Pakistan On Pahalgam Attack: ਹੋਰ ਕੀ ਸਬੂਤ ਚਾਹੀਦਾ....? ਪਾਕਿਸਤਾਨ ਦੇ 'ਬੇਸ਼ਰਮ' ਮੰਤਰੀ ਨੇ ਪਹਿਲਗਾਮ ਅੱਤਵਾਦੀਆਂ ਨੂੰ ਦੱਸਿਆ 'Freedom Fighters'
ਪਾਕਿਸਤਾਨ ਨੇ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ, ਪਰ ਇਸਦੇ ਇੱਕ ਮੰਤਰੀ ਨੇ ਅੱਤਵਾਦੀਆਂ ਨੂੰ ਆਜ਼ਾਦੀ ਘੁਲਾਟੀਏ ਦੱਸਿਆ, ਜਿਸ ਨਾਲ ਗੁਆਂਢੀ ਦੇਸ਼ ਦਾ ਪਰਦਾਫਾਸ਼ ਹੁੰਦਾ ਹੈ।
Pakistan On Pahalgam Attack: ਜਿੱਥੇ 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ, ਉੱਥੇ ਹੀ ਪਾਕਿਸਤਾਨ ਨੇ ਬਹੁਤ ਹੀ ਬੇਸ਼ਰਮੀ ਭਰਿਆ ਕੰਮ ਕੀਤਾ ਹੈ। ਇੱਕ ਪਾਸੇ, ਪਾਕਿਸਤਾਨ ਨੇ ਰਸਮੀ ਤੌਰ 'ਤੇ ਹਮਲੇ ਦੀ ਨਿੰਦਾ ਕੀਤੀ, ਜਦੋਂ ਕਿ ਦੂਜੇ ਪਾਸੇ ਇਸਦੇ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਹਮਲਾਵਰਾਂ ਨੂੰ ਆਜ਼ਾਦੀ ਘੁਲਾਟੀਏ ਕਿਹਾ।
ਇਸ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਫੈਸਲਾ 1960 ਦੇ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨਾ ਸੀ, ਜੋ ਕਿ ਭਾਰਤ ਨੇ ਅੱਤਵਾਦ 'ਤੇ ਇਸਲਾਮਾਬਾਦ ਦੀ ਦੁਚਿੱਤੀ ਵਾਲੀ ਨੀਤੀ ਦੇ ਜਵਾਬ ਵਿੱਚ ਲਿਆ ਸੀ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਸਾਰੇ ਵੀਜ਼ੇ ਰੱਦ ਕਰ ਦਿੱਤੇ ਅਤੇ ਅਟਾਰੀ ਸਰਹੱਦ ਨੂੰ ਬੰਦ ਕਰਨ ਦਾ ਐਲਾਨ ਵੀ ਕਰ ਦਿੱਤਾ।
ਪਾਕਿਸਤਾਨ ਸਰਕਾਰ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ। ਵਿੱਤ ਮੰਤਰੀ ਇਸਹਾਕ ਡਾਰ ਨੇ ਕਿਹਾ, “24 ਕਰੋੜ ਪਾਕਿਸਤਾਨੀ ਨਾਗਰਿਕਾਂ ਨੂੰ ਪਾਣੀ ਦੀ ਲੋੜ ਹੈ। ਭਾਰਤ ਅਜਿਹਾ ਨਹੀਂ ਕਰ ਸਕਦਾ। ਇਸ ਨੂੰ ਸਿੱਧੀ ਜੰਗ ਮੰਨਿਆ ਜਾਵੇਗਾ। ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ (NSC) ਨੇ ਵੀ ਭਾਰਤ ਦੇ ਫੈਸਲੇ ਨੂੰ ਜੰਗ ਦਾ ਕੰਮ ਕਰਾਰ ਦਿੱਤਾ ਹੈ।
ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ TRF ਨੇ ਲਈ ਹੈ, ਜਿਸ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਇੱਕ ਫਰੰਟ ਦੱਸਿਆ ਜਾਂਦਾ ਹੈ। ਇਹ ਉਹੀ ਸੰਗਠਨ ਹੈ ਜਿਸਨੂੰ ISI ਦਾ ਸਮਰਥਨ ਪ੍ਰਾਪਤ ਹੈ, ਫਿਰ ਵੀ ਪਾਕਿਸਤਾਨ ਅੱਤਵਾਦੀਆਂ ਨੂੰ ਆਪਣੇ ਤੋਂ ਵੱਖਰਾ ਦਰਸਾ ਕੇ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਅੱਤਵਾਦ ਵਿਰੁੱਧ ਲੜਾਈ ਦੇ ਨਾਮ 'ਤੇ ਦੁਨੀਆ ਭਰ ਵਿੱਚ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨ, ਆਪਣੇ ਨੇਤਾ ਦੇ "ਆਜ਼ਾਦੀ ਘੁਲਾਟੀਆਂ" ਵਾਲੇ ਬਿਆਨ ਨਾਲ ਬੇਨਕਾਬ ਹੋ ਗਿਆ ਹੈ।
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਵੀ ਭਾਰਤ ਨੂੰ ਧਮਕੀ ਦਿੱਤੀ। ਉਨ੍ਹਾਂ ਕਿਹਾ, "ਜੇ ਭਾਰਤ ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਭਾਰਤੀ ਨਾਗਰਿਕ ਵੀ ਸੁਰੱਖਿਅਤ ਨਹੀਂ ਰਹਿਣਗੇ। ਇਹ ਬਿਆਨ ਭਾਰਤ ਵੱਲੋਂ ਲਏ ਗਏ ਕੂਟਨੀਤਕ ਅਤੇ ਰਾਜਨੀਤਿਕ ਫੈਸਲਿਆਂ ਦੇ ਜਵਾਬ ਵਿੱਚ ਆਇਆ ਹੈ, ਜਿਸ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਕੱਢਣਾ, ਦੂਤਾਵਾਸ ਦੇ ਸਟਾਫ ਦੀ ਗਿਣਤੀ ਘਟਾਉਣਾ ਅਤੇ ਵੱਖ-ਵੱਖ ਦੁਵੱਲੀ ਗੱਲਬਾਤ ਨੂੰ ਸੀਮਤ ਕਰਨਾ ਸ਼ਾਮਲ ਸੀ।






















