲ ਦੀ ਪੜਤਾਲ ਕਿਸੇ ਲੀਗਲ ਅਦਾਰੇ ਵਿੱਚ ਚਾਹੁੰਦੇ ਹਨ, ਜਿੱਥੇ ਲਿਬਰਲਸ ਦਾ ਕੰਟਰੋਲ ਨਾ ਹੋਵੇ।'
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement