(Source: ECI/ABP News/ABP Majha)
2060 ਵਰਗ ਕਿਲੋਮੀਟਰ ਜ਼ਮੀਨ ਦਾ ਕੋਈ ਵੀ ਨਹੀਂ ਮਾਲਕ, ਇਸ 'ਤੇ ਨਾ ਕਿਸੇ ਦੇਸ਼ ਦਾ ਦਾਅਵਾ, ਨਾ ਹੀ ਕਿਸੇ ਮਨੁੱਖ ਦਾ
ਜ਼ਮੀਨ (Lands) ਲਈ ਤੁਸੀਂ ਦੋ ਦੇਸ਼ਾਂ (Countries), ਸਕੇ ਭਰਾਵਾਂ ਤੇ ਇੱਥੋਂ ਤਕ ਕਿ ਜ਼ਮੀਨ ਲਈ ਪਿਓ ਤੇ ਪੁੱਤ ਵਿਚਕਾਰ ਲੜਾਈ ਵੇਖੀ ਹੋਵੇਗੀ। ਕਈ ਸਾਲਾਂ ਤੋਂ ਕੇਸ ਚਲਦਾ ਵੇਖਿਆ ਹੋਵੇਗਾ।
No Mans Land: ਜ਼ਮੀਨ (Lands) ਲਈ ਤੁਸੀਂ ਦੋ ਦੇਸ਼ਾਂ (Countries), ਸਕੇ ਭਰਾਵਾਂ ਤੇ ਇੱਥੋਂ ਤਕ ਕਿ ਜ਼ਮੀਨ ਲਈ ਪਿਓ ਤੇ ਪੁੱਤ ਵਿਚਕਾਰ ਲੜਾਈ ਵੇਖੀ ਹੋਵੇਗੀ। ਕਈ ਸਾਲਾਂ ਤੋਂ ਕੇਸ ਚਲਦਾ ਵੇਖਿਆ ਹੋਵੇਗਾ। ਕਈ ਵਾਰ ਇਹ ਲੜਾਈਆਂ ਜ਼ਮੀਨ ਦੇ ਛੋਟੇ ਟੁਕੜਿਆਂ ਲਈ ਵੀ ਹੋ ਜਾਂਦੀਆਂ ਹਨ। ਲੜਾਈ ਉਦੋਂ ਹੁੰਦੀ ਹੈ ਜਦੋਂ ਦੋਵਾਂ ਧਿਰਾਂ ਵਿੱਚੋਂ ਕੋਈ ਵੀ ਉਕਤ ਜ਼ਮੀਨ 'ਤੇ ਆਪਣਾ ਕਬਜ਼ਾ ਛੱਡਣਾ ਨਹੀਂ ਚਾਹੁੰਦਾ।
ਪਰ ਕੀ ਤੁਸੀਂ ਜਾਣਦੇ ਹੋ ਕਿ ਧਰਤੀ 'ਤੇ 2060 ਵਰਗ ਕਿਲੋਮੀਟਰ ਦਾ ਅਜਿਹਾ ਟੁਕੜਾ ਹੈ, ਜਿਸ 'ਤੇ ਕੋਈ ਦੇਸ਼ (Country), ਸੰਸਥਾ (Organization) ਜਾਂ ਮਨੁੱਖ (People) ਆਪਣਾ ਦਾਅਵਾ ਨਹੀਂ ਕਰਦਾ। ਇਹ ਥਾਂ ਅਫ਼ਰੀਕਾ ਦੇ ਦੋ ਦੇਸ਼ਾਂ ਦੇ ਵਿਚਕਾਰ ਹੈ। ਆਓ ਤੁਹਾਨੂੰ ਪੂਰੇ ਮਾਮਲੇ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਅੱਜ ਤੱਕ ਕਿਸੇ ਨੇ ਨਹੀਂ ਮੰਗਿਆ ਹੱਕ
ਰਿਪੋਰਟ ਮੁਤਾਬਕ ਮਿਸਰ ਤੇ ਸੂਡਾਨ ਦੀ ਸਰਹੱਦ 'ਤੇ 2060 ਵਰਗ ਕਿਲੋਮੀਟਰ ਜ਼ਮੀਨ ਹੈ। ਇਸ ਇਲਾਕੇ ਨੂੰ ਬੀੜ ਤਵੀਲ (Bir Tawil No) ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਇਸ ਇਲਾਕੇ 'ਤੇ ਕਿਸੇ ਦਾ ਕੋਈ ਅਧਿਕਾਰ ਨਹੀਂ। ਨਾ ਤਾਂ ਸੂਡਾਨ ਇਸ ਨੂੰ ਆਪਣਾ ਮੰਨਦਾ ਹੈ ਤੇ ਨਾ ਹੀ ਮਿਸਰ ਇਸ 'ਤੇ ਆਪਣਾ ਹੱਕ ਜਤਾਉਂਦਾ ਹੈ।
ਇੰਨਾ ਹੀ ਨਹੀਂ ਦੁਨੀਆਂ ਦਾ ਕੋਈ ਵੀ ਦੇਸ਼ ਇਸ ਜ਼ਮੀਨ 'ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ। 1899 'ਚ ਗ੍ਰੇਟ ਬ੍ਰਿਟੇਨ ਨੇ ਸੂਡਾਨ ਤੇ ਮਿਸਰ ਦੀਆਂ ਸੀਮਾਵਾਂ ਨਿਰਧਾਰਤ ਕੀਤੀਆਂ ਸਨ, ਪਰ ਫਿਰ ਵੀ ਦੋਵਾਂ ਦੇਸ਼ਾਂ ਵਿੱਚੋਂ ਕਿਸੇ ਨੇ ਵੀ ਇਸ ਧਰਤੀ 'ਤੇ ਆਪਣਾ ਹੱਕ ਨਹੀਂ ਜਤਾਇਆ ਤੇ ਨਾ ਹੀ ਅਧਿਕਾਰ ਮੰਗਿਆ। ਇਸ ਕਾਰਨ ਇਸ ਹਿੱਸੇ ਨੂੰ ਉਦੋਂ ਤੋਂ ਨੋ ਮੈਨਜ਼ ਲੈਂਡ (No Mans Land) ਵਜੋਂ ਜਾਣਿਆ ਜਾਂਦਾ ਹੈ।
ਇਹ ਹੈ ਕਾਰਨ
ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਹਨ ਕਿ ਬੀੜ ਤਵੀਲ ਖੇਤਰ ਇੰਨਾ ਉਜਾੜ ਤੇ ਲਾਵਾਰਿਸ ਕਿਉਂ ਹੈ? ਦਰਅਸਲ ਇਹ ਜ਼ਮੀਨ ਲਾਲ ਸਾਗਰ ਦੇ ਨੇੜੇ ਸਥਿਤ ਹੈ ਤੇ ਇੱਥੇ ਸਿਰਫ਼ ਰੇਗਿਸਤਾਨ ਹੈ। ਇੱਥੇ ਨਾ ਤਾਂ ਪਾਣੀ ਹੈ ਤੇ ਨਾ ਹੀ ਰੁੱਖ ਤੇ ਪੌਦੇ। ਸਾਰਾ ਇਲਾਕਾ ਖੁਸ਼ਕ ਹੈ ਤੇ ਇੱਥੇ ਹਮੇਸ਼ਾ ਗਰਮ ਹਵਾਵਾਂ ਚਲਦੀਆਂ ਰਹਿੰਦੀਆਂ ਹਨ। ਗਰਮ ਹਵਾਵਾਂ ਕਾਰਨ ਇੱਥੇ ਜ਼ਿਆਦਾ ਦੇਰ ਰੁਕਣਾ ਕਿਸੇ ਲਈ ਵੀ ਸੰਭਵ ਨਹੀਂ। ਇਹੀ ਕਾਰਨ ਹੈ ਕਿ ਇੱਥੇ ਕੋਈ ਦਾਅਵਾ ਨਹੀਂ ਕਰਦਾ।
ਕੁਝ ਲੋਕਾਂ ਨੇ ਇਸ ਨੂੰ ਬਣਾ ਚੁੱਕੇ ਹਨ ਆਪਣਾ ਰਾਜ
ਹਾਲਾਂਕਿ ਸਮੇਂ-ਸਮੇਂ 'ਤੇ ਵੱਖ-ਵੱਖ ਦੇਸ਼ਾਂ ਦੇ ਲੋਕ ਇੱਥੇ ਜਾਂਦੇ ਹਨ ਅਤੇ ਆਪਣਾ ਰਾਜ ਸਥਾਪਤ ਕਰਨ ਦਾ ਦਾਅਵਾ ਕਰਦੇ ਹਨ। 2014 'ਚ ਅਮਰੀਕਾ ਦੇ ਇੱਕ ਵਿਅਕਤੀ ਨੇ ਆਪਣਾ ਝੰਡਾ ਬਣਾ ਕੇ ਇੱਥੇ ਲਗਾ ਦਿੱਤਾ ਅਤੇ ਇਸ ਨੂੰ ਆਪਣਾ ਦੇਸ਼ ਕਿਹਾ। ਇਸ ਤੋਂ ਬਾਅਦ 2017 'ਚ ਭਾਰਤ ਦੇ ਸੁਯਸ਼ ਦੀਕਸ਼ਿਤ ਨੇ ਆਪਣਾ ਝੰਡਾ ਲਗਾ ਕੇ ਇਸ ਨੂੰ 'ਕਿੰਗਡਮ ਆਫ਼ ਦੀਕਸ਼ਿਤ' ਘੋਸ਼ਿਤ ਕੀਤਾ ਸੀ। ਹਾਲਾਂਕਿ ਇਹ ਦਾਅਵਾ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੈ।