(Source: ECI/ABP News)
Pakistani Rupee: ਇਮਰਾਨ ਖ਼ਾਨ ਦੇ ਰਾਜ 'ਚ ਡੁੱਬਿਆ ਪਾਕਿਸਤਾਨ! ਹਾਲਤ ਬੇਹੱਦ ਖਸਤਾ
Pakistani Rupee Against USD: ਇਮਰਾਨ ਖ਼ਾਨ ਦੀ ਸਰਕਾਰ ਦੇ ਅਧੀਨ ਪਿਛਲੇ ਤਿੰਨ ਸਾਲਾਂ ਅਤੇ ਚਾਰ ਮਹੀਨਿਆਂ ਦੌਰਾਨ ਪਾਕਿਸਤਾਨੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 30.5 ਫੀਸਦੀ ਤੱਕ ਕਮਜ਼ੋਰ ਹੋਇਆ।
![Pakistani Rupee: ਇਮਰਾਨ ਖ਼ਾਨ ਦੇ ਰਾਜ 'ਚ ਡੁੱਬਿਆ ਪਾਕਿਸਤਾਨ! ਹਾਲਤ ਬੇਹੱਦ ਖਸਤਾ Pakistan currency continues to fall against USD under Imran Khan Government Pakistani Rupee: ਇਮਰਾਨ ਖ਼ਾਨ ਦੇ ਰਾਜ 'ਚ ਡੁੱਬਿਆ ਪਾਕਿਸਤਾਨ! ਹਾਲਤ ਬੇਹੱਦ ਖਸਤਾ](https://feeds.abplive.com/onecms/images/uploaded-images/2021/11/15/a38eb8f16291142ccf7f3214d401c624_original.jpg?impolicy=abp_cdn&imwidth=1200&height=675)
Pakistani Currency: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਮੌਜੂਦਾ ਸਰਕਾਰ ਦੇ ਅਧੀਨ ਦੇਸ਼ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇਮਰਾਨ ਖ਼ਾਨ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ ਤਿੰਨ ਸਾਲਾਂ ਅਤੇ ਚਾਰ ਮਹੀਨਿਆਂ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ 30.5 ਫੀਸਦੀ ਤੱਕ ਡਿੱਗ ਗਈ ਹੈ।
ਰਿਪੋਰਟਾਂ ਮੁਤਾਬਕ, ਪਾਕਿਸਤਾਨੀ ਰੁਪਏ ਦੀ ਕੀਮਤ ਅਗਸਤ 2018 ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ 123 ਰੁਪਏ ਤੋਂ ਡਿੱਗ ਕੇ ਦਸੰਬਰ 2021 ਵਿੱਚ ਡਾਲਰ ਦੇ ਮੁਕਾਬਲੇ 177 ਰੁਪਏ ਹੋ ਗਈ ਹੈ। ਪਿਛਲੇ 40 ਮਹੀਨਿਆਂ 'ਚ ਇਹ 30.5 ਫੀਸਦੀ ਦੀ ਗਿਰਾਵਟ ਹੈ।
ਪਾਕਿਸਤਾਨੀ ਮੁਦਰਾ ਵਿੱਚ ਗਿਰਾਵਟ ਦਾ ਇਤਿਹਾਸ
ਪਾਕਿਸਤਾਨ ਦੇ ਇਤਿਹਾਸ ਵਿੱਚ ਮੁਦਰਾ ਦੀ ਗਿਰਾਵਟ ਦਾ ਇਹ ਦੂਜਾ ਸਭ ਤੋਂ ਵੱਡਾ ਪੱਧਰ ਹੈ। ਇਸ ਤੋਂ ਪਹਿਲਾਂ ਢਾਕਾ ਦੇ ਵੱਖ ਹੋਣ ਸਮੇਂ ਪਾਕਿਸਤਾਨੀ ਰੁਪਏ 'ਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਸੀ। ਫਿਰ 1971-72 ਵਿਚ ਪਾਕਿਸਤਾਨ ਦੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ 4.60 ਰੁਪਏ ਤੋਂ 58 ਫੀਸਦੀ ਡਿੱਗ ਕੇ 11.10 ਰੁਪਏ 'ਤੇ ਆ ਗਈ ਸੀ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨੀ ਕਰੰਸੀ ਦੇ ਮਾਮਲੇ 'ਚ ਇਹ ਸਮਾਂ ਦੇਸ਼ ਲਈ ਇਤਿਹਾਸ 'ਚ ਦਰਜ ਹੋ ਰਿਹਾ ਹੈ।
ਸਾਬਕਾ ਆਰਥਿਕ ਸਲਾਹਕਾਰ ਨੇ ਦੱਸਿਆ ਸਥਿਤੀ ਦਾ ਕਾਰਨ
ਦ ਨਿਊਜ਼ ਇੰਟਰਨੈਸ਼ਨਲ ਮੁਤਾਬਕ, 'ਸਾਬਕਾ ਆਰਥਿਕ ਸਲਾਹਕਾਰ ਡਾਕਟਰ ਅਸ਼ਫਾਕ ਹਸਨ ਖ਼ਾਨ ਨੇ ਕਿਹਾ ਕਿ ਆਰਥਿਕ ਨੀਤੀ ਨਿਰਮਾਣ ਪੂਰੀ ਤਰ੍ਹਾਂ ਨਾਲ ਢਹਿ ਗਿਆ ਹੈ ਕਿਉਂਕਿ ਦੇਸ਼ ਦੀ ਵਿੱਤੀ ਨੀਤੀ ਮੁਦਰਾ ਅਤੇ ਵਟਾਂਦਰਾ ਦਰ ਨੀਤੀਆਂ ਦੇ ਅਧੀਨ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਉੱਚ ਮਹਿੰਗਾਈ, ਜਨਤਕ ਕਰਜ਼ੇ ਅਤੇ ਕਰਜ਼ੇ ਦੀ ਸੇਵਾ ਦੀ ਇਹ ਸਥਿਤੀ ਮੁਦਰਾ ਤੰਗੀ ਅਤੇ ਵਟਾਂਦਰਾ ਦਰ ਵਿੱਚ ਗਿਰਾਵਟ ਕਾਰਨ ਪੈਦਾ ਹੋਈ ਹੈ।
ਕੀ ਹੈ ਮਾਹਿਰਾਂ ਦਾ ਕਹਿਣਾ?
ਸਬੂਤ ਦਰਸਾਉਂਦੇ ਹਨ ਕਿ ਪਾਕਿਸਤਾਨ ਦੇ ਮਾਮਲੇ ਵਿੱਚ ਇੱਕ ਪ੍ਰਤੀਸ਼ਤ ਮੁਦਰਾ ਤੰਗੀ ਮਹਿੰਗਾਈ ਦੇ ਦਬਾਅ ਨੂੰ 1.3 ਪ੍ਰਤੀਸ਼ਤ ਤੱਕ ਵਧਾਉਂਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਮਰਾਨ ਖ਼ਾਨ ਦੀ ਸਰਕਾਰ ਵਿੱਚ ਕਰੰਸੀ ਦੇ ਵੱਡੇ ਪੱਧਰ 'ਤੇ ਡਿੱਗਣ ਨਾਲ ਮਹਿੰਗਾਈ ਦਾ ਦਬਾਅ ਵਧਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਐਕਸਚੇਂਜ ਰੇਟ 'ਚ 30.5 ਫੀਸਦੀ ਦੀ ਗਿਰਾਵਟ ਕਾਰਨ ਮਹਿੰਗਾਈ ਵਧੀ ਹੈ।
ਇਹ ਵੀ ਪੜ੍ਹੋ: ਇਸ ਬੈਂਕ ਦੇ ਗਾਹਕ ਖਾਤੇ 'ਚੋਂ ਕਢਵਾ ਸਕਣਗੇ ਸਿਰਫ 10,000 ਰੁਪਏ, RBI ਨੇ ਲਗਾਈ ਪਾਬੰਦੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)