Pakistan: ਭਾਰਤ ਦੀ ਤਰ੍ਹਾਂ ਪਾਕਿਸਤਾਨ ਵੀ ਚਲਾਏਗਾ ‘ਆਪਰੇਸ਼ਨ ਆਲ ਆਊਟ’, ਜਾਣੋ ਸ਼ਾਹਬਾਜ਼ ਹਕੂਮਤ ਨੂੰ ਕਿਉਂ ਲੈਣਾ ਪਿਆ ਇਹ ਫੈਸਲਾ?
Pakistan To Launch Operation All Out: ਅੱਤਵਾਦੀਆਂ ਨੂੰ ਪਾਲਣ ਪੋਸ਼ਣ ਵਾਲਾ ਪਾਕਿਸਤਾਨ ਹੁਣ ਕੱਟੜਪੰਥੀ ਇਸਲਾਮੀ ਸੰਗਠਨਾਂ ਦੀਆਂ ਕਰਤੂਤਾਂ ਤੋਂ ਇੰਨਾ ਜ਼ਲੀਲ ਹੋ ਚੁੱਕਿਆ ਹੈ ਕਿ ਉਹ ਉਨ੍ਹਾਂ ਦਾ ਪੂਰੀ ਤਰ੍ਹਾਂ ਸਫਾਇਆ ਕਰਨ 'ਤੇ ਤੁਲਿਆ ਹੋਇਆ ਹੈ।
Pakistan Terrorism: 'ਅੱਤਵਾਦ' ਦੀ ਫੈਕਟਰੀ ਚਲਾਉਣ ਦੀ ਵਜ੍ਹਾ ਕਰਕੇ ਦੁਨੀਆ 'ਚ ਬਦਨਾਮ ਪਾਕਿਸਤਾਨ (Pakistan) ਹੁਣ ਇੱਥੋਂ ਅੱਤਵਾਦੀਆਂ ਦਾ 'ਸਫਾਇਆ' ਕਰਨ ਦੀ ਤਿਆਰੀ 'ਚ ਹੈ। ਇਸ ਦੇ ਲਈ ਉੱਥੇ ਦੀ ਫੌਜ 'ਆਪ੍ਰੇਸ਼ਨ ਆਲ ਆਊਟ' ਸ਼ੁਰੂ ਕਰਨ ਵਾਲੀ ਹੈ, ਇਹ ਫੈਸਲਾ ਸ਼ਾਹਬਾਜ਼ ਸਰਕਾਰ ਦੀ ਬੈਠਕ 'ਚ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ 'ਚ ਅੱਤਵਾਦੀਆਂ ਨਾਲ ਨਜਿੱਠਣ ਲਈ 'ਆਪ੍ਰੇਸ਼ਨ ਆਲ ਆਊਟ' ਸ਼ੁਰੂ ਕੀਤਾ ਗਿਆ ਸੀ। ਭਾਰਤ ਸਰਕਾਰ ਦੇ ਹੁਕਮਾਂ 'ਤੇ ਸਾਡੀ ਫੌਜ, ਖੁਫੀਆ ਏਜੰਸੀਆਂ ਅਤੇ ਪੁਲਿਸ-ਬਲਾਂ ਨੇ ਵੱਡੇ ਪੱਧਰ 'ਤੇ ਆਪਰੇਸ਼ਨ ਚਲਾਇਆ, ਜਿਸ ਕਾਰਨ ਕਸ਼ਮੀਰ ਘਾਟੀ 'ਚ ਅੱਤਵਾਦੀਆਂ 'ਚ ਹਫੜਾ-ਦਫੜੀ ਮਚ ਗਈ। ਕਈ ਅੱਤਵਾਦੀ ਮਾਰੇ ਗਏ ਅਤੇ ਕਈ ਜਿੰਦਾ ਫੜੇ ਗਏ। ਫਰਵਰੀ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਵੀ, ਭਾਰਤੀ ਸੁਰੱਖਿਆ ਬਲਾਂ ਨੇ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਅਤੇ ਅੱਤਵਾਦੀਆਂ ਨੂੰ ਖਤਮ ਕਰ ਦਿੱਤਾ।
ਇਹ ਵੀ ਪੜ੍ਹੋ: Russia-Ukraine War: ਜੰਗ ਵਿਚਕਾਰ ਭਾਰਤ ਦੇ ਦੌਰੇ 'ਤੇ ਆਉਣਗੇ ਯੂਕਰੇਨ ਦੀ ਉੱਪ ਵਿਦੇਸ਼ ਮੰਤਰੀ
ਹੁਣ ਪਾਕਿਸਤਾਨ ਵੀ ਇਸੇ ਰਾਹ 'ਤੇ ਹੈ। ਪਾਕਿਸਤਾਨੀ ਚੈਨਲ ਜੀਓ ਨਿਊਜ਼ ਮੁਤਾਬਕ ਸ਼ਾਹਬਾਜ਼ ਸਰਕਾਰ ਨੇ 7 ਅਪ੍ਰੈਲ ਨੂੰ ਦੇਸ਼ 'ਚ ਅੱਤਵਾਦ ਖਿਲਾਫ ਆਪਰੇਸ਼ਨ ਆਲ ਆਊਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਸ ਆਪਰੇਸ਼ਨ ਦੇ ਤਹਿਤ ਪਾਕਿਸਤਾਨ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ 'ਤੇ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਰਾਸ਼ਟਰੀ ਸੁਰੱਖਿਆ ਕਮੇਟੀ ਦੀ 41ਵੀਂ ਬੈਠਕ ਹੋਈ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕੀਤੀ। ਉਸ ਮੀਟਿੰਗ ਵਿੱਚ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ, ਜਨਰਲ ਸ਼ਮਸ਼ਾਦ ਮਿਰਜ਼ਾ, ਕੇਂਦਰੀ ਰੱਖਿਆ ਅਤੇ ਵਿੱਤ ਮੰਤਰੀ ਸਮੇਤ ਪਾਕਿਸਤਾਨ ਦੇ ਉੱਚ ਸਿਵਲ ਅਤੇ ਫੌਜੀ ਅਧਿਕਾਰੀ ਸ਼ਾਮਲ ਹੋਏ।
ਪੁਲਿਸ ਅਤੇ ਜਨਤਾ ਦਹਿਸ਼ਤਗਰਦੀ ਦੇ ਆਲਮ ਵਿੱਚ ਸੀ, ਫੌਜ ਉੱਤੇ ਵੀ ਹਮਲੇ ਹੋ ਰਹੇ ਸਨ
ਪਾਕਿ ਪੀਐਮ ਸ਼ਾਹਬਾਜ਼ ਦੀ ਅਗਵਾਈ ਵਿੱਚ ਹੋਈ ਬੈਠਕ ਵਿੱਚ ਫੌਜ ਨੂੰ ਕਿਹਾ ਗਿਆ ਕਿ ਜੋ ਵੀ ਅੱਤਵਾਦੀ ਸੰਗਠਨ ਦੇਸ਼ ਨੂੰ ਨੁਕਸਾਨ ਪਹੁੰਚਾ ਰਹੇ ਹਨ, ਉਨ੍ਹਾਂ ਨੂੰ ਜੜ੍ਹੋਂ ਪੁੱਟਣਾ ਹੋਵੇਗਾ। ਦੱਸ ਦੇਈਏ ਕਿ ਪਿਛਲੇ 3 ਮਹੀਨਿਆਂ 'ਚ ਪਾਕਿਸਤਾਨ ਦੇ ਕਈ ਸ਼ਹਿਰਾਂ 'ਚ ਅੱਤਵਾਦੀ ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ ਵਿਚ 127 ਪੁਲਿਸ ਵਾਲੇ ਸ਼ਹੀਦ ਹੋਏ ਸਨ। ਕਰੋੜਾਂ ਦੀ ਜਾਇਦਾਦ ਦਾ ਵੀ ਨੁਕਸਾਨ ਹੋਇਆ ਹੈ। ਲੋਕ ਦਹਿਸ਼ਤ ਵਿੱਚ ਰਹੇ। ਹਰ ਰੋਜ਼ ਕਿਤੇ ਨਾ ਕਿਤੇ ਅੱਤਵਾਦੀਆਂ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Baisakhi celebrations: ਪਾਕਿਸਤਾਨ ਹਰ ਸਾਲ ਵਿਸਾਖੀ 'ਤੇ ਕਿਉਂ ਜਾਰੀ ਕਰਦਾ ਹੈ ਸਿੱਖ ਸ਼ਰਧਾਲੂਆਂ ਲਈ ਵੀਜ਼ਾ, ਜਾਣੋ