ਪੜਚੋਲ ਕਰੋ
Advertisement
ਕੈਨੇਡਾ 'ਚ 3,52,09,25,00,000 ਰੁਪਏ 'ਚ ਵਿਕੀ ਨਾਮੀ ਹਵਾਈ ਜਹਾਜ਼ ਕੰਪਨੀ
ਕੈਨੇਡਾ ਵਿੱਚ ਇੱਕ ਨਾਮੀ ਹਵਾਈ ਜਹਾਜ਼ ਕੰਪਨੀ ਦਾ ਕਾਫੀ ਮੋਟੀ ਰਕਮ ਵਿੱਚ ਸੌਦਾ ਕੀਤਾ ਗਿਆ। Onex Corp ਨੇ 5 ਬਿਲੀਅਨ ਡਾਲਰ (3,52,09,25,00,000 ਰੁਪਏ) ਵਿੱਚ WestJet Airlines Ltd ਖਰੀਦੀ। Onex Corp ਨੇ ਇਸ ਸੌਦੇ ਨੂੰ ਦੋਸਤਾਨਾ ਕਰਾਰ ਕੀਤਾ ਹੈ।
ਕੈਲਗਰੀ: ਕੈਨੇਡਾ ਵਿੱਚ ਇੱਕ ਨਾਮੀ ਹਵਾਈ ਜਹਾਜ਼ ਕੰਪਨੀ ਦਾ ਕਾਫੀ ਮੋਟੀ ਰਕਮ ਵਿੱਚ ਸੌਦਾ ਕੀਤਾ ਗਿਆ। Onex Corp ਨੇ 5 ਬਿਲੀਅਨ ਡਾਲਰ (3,52,09,25,00,000 ਰੁਪਏ) ਵਿੱਚ WestJet Airlines Ltd ਖਰੀਦੀ। Onex Corp ਨੇ ਇਸ ਸੌਦੇ ਨੂੰ ਦੋਸਤਾਨਾ ਕਰਾਰ ਕੀਤਾ ਹੈ।
ਸੋਮਵਾਰ ਨੂੰ ਐਲਾਨੇ ਗਏ ਕਰਾਰ ਮੁਤਾਬਕ Onex ਹਰ ਸ਼ੇਅਰ ਲਈ WestJet ਨੂੰ 31 ਡਾਲਰ (ਲਗਪਗ 2,184 ਰੁਪਏ) ਅਦਾ ਕਰੇਗਾ, ਜੋ ਇੱਕ ਪ੍ਰਾਈਵੇਟ ਕੰਪਨੀ ਦੇ ਤੌਰ 'ਤੇ ਆਪਣੇ ਕੰਮਕਾਜ ਜਾਰੀ ਰੱਖੇਗੀ। ਯਾਦ ਰਹੇ ਏਅਰਲਾਈਨ ਵਿੱਚ ਸ਼ੁੱਕਰਵਾਰ ਨੂੰ 18.52 ਡਾਲਰ 'ਤੇ ਸ਼ੇਅਰ ਬੰਦ ਹੋਏ ਸਨ।
WestJet ਦੇ ਫਾਊਂਡਰ ਤੇ ਚੇਅਰਮੈਨ ਕਲਾਈਵ ਬੈਡੋ ਨੇ ਕਿਹਾ ਕਿ Onex, ਏਅਰਲਾਈਨ ਲਈ ਇੱਕ ਆਦਰਸ਼ ਪਾਰਟਨਰ ਹੈ। ਉਨ੍ਹਾਂ ਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੈ ਕਿ, WestJet ਦਾ ਹੈਡਕੁਆਟਰ ਕੈਲਗਰੀ ਵਿੱਚ ਹੀ ਰਹੇਗਾ ਤੇ 14,000 WestJetters ਵੱਲੋਂ ਹਾਸਲ ਕੀਤੀਆਂ ਕਾਮਯਾਬੀਆਂ ਨੂੰ ਅੱਗੇ ਵੀ ਜਾਰੀ ਰੱਖੇਗਾ।
Onex ਦੇ ਮੈਨੇਜਿੰਗ ਡਾਇਰੈਕਟਰ ਤੌਫੀਕ ਪਾਪੋਟੀਆ ਨੇ ਕਿਹਾ ਕਿ WestJet Canada ਦੇ ਸਭ ਤੋਂ ਮਜ਼ਬੂਤ ਬ੍ਰਾਂਡਸ ਵਿੱਚੋਂ ਇੱਕ ਹੈ। ਕਲਾਈਵ ਬੈਡੋ ਤੇ WestJetters ਵੱਲੋਂ ਉਸਾਰੇ ਗਏ ਇਸ ਕਾਰੋਬਾਰ ਲਈ ਉਨ੍ਹਾਂ ਦੇ ਮਨ ਵਿੱਚ ਬੇਹਦ ਸਤਿਕਾਰ ਹੈ। ਸਾਲ 2019 ਦੇ ਅੰਤ ਜਾਂ 2020 ਦੀ ਸ਼ੁਰੂਆਤ ਤਕ ਇਸ ਡੀਲ ਦੇ ਫਾਈਨਲ ਹੋ ਜਾਣ ਦੇ ਆਸਾਰ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਾਲੀਵੁੱਡ
Advertisement