ਪੜਚੋਲ ਕਰੋ
Advertisement
ਪਾਕਿਸਤਾਨ 'ਚ ਮਿੱਠੀ ਈਦ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! ਦਾਣੇ -ਦਾਣੇ ਨੂੰ ਮੁਹਤਾਜ ਹੋਏ ਲੋਕ , ਆਟੇ -ਦਾਲ ਲਈ ਦਾਅ 'ਤੇ ਲਗਾ ਰਹੇ ਆਪਣੀ ਜਾਨ
Pakistan Financial Crisis In Ramadan : ਪੂਰੀ ਦੁਨੀਆ ਵਿੱਚ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਇਸ ਨੇ ਪਾਕਿਸਤਾਨ ਵਿੱਚ ਕੋਹਰਾਮ ਮਚਾ ਦਿੱਤਾ ਹੈ। ਪਾਕਿਸਤਾਨ ਪਹਿਲਾਂ ਹੀ ਦਾਣੇ -ਦਾਣੇ ਨੂੰ ਤਰਸ ਰਿਹਾ
Pakistan Financial Crisis In Ramadan : ਪੂਰੀ ਦੁਨੀਆ ਵਿੱਚ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਇਸ ਨੇ ਪਾਕਿਸਤਾਨ ਵਿੱਚ ਕੋਹਰਾਮ ਮਚਾ ਦਿੱਤਾ ਹੈ। ਪਾਕਿਸਤਾਨ ਪਹਿਲਾਂ ਹੀ ਦਾਣੇ -ਦਾਣੇ ਨੂੰ ਤਰਸ ਰਿਹਾ ਸੀ ਅਤੇ ਹੁਣ ਰਮਜ਼ਾਨ ਦੀ ਸ਼ੁਰੂਆਤ 'ਤੇ ਹੀ ਖਾਣ-ਪੀਣ ਦੀਆਂ ਕੀਮਤਾਂ 'ਚ ਅੱਗ ਲੱਗ ਗਈ ਹੈ। ਮੁਫਤ ਆਟੇ ਦੀ ਆਸ 'ਚ ਭੀੜ 'ਚ ਭਗਦੜ ਮਚ ਰਹੀ ਹੈ ਅਤੇ ਰਮਜ਼ਾਨ ਦੇ ਮਹੀਨੇ 'ਚ ਪਾਕਿਸਤਾਨ 'ਚ ਲੋਕਾਂ ਦੀ ਜਾਨ ਜਾ ਰਹੀ ਹੈ।
ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਰਮਜ਼ਾਨ ਦੇ ਮਹੀਨੇ 'ਚ ਨਾਗਰਿਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਖਾਣ-ਪੀਣ ਦੀਆਂ ਵਸਤਾਂ ਦੀ ਕਮੀ ਵੀ ਦੇਖਣ ਨੂੰ ਮਿਲ ਰਹੀ ਹੈ। ਪਾਕਿਸਤਾਨੀ ਨਾਗਰਿਕ ਦੱਸ ਰਹੇ ਹਨ ਕਿ ਹਰ ਦੂਜੇ ਦਿਨ ਸਬਜ਼ੀਆਂ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਆਟਾ ਮਹਿੰਗਾ ਹੁੰਦਾ ਜਾ ਰਿਹਾ ਹੈ। ਗਰੀਬ ਦਾਣੇ -ਦਾਣੇ ਦੇ ਮੁਹਤਾਜ ਨਹੀਂ ਹੈ ਅਤੇ ਸਰਕਾਰ ਕੁਝ ਨਹੀਂ ਕਰ ਰਹੀ। ਪਾਕਿਸਤਾਨੀ ਨਾਗਰਿਕ ਸ਼ਾਹਬਾਜ਼ ਸਰਕਾਰ ਦੇ ਸ਼ਾਸਨ ਤੋਂ ਬਿਲਕੁਲ ਨਾਖੁਸ਼ ਹਨ।
'ਪਾਕਿਸਤਾਨ 'ਚ 900 ਰੁਪਏ ਕਿਲੋ ਵਿਕਦਾ ਹੈ ਖਜੂਰ'
22 ਕਰੋੜ ਦੀ ਆਬਾਦੀ ਵਾਲੇ ਦੇਸ਼ ਦੀ ਵੱਡੀ ਆਬਾਦੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। ਪਾਕਿਸਤਾਨ ਵਿੱਚ ਵੀ ਖਜੂਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਖਜੂਰ 900 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹਨ। ਇਸ ਵਾਰ ਰਮਜ਼ਾਨ ਵਿੱਚ ਖਜੂਰਾਂ ਦੀ ਵਿਕਰੀ ਨਾਂਹ ਦੇ ਬਰਾਬਰ ਹੋ ਰਹੀ ਹੈ। ਪਾਕਿਸਤਾਨ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਖਜੂਰਾਂ ਦੀ ਕੀਮਤ 350-400 ਰੁਪਏ ਪ੍ਰਤੀ ਕਿਲੋ ਸੀ। ਲੋਕਾਂ ਨੇ ਦੱਸਿਆ ਕਿ 500 ਰੁਪਏ ਦਿਹਾੜੀ ਕਮਾਉਣ ਵਾਲਾ ਵਿਅਕਤੀ ਅੱਧਾ ਕਿੱਲੋ ਵੀ ਖਜੂਰ ਨਹੀਂ ਖਰੀਦ ਸਕਦਾ।
ਮੁਫ਼ਤ ਆਟੇ ਨੂੰ ਲੈ ਕੇ ਮਚੀ ਭਗਦੜ
ਪਾਕਿਸਤਾਨ ਦੇ ਇੱਕ ਬਾਜ਼ਾਰ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਮੁਫ਼ਤ ਆਟਾ ਲੈਣ ਲਈ ਇਸ ਮੰਡੀ ਵਿੱਚ ਭਾਰੀ ਭੀੜ ਇਕੱਠੀ ਹੋ ਗਈ ਸੀ। ਭੀੜ ਵਿੱਚ ਔਰਤਾਂ ਅਤੇ ਮਰਦ ਦਿਖਾਈ ਦਿੰਦੇ ਹਨ ਪਰ ਕਿਸੇ ਦੇ ਹੱਥ ਵਿੱਚ ਆਟਾ ਨਹੀਂ ਸੀ। ਇਸ ਦੇ ਨਾਲ ਹੀ ਸਥਿਤੀ ਇੰਨੀ ਵਿਗੜ ਗਈ ਕਿ ਬਾਜ਼ਾਰ ਵਿੱਚ ਭਗਦੜ ਮੱਚ ਗਈ, ਜਿਸ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਕਈ ਲੋਕ ਜ਼ਖਮੀ ਵੀ ਹੋਏ ਹਨ। ਭਗਦੜ ਵਿੱਚ ਜ਼ਖਮੀ ਹੋਏ ਲੋਕ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹੈਰਾਨੀ ਦੀ ਗੱਲ ਹੈ ਕਿ ਆਟੇ ਦੇ ਪੈਕੇਟ ਲਈ ਲੋਕ ਆਪਣੀ ਜਾਨ ਦਾਅ 'ਤੇ ਲਗਾ ਰਹੇ ਹਨ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement