ਪੜਚੋਲ ਕਰੋ
Advertisement
Imran Khan Video : ਇੰਨਾ ਖੌਫ਼ ! ਬੁਲੇਟਪਰੂਫ ਬੁਰਕਾ ਪਾ ਕੇ ਅਦਾਲਤ ਪਹੁੰਚੇ ਇਮਰਾਨ ਖਾਨ, ਤੁਸੀਂ ਦੇਖੀ ਪਾਕਿਸਤਾਨੀ ਜ਼ੈੱਡ ਪਲੱਸ ਸੁਰੱਖਿਆ ?
Imran Khan Video : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਲਾਹੌਰ ਦੀ ਅਦਾਲਤ ਵਿੱਚ ਪੇਸ਼ੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਮਰਾਨ ਖਾਨ ਨੂੰ ਭਾਰੀ ਸੁਰੱਖਿਆ 'ਚ ਅੱਤਵਾਦ ਵਿਰੋਧੀ ਅਦਾਲਤ 'ਚ ਪੇਸ਼
Imran Khan Video : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਲਾਹੌਰ ਦੀ ਅਦਾਲਤ ਵਿੱਚ ਪੇਸ਼ੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਮਰਾਨ ਖਾਨ ਨੂੰ ਭਾਰੀ ਸੁਰੱਖਿਆ 'ਚ ਅੱਤਵਾਦ ਵਿਰੋਧੀ ਅਦਾਲਤ 'ਚ ਪੇਸ਼ ਹੁੰਦੇ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਉਸਦੀ ਸੁਰੱਖਿਆ ਵਿੱਚ ਲੱਗੇ ਪੁਲਿਸ ਕਰਮਚਾਰੀ ਉਸਦੇ ਮੋਢੇ ਦੇ ਪਿੱਛੇ ਬੁਲੇਟਪਰੂਫ ਬੈਲਿਸਟਿਕ ਸ਼ੀਲਡ ਲੈ ਕੇ ਨਾਲ ਤੁਰਦੇ ਦਿਖਾਈ ਦੇ ਰਹੇ ਹਨ।
ਉਨ੍ਹਾਂ ਨੇ ਬੈਲਿਸਟਿਕ ਸ਼ੀਲਡ ਨਾਲ ਇਮਰਾਨ ਖਾਨ ਦੇ ਆਲੇ-ਦੁਆਲੇ ਘੇਰਾ ਬਣਾ ਕੇ ਰੱਖਿਆ ਸੀ ਤਾਂ ਜੋ ਕੋਈ ਹਮਲਾਵਰ ਉੱਪਰੋਂ ਗੋਲੀ ਨਾ ਚਲਾ ਸਕੇ। ਖੁਦ ਇਮਰਾਨ ਖਾਨ ਦਾ ਸਿਰ ਮੋਢੇ ਤੱਕ ਗੋਲ ਬੁਲੇਟਪਰੂਫ ਕੈਪ ਨਾਲ ਢੱਕਿਆ ਹੋਇਆ ਸੀ। ਦੇਖਣ ਲਈ ਇਸ ਕੈਪ ਵਿੱਚ ਇੱਕ ਛੋਟਾ ਜਿਹਾ ਸੁਰਾਖ ਵੀ ਬਣਾਇਆ ਗਿਆ ਸੀ। ਸੋਸ਼ਲ ਮੀਡੀਆ 'ਤੇ ਇਸ ਨੂੰ ਪਾਕਿਸਤਾਨ ਦੀ Z+ ਸੁਰੱਖਿਆ ਦੱਸਿਆ ਜਾ ਰਿਹਾ ਹੈ।
ਕਿੱਥੋਂ ਅਤੇ ਕਦੋਂ ਦੀ ਹੈ ਇਹ ਵੀਡੀਓ
ਇਮਰਾਨ ਖਾਨ ਦਾ ਇਹ ਵੀਡੀਓ ਅੱਜ ਦਾ ਹੈ। ਇਸ ਵੀਡੀਓ ਨੂੰ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਵੀ ਸ਼ੇਅਰ ਕੀਤਾ ਹੈ। ਇਮਰਾਨ ਖਾਨ ਅੱਜ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ 'ਚ ਪੇਸ਼ ਹੋਏ, ਜਿੱਥੇ ਉਨ੍ਹਾਂ ਦੀ ਜ਼ਮਾਨਤ 13 ਅਪ੍ਰੈਲ ਤੱਕ ਵਧਾ ਦਿੱਤੀ ਗਈ। ਇਮਰਾਨ ਦੇ ਆਪਣੀ ਨਿੱਜੀ ਸਮਰੱਥਾ ਵਿੱਚ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਏਟੀਸੀ ਜੱਜ ਅਬਰ ਗੁਲ ਖਾਨ ਨੇ ਕਈ ਮਾਮਲਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਜ਼ਮਾਨਤ ਦੀ ਮਿਆਦ ਵਧਾਉਣ ਦਾ ਆਦੇਸ਼ ਜਾਰੀ ਕੀਤਾ। ਉਨ੍ਹਾਂ ਦੀ ਪਾਰਟੀ ਪੀਟੀਆਈ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਇਮਰਾਨ ਖ਼ਾਨ ਨੂੰ ਸਖ਼ਤ ਸੁਰੱਖਿਆ ਦਰਮਿਆਨ ਸਿਰ 'ਤੇ ਬੁਲੇਟਪਰੂਫ਼ ਕਾਲੀ ਟੋਪੀ ਪਹਿਨ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਪਿਛਲੀ ਸੁਣਵਾਈ ਦੌਰਾਨ ਜਸਟਿਸ ਇਜਾਜ਼ ਅਹਿਮਦ ਬੁੱਟਰ ਨੇ ਪੀਟੀਆਈ ਮੁਖੀ ਇਮਰਾਨ ਖ਼ਾਨ ਨੂੰ ਹਦਾਇਤ ਕੀਤੀ ਸੀ ਕਿ ਉਹ ਹਰ ਸੁਣਵਾਈ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਅਤੇ ਕੇਸਾਂ ਵਿੱਚ ਪੁਲੀਸ ਜਾਂਚ ਵਿੱਚ ਸਹਿਯੋਗ ਕਰਨ। ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਨੇਤਾਵਾਂ 'ਤੇ ਜ਼ਮਾਨ ਪਾਰਕ 'ਚ ਰਿਹਾਇਸ਼ ਦੀ ਤਲਾਸ਼ੀ ਲੈਣ ਗਈ ਪੁਲਸ ਟੀਮ 'ਤੇ ਹਮਲਾ ਕਰਨ, ਸਰਕਾਰੀ ਜਾਇਦਾਦ ਨੂੰ ਸਾੜਨ ਅਤੇ ਦੰਗਾ ਕਰਨ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਇਮਰਾਨ ਖ਼ਾਨ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤੋਂ ਇਲਾਵਾ ਅੱਤਵਾਦ ਵਿਰੋਧੀ ਐਕਟ 1997 ਦੀ ਧਾਰਾ 7 ਤਹਿਤ ਮਾਮਲਾ ਦਰਜ ਕੀਤਾ ਹੈ।

ਕਿਹੜੇ ਮਾਮਲੇ 'ਚ ਪੇਸ਼ ਹੋਏ ਇਮਰਾਨ ਖਾਨعمران خان سخت سیکیورٹی میں انسداد دہشتگردی عدالت پیش ہوئے۔ pic.twitter.com/ZKetvQBQUe
— PTI (@PTIofficial) April 4, 2023
ਪਿਛਲੀ ਸੁਣਵਾਈ ਦੌਰਾਨ ਜਸਟਿਸ ਇਜਾਜ਼ ਅਹਿਮਦ ਬੁੱਟਰ ਨੇ ਪੀਟੀਆਈ ਮੁਖੀ ਇਮਰਾਨ ਖ਼ਾਨ ਨੂੰ ਹਦਾਇਤ ਕੀਤੀ ਸੀ ਕਿ ਉਹ ਹਰ ਸੁਣਵਾਈ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਅਤੇ ਕੇਸਾਂ ਵਿੱਚ ਪੁਲੀਸ ਜਾਂਚ ਵਿੱਚ ਸਹਿਯੋਗ ਕਰਨ। ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਨੇਤਾਵਾਂ 'ਤੇ ਜ਼ਮਾਨ ਪਾਰਕ 'ਚ ਰਿਹਾਇਸ਼ ਦੀ ਤਲਾਸ਼ੀ ਲੈਣ ਗਈ ਪੁਲਸ ਟੀਮ 'ਤੇ ਹਮਲਾ ਕਰਨ, ਸਰਕਾਰੀ ਜਾਇਦਾਦ ਨੂੰ ਸਾੜਨ ਅਤੇ ਦੰਗਾ ਕਰਨ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਇਮਰਾਨ ਖ਼ਾਨ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤੋਂ ਇਲਾਵਾ ਅੱਤਵਾਦ ਵਿਰੋਧੀ ਐਕਟ 1997 ਦੀ ਧਾਰਾ 7 ਤਹਿਤ ਮਾਮਲਾ ਦਰਜ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement