Khalastani: ਕੈਨੇਡਾ 'ਚ ਦੀਵਾਲੀ ਮਨਾ ਰਹੇ ਹਿੰਦੂਆਂ ‘ਤੇ ਖਾਲਿਸਤਾਨੀਆਂ ਨੇ ਕੀਤਾ ਪਥਰਾਅ ਅਤੇ ਸੁੱਟਿਆ ਕੂੜਾ, ਦੇਖੋ ਵੀਡੀਓ
Khalistani threw stones in diwali event: ਕੈਨੇਡਾ ਦੇ ਮਿਸੀਸਾਗਾ ਸ਼ਹਿਰ 'ਚ ਵੈਸਟਵੁੱਡ ਸ਼ਾਪਿੰਗ ਮਾਲ ਦੀ ਪਾਰਕਿੰਗ 'ਚ ਦੀਵਾਲੀ ਮਨਾ ਰਹੇ ਹਿੰਦੂਆਂ 'ਤੇ ਖਾਲਿਸਤਾਨੀਆਂ ਨੇ ਪਥਰਾਅ ਕੀਤਾ ਹੈ।
Khalistani threw stones in diwali event: ਕੈਨੇਡਾ ਵਿੱਚ ਹਿੰਦੂਆਂ ਪ੍ਰਤੀ ਨਫ਼ਰਤ ਦਿਨੋਂ ਦਿਨ ਵਧਦੀ ਜਾ ਰਹੀ ਹੈ। ਕੈਨੇਡਾ ਦੇ ਮਿਸੀਸਾਗਾ ਸ਼ਹਿਰ 'ਚ ਵੈਸਟਵੁੱਡ ਸ਼ਾਪਿੰਗ ਮਾਲ ਦੀ ਪਾਰਕਿੰਗ 'ਚ ਦੀਵਾਲੀ ਮਨਾ ਰਹੇ ਹਿੰਦੂਆਂ 'ਤੇ ਖਾਲਿਸਤਾਨੀਆਂ ਨੇ ਪਥਰਾਅ ਕੀਤਾ ਹੈ।
Khalistani’s gatecrashed a Diwali celebration and threw stones at people in Brampton, Canada.
— The Poll Lady (@ThePollLady) November 13, 2023
Canadian media under Trudeau’s control is calling it a fight between Sikhs and Hindus. Unbelievable! pic.twitter.com/NK7ZLzqkjn
ਖਾਲਿਸਤਾਨੀਆਂ ਦੀ ਇਸ ਹਰਕਤ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਖਾਲਿਸਤਾਨੀਆਂ ਨੇ ਸ਼ਾਂਤੀਪੂਰਵਕ ਦੀਵਾਲੀ ਮਨਾ ਰਹੇ ਲੋਕਾਂ 'ਤੇ ਪਥਰਾਅ ਕੀਤਾ ਅਤੇ ਕੂੜਾ ਵੀ ਸੁੱਟਿਆ। ਇਸ ਦੌਰਾਨ ਉਨ੍ਹਾਂ ਨੇ ਹੰਗਾਮਾ ਕਰਨ ਦੇ ਨਾਲ-ਨਾਲ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਖਾਲਿਸਤਾਨੀਆਂ ਨੇ ਦੀਵਾਲੀ ਮਨਾਉਣ ਵਾਲਿਆਂ ਨੂੰ ਤੰਗ ਕੀਤਾ ਗਿਆ।
#Diwali celebration rivaliry between #khalistan and #Indian with flags in famous #Westwood mall #mississauga @siddhantvm @itssamonline @sidhant pic.twitter.com/IExaN7esDv
— Deepak Punj 🇨🇦 ਫਰੰਟਲਾਈਨ ਰੇਡੀਓ (@wetheradio) November 13, 2023
ਸਥਾਨਕ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਲਾਕੇ ਵਿੱਚ ਹੰਗਾਮਾ ਹੋਣ ਦੀ ਸੂਚਨਾ ਮਿਲੀ ਸੀ। ਇਲਾਕੇ ਦੇ ਸਥਾਨਕ ਆਗੂਆਂ ਨੇ ਇਸ ਦੌਰਾਨ ਪੁਲਿਸ ਦੀ ਢਿੱਲੀ ਕਾਰਵਾਈ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਖਾਲਿਸਤਾਨੀਆਂ ਵੱਲੋਂ ਕੀਤੇ ਹੰਗਾਮੇ ਦੀ ਵੀਡੀਓ ਵੀ ਪੋਸਟ ਕੀਤੀ ਹੈ। ਜਿਸ ਇਲਾਕੇ 'ਚ ਖਾਲਿਸਤਾਨੀਆਂ ਨੇ ਹਮਲਾ ਕੀਤਾ ਸੀ, ਉੱਥੇ ਵੱਡੀ ਗਿਣਤੀ 'ਚ ਭਾਰਤੀ ਭਾਈਚਾਰਾ ਰਹਿੰਦਾ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) ਉੱਤੇ ਇੱਕ ਪੋਸਟ ਪਾ ਕੇ ਕਿਹਾ ਕਿ ਉਹ ਵੈਸਟਵੁੱਡ ਮਾਲ ਦੀ ਪਾਰਕਿੰਗ ਵਿੱਚ ਵਾਪਰੀ ਘਟਨਾ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਸ਼ਹਿਰ ਦੇ ਪ੍ਰਸ਼ਾਸਨ ਨਾਲ ਮਿਲ ਕੇ ਅਗਲੀ ਕਾਰਵਾਈ ਕਰੇਗੀ।
— Peel Regional Police (@PeelPolice) November 13, 2023
ਇਹ ਵੀ ਪੜ੍ਹੋ: Burkina Faso Civilian Death: ਅਫਰੀਕੀ ਦੇਸ਼ ਬੁਰਕੀਨਾ ਫਾਸੋ 'ਚ 70 ਲੋਕਾਂ ਦੀ ਮੌਤ, ਯੂਰਪੀ ਸੰਘ ਨੇ ਫੌਜ ਨੂੰ ਕੀਤੇ ਸਵਾਲ