(Source: ECI/ABP News/ABP Majha)
Pakistan Election: ਪਾਕਿਸਤਾਨ 'ਚ ਵੱਡਾ ਬੰਬ ਧਮਾਕਾ, ਫੌਜ ਦੇ 5 ਜਵਾਨਾਂ ਦੀ ਮੌਤ, ਜਾਣੋ ਤਾਜ਼ਾ ਹਾਲਾਤ
Pakistan Military Bomb Attack: ਪਾਕਿਸਤਾਨੀ ਫੌਜ ਦੇ ਵਾਹਨਾਂ 'ਤੇ ਅਣਪਛਾਤੇ ਬੰਬ ਧਮਾਕੇ ਕਾਰਨ ਪੰਜ ਫੌਜੀਆਂ ਦੀ ਮੌਤ ਹੋ ਗਈ ਹੈ।
Pakistan Bomb Attack: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਫੌਜ ਦੇ ਵਾਹਨ 'ਤੇ ਬੰਬ ਹਮਲਾ ਕੀਤਾ ਗਿਆ ਹੈ। ਇਸ ਹਮਲੇ 'ਚ ਘੱਟੋ-ਘੱਟ 5 ਪਾਕਿਸਤਾਨੀ ਫੌਜੀ ਮਾਰੇ ਗਏ ਹਨ। ਇਹ ਘਟਨਾ ਬਲੋਚਿਸਤਾਨ ਸੂਬੇ ਦੀ ਹੈ। ਪਿਛਲੇ ਕਈ ਦਹਾਕਿਆਂ ਤੋਂ ਇਸ ਇਲਾਕੇ ਵਿੱਚ ਫੌਜ ਦੇ ਖਿਲਾਫ ਸਥਾਨਕ ਲੋਕਾਂ ਵਿੱਚ ਗੁੱਸਾ ਹੈ।
'ਦਿ ਸਨ ਔਨਲਾਈਨ' ਮੁਤਾਬਕ ਪਾਕਿਸਤਾਨੀ ਫੌਜ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਫੌਜ ਦੇ ਇਕ ਵਾਹਨ 'ਤੇ ਆਈ.ਡੀ. ਧਮਾਕਾ ਕੀਤਾ ਗਿਆ। ਫੌਜ ਨੇ ਕਿਹਾ, ਬੰਬ ਧਮਾਕੇ ਵਿੱਚ ਸਾਡੇ ਪੰਜ ਜਵਾਨ ਸ਼ਹੀਦ ਹੋ ਗਏ। ਇਸ ਦੇ ਲਈ ਇਲਾਕੇ 'ਚ ਅੱਤਵਾਦੀਆਂ ਦੀ ਭਾਲ ਲਈ ਮੁਹਿੰਮ ਚਲਾਈ ਗਈ ਹੈ। ਫੌਜ ਨੇ ਕਿਹਾ ਹੈ ਕਿ ਹਮਲੇ 'ਚ ਮਾਰੇ ਗਏ ਜਵਾਨਾਂ ਦੀ ਉਮਰ 23 ਤੋਂ 25 ਸਾਲ ਦਰਮਿਆਨ ਸੀ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਲੀ ਮਰਦਾਨ ਖਾਨ ਡੋਮਕੀ ਨੇ ਜਵਾਨਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪਾਕਿਸਤਾਨ ਦੇ ਕੁਝ ਸੈਨੇਟਰਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ।
ਪਾਕਿ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਮਲੇ ਵਿਚ ਕਥਿਤ ਤੌਰ 'ਤੇ ਸ਼ਾਮਲ 4 ਲੋਕਾਂ ਨੂੰ ਮਾਰ ਦਿੱਤਾ ਹੈ। ਇਸ ਤੋਂ ਇਲਾਵਾ ਫੌਜ ਨੇ ਇਨ੍ਹਾਂ ਲੋਕਾਂ 'ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਫੌਜ ਨੇ ਕਿਹਾ ਕਿ ਮਾਰੇ ਗਏ 'ਅੱਤਵਾਦੀ' ਟਾਰਗੇਟ ਕਿਲਿੰਗ ਅਤੇ ਜਬਰੀ ਵਸੂਲੀ 'ਚ ਵੀ ਸ਼ਾਮਲ ਸਨ।
ਬਲੋਚਿਸਤਾਨ ਦੇ ਲੋਕ ਪਾਕਿਸਤਾਨੀ ਫੌਜ ਨੂੰ ਕਿਉਂ ਪਸੰਦ ਨਹੀਂ ਕਰਦੇ?
ਬਲੋਚਿਸਤਾਨ ਦਾ ਇਲਾਕਾ ਅਫਗਾਨਿਸਤਾਨ ਅਤੇ ਈਰਾਨ ਦੇ ਨਾਲ ਲੱਗਦਾ ਹੈ। ਇੱਥੇ ਰਹਿਣ ਵਾਲੇ ਲੋਕ ਦਹਾਕਿਆਂ ਤੋਂ ਸ਼ਿਕਾਇਤ ਕਰਦੇ ਆ ਰਹੇ ਹਨ ਕਿ ਪਾਕਿਸਤਾਨ ਸਰਕਾਰ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਇਸ ਕਾਰਨ ਇਲਾਕੇ ਦੇ ਲੋਕਾਂ ਨੇ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।