Otawa news: ਦੀਵਾਲੀ ਮੌਕੇ ਖਾਲੀਸਤਾਨੀਆਂ ਨੇ ਕੀਤਾ ਇਹ ਕਾਰਾ, ਭਾਰਤੀ ਝੰਡੇ ਦਾ ਅਪਮਾਨ ਕਰਨ ਤੋਂ ਰੋਕਣ 'ਤੇ ਸਿੱਖ ਪਰਿਵਾਰ ਨੂੰ ਕੱਢੀਆਂ ਗਾਲਾਂ
Otawa news: ਦੀਵਾਲੀ ਮੌਕੇ 'ਤੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਆਏ ਇਕ ਸਿੱਖ ਪਰਿਵਾਰ ਨੂੰ ਖਾਲਿਸਤਾਨੀਆਂ ਨੇ ਤੰਗ-ਪ੍ਰੇਸ਼ਾਨ ਕੀਤਾ, ਕਿਉਂਕਿ ਉਸ ਨੇ ਉਨ੍ਹਾਂ ਨੂੰ ਭਾਰਤੀ ਝੰਡੇ ਦਾ ਅਪਮਾਨ ਨਾ ਕਰਨ ਲਈ ਕਿਹਾ ਸੀ।
Otawa news: ਦੀਵਾਲੀ ਦੇ ਤਿਉਹਾਰ ਮੌਕੇ 'ਤੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਆਏ ਇਕ ਸਿੱਖ ਪਰਿਵਾਰ ਨੂੰ ਖਾਲਿਸਤਾਨੀਆਂ ਨੇ ਤੰਗ-ਪ੍ਰੇਸ਼ਾਨ ਕੀਤਾ, ਕਿਉਂਕਿ ਉਸ ਪਰਿਵਾਰ ਨੇ ਉਨ੍ਹਾਂ ਨੂੰ ਭਾਰਤੀ ਝੰਡੇ ਦਾ ਅਪਮਾਨ ਕਰਨ ਤੋਂ ਰੋਕਿਆ ਸੀ।
ਇਹ ਘਟਨਾ ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ਐਬਸਟਫੋਰਡ ਵਿਖੇ ਉਸ ਵੇਲੇ ਵਾਪਰੀ, ਜਦੋਂ ਭਾਰਤੀ ਵਣਜ ਦੂਤਘਰ ਦੇ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ 'ਲਾਈਫ ਸਰਟੀਫਿਕੇਟ' ਜਾਰੀ ਕਰਨ ਲਈ ਇਕ ਕੈਂਪ ਲਾਇਆ ਸੀ।
Proud of this Sikh father-son duo for standing against KhaIistanis who were raising anti India slogans & disrespecting the Indian Tricolour in Canada.
— Mr Sinha (@MrSinha_) November 13, 2023
I wish more such sane Sikhs would come out & confront those ISI toilet cleaner KhaIistanis... It's still not too late.... pic.twitter.com/eeHKCDrLhm
ਇਹ ਵੀ ਪੜ੍ਹੋ: Burkina Faso Civilian Death: ਅਫਰੀਕੀ ਦੇਸ਼ ਬੁਰਕੀਨਾ ਫਾਸੋ 'ਚ 70 ਲੋਕਾਂ ਦੀ ਮੌਤ, ਯੂਰਪੀ ਸੰਘ ਨੇ ਫੌਜ ਨੂੰ ਕੀਤੇ ਸਵਾਲ
ਉੱਥੇ ਹੀ ਖਾਲਿਸਤਾਨੀ ਇਕੱਠੇ ਹੋ ਗਏ ਤੇ ਭਾਰਤੀ ਝੰਡੇ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਹੀ ਇਕ ਸਿੱਖ ਨੌਜਵਾਨ ਆਪਣੇ ਪਰਿਵਾਰ ਸਮੇਤ ਸੀ, ਉਹ ਉਨ੍ਹਾਂ ਨਾਲ ਭਿੜ ਗਿਆ ਤੇ ਭਾਰਤੀ ਝੰਡਾ ਖੋਹਣ ਲੱਗ ਗਿਆ। ਖਾਲਿਸਤਾਨੀਆਂ ਨੇ ਉਸ ਦੇ ਬਜ਼ੁਰਗ ਪਿਤਾ, ਉਸ ਨੂੰ, ਉਸ ਦੀ ਪਤਨੀ ਤੇ ਛੋਟੀ ਧੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ: Khalastani: ਕੈਨੇਡਾ 'ਚ ਦੀਵਾਲੀ ਮਨਾ ਰਹੇ ਹਿੰਦੂਆਂ ‘ਤੇ ਖਾਲਿਸਤਾਨੀਆਂ ਨੇ ਕੀਤਾ ਪਥਰਾਅ ਅਤੇ ਸੁੱਟਿਆ ਕੂੜਾ, ਦੇਖੋ ਵੀਡੀਓ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।