(Source: Poll of Polls)
Pakistan Judge Threaten: ਕੌਣ ਮਾਰਨਾ ਚਾਹੁੰਦਾ ਪਾਕਿਸਤਾਨ ਦੇ ਜੱਜਾਂ ਨੂੰ ? ਚਿੱਟੇ ਲਿਫਾਫੇ 'ਚ ਭੇਜੇ ਜ਼ਹਿਰ ਦਾ ਸੱਚ ਆਇਆ ਸਾਹਮਣੇ
Pakistan Judge Threaten Letter: ਦੋ ਦਿਨ ਪਹਿਲਾਂ ਪਾਕਿਸਤਾਨ ਦੇ ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਨੂੰ ਧਮਕੀ ਭਰੇ ਪੱਤਰਾਂ ਵਾਲੇ ਸ਼ੱਕੀ ਲਿਫ਼ਾਫ਼ੇ ਭੇਜੇ ਗਏ ਸਨ। ਇਨ੍ਹਾਂ ਲਿਫ਼ਾਫ਼ਿਆਂ ਵਿੱਚ ਖ਼ਤਰਨਾਕ ਆਰਸੈਨਿਕ ਜ਼ਹਿਰੀਲਾ ਪਾਊਡਰ ਵੀ ਸੀ।
Pakistan Judge Threaten Letter: ਦੋ ਦਿਨ ਪਹਿਲਾਂ ਪਾਕਿਸਤਾਨ ਦੇ ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਨੂੰ ਧਮਕੀ ਭਰੇ ਪੱਤਰਾਂ ਵਾਲੇ ਸ਼ੱਕੀ ਲਿਫ਼ਾਫ਼ੇ ਭੇਜੇ ਗਏ ਸਨ। ਇਨ੍ਹਾਂ ਲਿਫ਼ਾਫ਼ਿਆਂ ਵਿੱਚ ਖ਼ਤਰਨਾਕ ਆਰਸੈਨਿਕ ਜ਼ਹਿਰੀਲਾ ਪਾਊਡਰ ਵੀ ਸੀ। ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਜੱਜਾਂ 'ਚ ਦਹਿਸ਼ਤ ਦਾ ਮਾਹੌਲ ਹੈ।
ਦਰਅਸਲ ਦੋ ਦਿਨ ਪਹਿਲਾਂ ਹਾਈ ਕੋਰਟ ਦੇ ਜੱਜਾਂ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਕੰਮਕਾਜ 'ਤੇ ਸਵਾਲ ਖੜ੍ਹੇ ਕੀਤੇ ਸਨ। ਪਾਕਿਸਤਾਨ ਦੇ ਅੱਤਵਾਦ ਵਿਰੋਧੀ ਵਿਭਾਗ, ਇਸਲਾਮਾਬਾਦ ਅਤੇ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਨੇ ਇਨ੍ਹਾਂ ਲਿਫਾਫਿਆਂ ਦੀ ਜਾਂਚ ਕੀਤੀ। ਇਹ ਲਿਫ਼ਾਫ਼ੇ ਇਸਲਾਮਾਬਾਦ ਹਾਈ ਕੋਰਟ ਦੇ ਉਨ੍ਹਾਂ ਜੱਜਾਂ ਨੂੰ ਭੇਜੇ ਗਏ ਸਨ ਜਿਨ੍ਹਾਂ ਨੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ਕੰਮਕਾਜ ਖ਼ਿਲਾਫ਼ ਸ਼ਿਕਾਇਤ ਕੀਤੀ ਸੀ।
ਇਨ੍ਹਾਂ ਵਿੱਚ ਜਸਟਿਸ ਮੀਆਂ ਗੁਲ ਹਸਨ, ਜਸਟਿਸ ਤਾਰਿਕ ਮੁਹੰਮਦ, ਜਸਟਿਸ ਬਾਬਰ ਸਤਰ, ਜਸਟਿਸ ਸਰਦਾਰ ਆਜ਼ਾਦ ਇਸਹਾਕ ਖਾਨ, ਜਸਟਿਸ ਮੁਹੰਮਦ ਤਾਹਿਰ, ਜਸਟਿਸ ਰਿਫਤ ਇਮਤਿਆਜ਼, ਜਸਟਿਸ ਆਮਿਰ ਫਾਰੂਕ, ਅਤੇ ਜਸਟਿਸ ਮੋਹਸਿਨ ਅਖਤਰ ਕਿਆਨੀ ਆਦਿ ਦੇ ਨਾਂ ਸ਼ਾਮਲ ਸਨ।
ਲਹਿੰਦੇ ਪੰਜਾਬ ਦੀ ਫੋਰੈਂਸਿਕ ਸਾਇੰਸ ਏਜੰਸੀ ਨੇ ਲਿਫਾਫੇ ਵਿੱਚ ਮੌਜੂਦ ਪਾਊਡਰ ਦੀ ਬਾਰੀਕੀ ਨਾਲ ਜਾਂਚ ਕੀਤੀ। ਫੋਰੈਂਸਿਕ ਸਾਇੰਸ ਏਜੰਸੀ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਇਨ੍ਹਾਂ ਲਿਫਾਫਿਆਂ 'ਚ 70 ਮਿਲੀਗ੍ਰਾਮ ਤੋਂ ਜ਼ਿਆਦਾ ਖਤਰਨਾਕ ਆਰਸੈਨਿਕ ਪਾਊਡਰ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਰਸੈਨਿਕ ਇਕ ਰਸਾਇਣਕ ਜ਼ਹਿਰ ਹੈ, ਜਿਸ ਨੂੰ ਸਾਹ ਲੈਣ 'ਤੇ ਫੇਫੜਿਆਂ ਵਿਚ ਸੋਜ ਯਾਨੀ ਬ੍ਰੌਨਕਾਈਟਿਸ ਦੇ ਨਾਲ-ਨਾਲ ਰਾਈਨਾਈਟਿਸ ਯਾਨੀ ਨੱਕ ਅਤੇ ਵੋਕਲ ਕੋਰਡਜ਼ ਵਿਚ ਸੋਜ ਅਤੇ ਖੂਨ ਵਗਣ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਮੌਤ ਵੀ ਹੋ ਸਕਦੀ ਹੈ। ਜੇਕਰ ਕਿਸੇ ਨੇ ਆਰਸੈਨਿਕ ਨਾਲ ਭਰੇ ਇਸ ਲਿਫਾਫੇ ਨੂੰ ਖੋਲ੍ਹਿਆ ਹੁੰਦਾ ਤਾਂ ਇਸ ਦਾ ਉਸ 'ਤੇ ਅਸਰ ਪੈ ਸਕਦਾ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial