ਪਾਕਿਸਤਾਨ: ਸ਼੍ਰੀਲੰਕਾਈ ਨਾਗਰਿਕ ਦੀ ਕੁੱਟ-ਕੁੱਟ ਕੇ ਮਾਰਨ ਦੇ ਮਾਮਲੇ 'ਚ 89 ਦੋਸ਼ੀ ਕਰਾਰ, 6 ਨੂੰ ਮੌਤ ਦੀ ਸਜ਼ਾ, 7 ਨੂੰ ਉਮਰ ਕੈਦ
3 ਦਸੰਬਰ ਨੂੰ ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਇਕ ਪਾਕਿਸਤਾਨ (ਟੀਐਲਪੀ) ਦੇ ਸਮਰਥਕਾਂ ਸਮੇਤ 800 ਤੋਂ ਵੱਧ ਲੋਕਾਂ ਦੀ ਭੀੜ ਨੇ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਸਿਆਲਕੋਟ ਜ਼ਿਲ੍ਹੇ ਵਿੱਚ ਇੱਕ ਕੱਪੜੇ ਦੀ ਫੈਕਟਰੀ 'ਤੇ ਹਮਲਾ ਕਰ ..
Pakistan : ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਸੋਮਵਾਰ ਨੂੰ ਦੇਸ਼ ਦੇ ਪੰਜਾਬ ਸੂਬੇ 'ਚ ਪਿਛਲੇ ਸਾਲ ਦਸੰਬਰ 'ਚ ਸ਼੍ਰੀਲੰਕਾਈ ਨਾਗਰਿਕ ਦੀ ਹੱਤਿਆ ਦੇ ਮਾਮਲੇ 'ਚ 89 ਲੋਕਾਂ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਛੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਦਕਿ ਸੱਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਨਿਊਜ਼ ਏਜੰਸੀ ਏਐਨਆਈ ਨੇ ਪਾਕਿਸਤਾਨ ਦੇ ਸਮਾਚਾਰ ਚੈਨਲ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
3 ਦਸੰਬਰ ਨੂੰ ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਇਕ ਪਾਕਿਸਤਾਨ (ਟੀਐਲਪੀ) ਦੇ ਸਮਰਥਕਾਂ ਸਮੇਤ 800 ਤੋਂ ਵੱਧ ਲੋਕਾਂ ਦੀ ਭੀੜ ਨੇ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਸਿਆਲਕੋਟ ਜ਼ਿਲ੍ਹੇ ਵਿੱਚ ਇੱਕ ਕੱਪੜੇ ਦੀ ਫੈਕਟਰੀ 'ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਈਸ਼ਨਿੰਦਾ ਦੇ ਦੋਸ਼ ਤੇ ਇਸਦੇ ਜਨਰਲ ਮੈਨੇਜਰ ਪ੍ਰਿਅੰਤਾ ਕੁਮਾਰਾ (47) ਦੀ ਮੌਤ ਹੋ ਗਈ ਅਤੇ ਉਸ ਦੇ ਸਰੀਰ ਨੂੰ ਅੱਗ ਲਾ ਦਿੱਤੀ ਗਈ।
ਉਗੋਕੀ ਥਾਣੇ ਦੇ ਇੰਚਾਰਜ ਅਰਮਾਘਨ ਮਾਕਟ ਦੀ ਅਰਜ਼ੀ 'ਤੇ ਰਾਜਕੋ ਇੰਡਸਟਰੀਜ਼ ਦੇ ਕਰਮਚਾਰੀਆਂ ਖਿਲਾਫ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਐੱਫਆਈਆਰ ਇਸ ਤੋਂ ਬਾਅਦ ਇਸ ਮਾਮਲੇ 'ਚ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
An anti-terrorism court announced the verdict in Sri Lankan citizen Priyantha Kumara's lynching case; 89 people have been convicted: Pakistan's Samaa
— ANI (@ANI) April 18, 2022
ਪਾਕਿਸਤਾਨ ਵਿੱਚ ਇਸ ਘਟਨਾ ਦੀ ਸਖ਼ਤ ਨਿੰਦਾ ਹੋਈ ਹੈ
ਇਸ ਘਟਨਾ ਦੀ ਪੂਰੇ ਪਾਕਿਸਤਾਨ ਵਿਚ ਸਖ਼ਤ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ। ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ 12 ਮਾਰਚ ਨੂੰ ਇਸ ਮਾਮਲੇ 'ਚ 89 ਲੋਕਾਂ 'ਤੇ ਦੋਸ਼ ਤੈਅ ਕੀਤੇ ਸਨ। ਪੁਲੀਸ ਵੱਲੋਂ ਦਾਇਰ ਕੀਤੇ ਚਲਾਨ ਅਨੁਸਾਰ ਮੁਲਜ਼ਮਾਂ 'ਚੋਂ 80 ਬਾਲਗ ਅਤੇ 9 ਨਾਬਾਲਗ ਹਨ। ਜੱਜ ਨਤਾਸ਼ਾ ਨਸੀਮ ਦੀ ਅਦਾਲਤ ਨੇ ਲਾਹੌਰ ਦੀ ਕੋਟ ਲਖਪਤ ਜੇਲ੍ਹ 'ਚ ਇਸ ਕੇਸ ਦੀ ਸੁਣਵਾਈ ਕੀਤੀ।
ਡਾਨ ਅਖਬਾਰ ਅਨੁਸਾਰ ਘਟਨਾ ਦੀ ਵੀਡੀਓ, ਡਿਜੀਟਲ ਸਬੂਤ, ਡੀਐਨਏ ਸਬੂਤ, ਫੋਰੈਂਸਿਕ ਸਬੂਤ ਅਤੇ ਉਸਦੇ ਸਾਥੀਆਂ ਸਮੇਤ ਗਵਾਹਾਂ ਦੇ ਬਿਆਨ ਜਿਨ੍ਹਾਂ ਨੇ ਕੁਮਾਰਾ ਨੂੰ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਜਾਂਚ ਦਾ ਹਿੱਸਾ ਸਨ।