(Source: ECI/ABP News/ABP Majha)
North Korea: ਆਧੁਨਿਕ ਹਥਿਆਰਾਂ ਦੀ ਦਹਿਸ਼ਤ ਨਾਲ ਮਹਾਂਸ਼ਕਤੀਆਂ ਨੂੰ ਡਰਾ ਰਿਹਾ ਕਿਮ? ਮਿਜ਼ਾਈਲਾਂ ਦੇ ਤਾਜ਼ਾ ਪ੍ਰੀਖਣਾਂ ਦੀ ਪੁਸ਼ਟੀ
North Korea Missile Test: ਉੱਤਰੀ ਕੋਰੀਆ ਲਗਾਤਾਰ ਮਿਜ਼ਾਈਲ ਪ੍ਰੀਖਣ ਕਰਨ 'ਚ ਲੱਗਾ ਹੋਇਆ ਹੈ। ਇਸ ਮਹੀਨੇ ਛੇਵੀਂ ਵਾਰ ਮਿਜ਼ਾਈਲ ਪ੍ਰੀਖਣ ਕੀਤਾ ਗਿਆ ਹੈ, ਜਿਸ ਦੀ ਹੁਣ ਉੱਤਰੀ ਕੋਰੀਆ ਨੇ ਪੁਸ਼ਟੀ ਕਰ ਦਿੱਤੀ ਹੈ।
North Korea Missile Test: ਉੱਤਰੀ ਕੋਰੀਆ ਲਗਾਤਾਰ ਮਿਜ਼ਾਈਲ ਪ੍ਰੀਖਣ ਕਰਨ 'ਚ ਲੱਗਾ ਹੋਇਆ ਹੈ। ਇਸ ਮਹੀਨੇ ਛੇਵੀਂ ਵਾਰ ਮਿਜ਼ਾਈਲ ਪ੍ਰੀਖਣ ਕੀਤਾ ਗਿਆ ਹੈ, ਜਿਸ ਦੀ ਹੁਣ ਉੱਤਰੀ ਕੋਰੀਆ ਨੇ ਪੁਸ਼ਟੀ ਕਰ ਦਿੱਤੀ ਹੈ। ਤਾਨਾਸ਼ਾਹ ਕਿਮ ਜੋਂਗ ਉਨ ਨੇ ਵੀ ਦੇਸ਼ 'ਚ ਜੰਗੀ ਸਮੱਗਰੀ ਨਾਲ ਸਬੰਧਤ ਫੈਕਟਰੀਆਂ ਦਾ ਦੌਰਾ ਕੀਤਾ ਹੈ ਤੇ ਉੱਤਰੀ ਕੋਰੀਆ ਦੇ ਨਵੀਨਤਮ ਹਥਿਆਰਾਂ ਦੇ ਪ੍ਰੀਖਣ ਦੀ ਪੁਸ਼ਟੀ ਕੀਤੀ ਹੈ। ਇਸ ਮਹੀਨੇ ਹੀ ਉੱਤਰੀ ਕੋਰੀਆ ਨੇ ਟੈਕਟੀਕਲ ਗਾਈਡਡ ਮਿਜ਼ਾਈਲਾਂ (Tactical Guided Missiles), ਦੋ ਹਾਈਪਰਸੋਨਿਕ ਮਿਜ਼ਾਈਲਾਂ (Hypersonic Missiles) ਦਾ ਪ੍ਰੀਖਣ ਕੀਤਾ ਹੈ।
ਉੱਤਰੀ ਕੋਰੀਆ ਨੇ ਤਾਜ਼ਾ ਹਥਿਆਰਾਂ ਦੇ ਪ੍ਰੀਖਣ ਦੀ ਕੀਤੀ ਪੁਸ਼ਟੀ
ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਕੇਸੀਐਨਏ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਨੇ ਇਸ ਹਫ਼ਤੇ ਇਕ ਉੱਨਤ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ (Cruise Missile) ਤੇ ਇਕ ਰਣਨੀਤਕ ਗਾਈਡਿਡ ਮਿਜ਼ਾਈਲ (Tactical Guided Missiles) ਦੇ ਇਕ ਵਾਰਹੈੱਡ ਦਾ ਪ੍ਰੀਖਣ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤਾਨਾਸ਼ਾਹ ਕਿਮ ਜੋਂਗ ਉਨ ਨੇ ਇਕ ਪ੍ਰਮੁੱਖ ਹਥਿਆਰ ਪ੍ਰਣਾਲੀ ਬਣਾਉਣ ਵਾਲੀ ਫ਼ੈਕਟਰੀ ਦਾ ਦੌਰਾ ਕੀਤਾ। ਉੱਤਰੀ ਕੋਰੀਆ ਵੱਲੋਂ 2022 'ਚ ਹਥਿਆਰਾਂ ਦੇ ਲਗਾਤਾਰ 6 ਪ੍ਰੀਖਣਾਂ ਤੋਂ ਬਾਅਦ ਤਣਾਅ ਵਧ ਰਿਹਾ ਹੈ। ਇਕ ਮਹੀਨੇ 'ਚ ਇੰਨੀ ਜ਼ਿਆਦਾ ਮਿਜ਼ਾਈਲ ਲਾਂਚ ਕੀਤੇ ਜਾਣ ਤੋਂ ਬਾਅਦ ਦੁਨੀਆਂ ਦੇ ਕਈ ਦੇਸ਼ਾਂ ਨੇ ਇਸ ਦੀ ਨਿਖੇਧੀ ਕੀਤੀ ਹੈ।
ਕਿਮ ਨੇ ਜੰਗੀ ਜਹਾਜ਼ਾਂ ਦੀ ਫ਼ੈਕਟਰੀ ਦਾ ਕੀਤਾ ਦੌਰਾ
ਮੀਡੀਆ ਰਿਪੋਰਟਾਂ ਮੁਤਾਬਕ ਕਿਮ ਜੋਂਗ ਨੇ ਪ੍ਰੀਖਣਾਂ 'ਚ ਹਿੱਸਾ ਨਹੀਂ ਲਿਆ, ਪਰ ਜੰਗੀ ਜਹਾਜ਼ਾਂ ਦੀ ਫ਼ੈਕਟਰੀ ਦੇ ਦੌਰੇ ਦੌਰਾਨ ਉਨ੍ਹਾਂ ਨੇ ਸੱਤਾਧਾਰੀ ਵਰਕਰਜ਼ ਪਾਰਟੀ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਵੱਡੇ ਅਤੇ ਆਧੁਨਿਕ ਹਥਿਆਰਾਂ ਦੇ ਉਤਪਾਦਨ 'ਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ। ਕਿਮ ਨੇ ਕਿਹਾ ਹੈ ਕਿ ਦੇਸ਼ ਦੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਅਤੇ ਰਾਸ਼ਟਰੀ ਰੱਖਿਆ ਵਿਕਾਸ ਰਣਨੀਤੀ ਨੂੰ ਸਾਕਾਰ ਕਰਨ 'ਚ ਫੈਕਟਰੀ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਕੇਸੀਐਨਏ ਨੇ ਹਥਿਆਰਾਂ ਜਾਂ ਫੈਕਟਰੀ ਦੀ ਸਥਿਤੀ ਨਹੀਂ ਦੱਸੀ। ਕਿਮ ਨੇ ਕੌਮਾਂਤਰੀ ਸਥਿਤੀ ਨਾਲ ਨਜਿੱਠਣ ਲਈ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤਕਰਨ ਦਾ ਸੱਦਾ ਦਿੱਤਾ ਹੈ।
ਬਿਡੇਨ ਪ੍ਰਸ਼ਾਸਨ 'ਤੇ ਦਬਾਅ ਦੀ ਰਣਨੀਤੀ!
ਮਾਹਰਾਂ ਦਾ ਕਹਿਣਾ ਹੈ ਕਿ ਪਰਮਾਣੂ ਨਿਸ਼ਸਤਰੀਕਰਨ ਪ੍ਰੋਗਰਾਮਾਂ ਵਿਰੁੱਧ ਅਮਰੀਕਾ ਦੀ ਅਗਵਾਈ ਵਾਲੀਆਂ ਪਾਬੰਦੀਆਂ ਨੂੰ ਸੌਖਾ ਬਣਾਉਣ ਦੇ ਉਦੇਸ਼ ਨਾਲ ਲੰਬੇ ਸਮੇਂ ਤੋਂ ਰੁਕੀ ਹੋਈ ਗੱਲਬਾਤ ਲਈ ਬਿਡੇਨ ਪ੍ਰਸ਼ਾਸਨ 'ਤੇ ਦਬਾਅ ਪਾਉਣ ਲਈ ਉੱਤਰੀ ਕੋਰੀਆ ਦੀ ਟੈਸਟਿੰਗ ਗਤੀਵਿਧੀ ਵਿੱਚ ਅਸਾਧਾਰਨ ਵਾਧਾ ਹੈ। ਬਿਡੇਨ ਪ੍ਰਸ਼ਾਸਨ ਨੇ ਖੁੱਲ੍ਹੀ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ ਪਰ ਜਦੋਂ ਤੱਕ ਕਿਮ ਜੋਂਗ ਉਨ ਪ੍ਰਮਾਣੂ ਹਥਿਆਰਾਂ ਅਤੇ ਮਿਜ਼ਾਈਲਾਂ ਨੂੰ ਛੱਡਣ ਲਈ ਠੋਸ ਕਦਮ ਨਹੀਂ ਚੁੱਕਦਾ ਉਦੋਂ ਤੱਕ ਪਾਬੰਦੀਆਂ ਨੂੰ ਘੱਟ ਕਰਨ ਦੀ ਕੋਈ ਇੱਛਾ ਨਹੀਂ ਦਿਖਾਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904