(Source: ECI/ABP News)
Pakistan elections 2024: ਪਾਕਿਸਤਾਨ 'ਚ ਬਣੇਗੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ, PML-N ਤੇ PPP ਵਿਚਾਲੇ ਸਮਝੌਤਾ
ਪਾਕਿਸਤਾਨ ਵਿੱਚ ਮੰਗਲਵਾਰ ਦੇਰ ਰਾਤ ਸਰਕਾਰ ਬਣਾਉਣ ਲਈ ਨਵਾਜ਼ ਸ਼ਰੀਫ਼ ਦੀ ਪੀਐਮਐਲ-ਐਨ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਪੀਪੀਪੀ ਵਿਚਾਲੇ ਸਮਝੌਤਾ ਹੋਇਆ।
![Pakistan elections 2024: ਪਾਕਿਸਤਾਨ 'ਚ ਬਣੇਗੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ, PML-N ਤੇ PPP ਵਿਚਾਲੇ ਸਮਝੌਤਾ Pakistan elections 2024: Shehbaz Sharif government will be formed in Pakistan, agreement between PML-N and PPP Pakistan elections 2024: ਪਾਕਿਸਤਾਨ 'ਚ ਬਣੇਗੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ, PML-N ਤੇ PPP ਵਿਚਾਲੇ ਸਮਝੌਤਾ](https://feeds.abplive.com/onecms/images/uploaded-images/2024/02/21/e98ab378bd6a706ca997084178bc101d1708479312655700_original.jpg?impolicy=abp_cdn&imwidth=1200&height=675)
ਪਾਕਿਸਤਾਨ ਵਿੱਚ ਮੰਗਲਵਾਰ ਦੇਰ ਰਾਤ ਸਰਕਾਰ ਬਣਾਉਣ ਲਈ ਨਵਾਜ਼ ਸ਼ਰੀਫ਼ ਦੀ ਪੀਐਮਐਲ-ਐਨ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਪੀਪੀਪੀ ਵਿਚਾਲੇ ਸਮਝੌਤਾ ਹੋਇਆ। ਸਮਝੌਤੇ ਤਹਿਤ ਨਵਾਜ਼ ਸ਼ਰੀਫ਼ ਦੀ ਪਾਰਟੀ ਦੇ ਮੁਖੀ ਸ਼ਹਿਬਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਹੋਣਗੇ ਜਦਕਿ ਬਿਲਾਵਲ ਦੇ ਪਿਤਾ ਆਸਿਫ਼ ਅਲੀ ਜ਼ਰਦਾਰੀ ਇੱਕ ਵਾਰ ਫਿਰ ਰਾਸ਼ਟਰਪਤੀ ਹੋਣਗੇ। ਇਸ ਸਬੰਧੀ ਐਲਾਨ ਦੋਵਾਂ ਧਿਰਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ।
ਪੰਜ ਦੌਰ ਦੀ ਗੱਲਬਾਤ ਤੋਂ ਬਾਅਦ ਆਖਰਕਾਰ ਮੰਗਲਵਾਰ ਰਾਤ ਨੂੰ ਦੋਵੇਂ ਧਿਰਾਂ ਡੈੱਡਲਾਕ ਵਾਲੇ ਨੁਕਤਿਆਂ 'ਤੇ ਸਹਿਮਤ ਹੋ ਗਈਆਂ। ਪਾਕਿਸਤਾਨ 'ਚ ਚੋਣਾਂ ਨੂੰ 12 ਦਿਨ ਬੀਤ ਚੁੱਕੇ ਹਨ ਪਰ ਸਰਕਾਰ ਬਣਾਉਣ ਦੀ ਕੋਈ ਤਰੀਕ ਤੈਅ ਨਹੀਂ ਹੋ ਸਕੀ ਹੈ। ਇਸ ਦੌਰਾਨ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਅਤੇ ਕੁਝ ਹੋਰ ਪਾਰਟੀਆਂ ਵੱਲੋਂ ਧਾਂਦਲੀ ਦੇ ਦੋਸ਼ ਲਾਉਂਦਿਆਂ ਵਿਰੋਧ ਪ੍ਰਦਰਸ਼ਨ ਜਾਰੀ ਹਨ। ਪੀਟੀਆਈ ਨੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਚੋਣ ਧਾਂਦਲੀ ਨਾਲ ਸਬੰਧਤ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚ ਵੀ ਸੁਣਵਾਈ ਸ਼ੁਰੂ ਹੋ ਗਈ ਹੈ। ਨੈਸ਼ਨਲ ਅਸੈਂਬਲੀ ਦੇ 29 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ 133 ਮੈਂਬਰਾਂ ਦੇ ਸਮਰਥਨ ਨਾਲ ਹੀ ਗੱਠਜੋੜ ਹੀ ਸਰਕਾਰ ਬਣਾ ਸਕੇਗਾ। ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ, ਪੀਐਮਐਲ-ਐਨ ਸਰਕਾਰ ਬਣਾਉਣ ਦੇ ਦਾਅਵੇ ਨਾਲ ਸਭ ਤੋਂ ਅੱਗੇ ਹੈ ਅਤੇ ਉਸ ਨੇ ਸ਼ਹਿਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ।
ਨੈਸ਼ਨਲ ਅਸੈਂਬਲੀ ਦੀਆਂ 75 ਸੀਟਾਂ ਜਿੱਤਣ ਵਾਲੀ ਪੀਐਮਐਲ-ਐਨ ਵਿੱਚ ਕਈ ਆਜ਼ਾਦ ਵੀ ਸ਼ਾਮਲ ਹੋ ਗਏ ਹਨ। ਇਨ੍ਹਾਂ ਤੋਂ ਇਲਾਵਾ ਇਸ ਨੂੰ 54 ਮੈਂਬਰਾਂ ਵਾਲੀ ਪੀਪੀਪੀ ਅਤੇ 17 ਮੈਂਬਰਾਂ ਵਾਲੀ ਐਮਕਿਊਐਮ ਦਾ ਸਮਰਥਨ ਵੀ ਹਾਸਲ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਸ਼ਾਹਬਾਜ਼ ਸ਼ਰੀਫ ਨੂੰ ਨੈਸ਼ਨਲ ਅਸੈਂਬਲੀ 'ਚ ਬਹੁਮਤ ਸਾਬਤ ਕਰਨ 'ਚ ਕੋਈ ਮੁਸ਼ਕਿਲ ਨਹੀਂ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)