ਚੰਦਰਯਾਨ-2 'ਤੇ ਭਾਰਤ ਦਾ ਮਜ਼ਾਕ ਉਡਾਉਣ ਵਾਲੇ ਪਾਕਿ ਮੰਤਰੀ ਨੂੰ ਪਾਕਿਸਤਾਨੀਆਂ ਨੇ ਹੀ ਦਿੱਤਾ ਕਰਾਰਾ ਜਵਾਬ
ਇੱਕ ਪਾਕਿਸਤਾਨੀ ਨਾਗਰਿਕ ਨੇ ਫਵਾਦ ਚੌਧਰੀ ਨੂੰ ਲਤਾੜਦਿਆਂ ਕਿਹਾ ਕਿ ਉਹ ਉਨ੍ਹਾਂ ਲਈ ਸ਼ਰਮਿੰਦਗੀ ਦਾ ਕਾਰਨ ਨਾ ਬਣਨ। ਘੱਟੋ-ਘੱਟ ਭਾਰਤ ਨੇ ਚੰਦਰਮਾ 'ਤੇ ਉਤਰਨ ਦੀ ਕੋਸ਼ਿਸ਼ ਤਾਂ ਕੀਤੀ, ਜਦਕਿ ਅਸੀਂ ਇਸਨੂੰ ਦੇਖਣ ਲਈ ਲੜਦੇ ਹਾਂ।
ਨਵੀਂ ਦਿੱਲੀ: ਭਾਰਤ ਚੰਦਰਮਾ ਤੋਂ 2.1 ਕਿਲੋਮੀਟਰ ਹੀ ਦੂਰ ਹੈ। ਇਸ ਸਫ਼ਰ ਵਿੱਚ ਕੁਝ ਸਮਾਂ ਲੱਗੇਗਾ ਪਰ ਇਹ ਪੂਰਾ ਜ਼ਰੂਰ ਹੋਏਗਾ। ਸਾਰਾ ਦੇਸ਼ ਇਸਰੋ ਨਾਲ ਖੜਾ ਹੈ। ਪਰ ਇਸ ਦੌਰਾਨ, ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਚੰਦਰਯਾਨ ਮਿਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਟਵੀਟ ਨੂੰ ਲੈ ਕੇ ਭਾਰਤ ਤਾਂ ਛੱਡੋ, ਪਾਕਿਸਤਾਨ ਦੇ ਲੋਕਾਂ ਨੇ ਵੀ ਫਵਾਦ ਚੌਧਰੀ ਨੂੰ ਕਰਾਰਾ ਜਵਾਬ ਦਿੱਤਾ।
Awwwww..... Jo kaam ata nai panga nai leitay na..... Dear “Endia” https://t.co/lp8pHUNTBZ
— Ch Fawad Hussain (@fawadchaudhry) September 6, 2019
ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਟਵੀਟ ਕਰਕੇ ਕਿਹਾ ਕਿ ਜੋ ਕੰਮ ਕਰਨਾ ਨਹੀਂ ਆਉਂਦਾ, ਉਸ ਨਾਲ ਪੰਗਾ ਨਹੀਂ ਲੈਣਾ ਚਾਹੀਦਾ। ਇੱਕ ਹੋਰ ਟਵੀਟ ਵਿੱਚ, ਫਵਾਦ ਚੌਧਰੀ ਨੇ ਇੱਕ ਭਾਰਤੀ ਯੂਜ਼ਰ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, 'ਸੌਂ ਜਾ ਭਾਈ ਚੰਦ ਦੀ ਥਾਂ ਮੁੰਬਈ ਵਿੱਚ ਉੱਤਰ ਗਿਆ ਖਿਡੌਣਾ।'
So ja Bhai moon ki bajaye Mumbai mein utar giya khilona #IndiaFailed https://t.co/RPsKXhCFCM
— Ch Fawad Hussain (@fawadchaudhry) September 6, 2019
ਇਸ 'ਤੇ ਭਾਰਤੀ ਯੂਜ਼ਰਸ ਨੇ ਤਾਂ ਫਵਾਦ ਚੌਧਰੀ ਨੂੰ ਮੂੰਹ ਤੋੜ ਜਵਾਬ ਦਿੱਤਾ ਹੀ, ਪਰ ਮਜ਼ੇਦਾਰ ਗੱਲ ਇਹ ਹੈ ਕਿ ਪਾਕਿਸਤਾਨੀ ਵੀ ਉਨ੍ਹਾਂ ਦੇ ਟਵੀਟ 'ਤੇ ਇਤਰਾਜ਼ ਜਤਾ ਰਹੇ ਹਨ।
ਇੱਕ ਪਾਕਿਸਤਾਨੀ ਨਾਗਰਿਕ ਨੇ ਫਵਾਦ ਚੌਧਰੀ ਨੂੰ ਲਤਾੜਦਿਆਂ ਕਿਹਾ ਕਿ ਉਹ ਉਨ੍ਹਾਂ ਲਈ ਸ਼ਰਮਿੰਦਗੀ ਦਾ ਕਾਰਨ ਨਾ ਬਣਨ। ਘੱਟੋ-ਘੱਟ ਭਾਰਤ ਨੇ ਚੰਦਰਮਾ 'ਤੇ ਉਤਰਨ ਦੀ ਕੋਸ਼ਿਸ਼ ਤਾਂ ਕੀਤੀ, ਜਦਕਿ ਅਸੀਂ ਇਸਨੂੰ ਦੇਖਣ ਲਈ ਲੜਦੇ ਹਾਂ। ਸਾਨੂੰ ਕਿਸੇ ਵੀ ਰਾਸ਼ਟਰ ਦੇ ਵਿਗਿਆਨਕ ਯਤਨ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਤੇ ਉਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇੱਕ ਹੋਰ ਪਾਕਿਸਤਾਨੀ ਯੂਜ਼ਰ ਨੇ ਪਾਕਿਸਤਾਨ ਵੱਲੋਂ ਮੁਆਫੀ ਵੀ ਮੰਗੀ।
Don’t be an embarrassment for us. Atleast India tried to land on moon, while we fight over its sighting. We must appreciate the scientific endeavour of any nation and get inspiration from them.
— Syed Bilawal Kamal 🇵🇰 🇬🇧 (@BilawalKamal) September 6, 2019