ਪੜਚੋਲ ਕਰੋ
Advertisement
ਚੀਨ ’ਚ 45 ਸਾਲਾਂ ਪਿੱਛੋਂ ਰਿਲੀਜ਼ ਹੋਵੇਗੀ ਪਾਕਿਸਤਾਨੀ ਫ਼ਿਲਮ, ਖੋਲ੍ਹੇਗੀ ਪਾਕਿ-ਚੀਨ ਫ਼ੌਜੀ ਰਿਸ਼ਤੇ ਦੇ ਰਾਜ਼
ਚੀਨ ’ਚ ਭਾਰਤੀ ਫ਼ਿਲਮਾਂ ਦੀ ਚੜ੍ਹਤ ਬਹੁਤ ਪਹਿਲਾਂ ਤੋਂ ਰਹੀ ਹੈ। ਸਾਲ 1956 ’ਚ ਆਈ ਰਾਜ ਕਪੂਰ ਦੀ ਫ਼ਿਲਮ ‘ਅਵਾਰਾ’ ਨੇ ਚੀਨ ਦੇ ਦਰਸ਼ਕਾਂ ਉੱਤੇ ਡੂੰਘੀ ਛਾਪ ਛੱਡੀ ਸੀ। ਆਮਿਰ ਖ਼ਾਨ ਦੀਆਂ ਫ਼ਿਲਮਾਂ ‘ਥ੍ਰੀ ਈਡੀਅਟਸ’ ਤੇ ‘ਸੀਕ੍ਰੇਟ ਸੁਪਰ ਸਟਾਰ’ ਨੇ ਚੀਨ ’ਚ ਖ਼ੂਬ ਕਮਾਈ ਕੀਤੀ ਸੀ।
ਚੰਡੀਗੜ੍ਹ: ਚੀਨ ’ਚ 45 ਸਾਲਾਂ ਪਿੱਛੋਂ ਪਾਕਿਸਤਾਨ ਦੀ ਕੋਈ ਫ਼ਿਲਮ (Pakistani Film) ਰਿਲੀਜ਼ ਹੋਣ ਜਾ ਰਹੀ ਹੈ। ਫ਼ੌਜੀ ਕਾਰਵਾਈ ਉੱਤੇ ਆਧਾਰਤ ਇਸ ਫ਼ਿਲਮ ’ਚ ਚੌਥੀ ਪੀੜ੍ਹੀ ਦੇ ਜੰਗੀ ਹਵਾਈ ਜਹਾਜ਼ ਜੇਐਫ਼-17 (JF-17) ਦਾ ਮੁਕਾਬਲਾ ਫ਼ਰਾਂਸ ਦੇ ਮਿਰਾਜ-2000 ਨਾਲ ਵਿਖਾਇਆ ਗਿਆ ਹੈ। ਚੀਨ (China) ਦੇ ਸਰਕਾਰੀ ਮੀਡੀਆ ਸੰਸਥਾਨ ‘ਗਲੋਬਲ ਟਾਈਮਜ਼’ ਦੀ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸਾਲ 2018 ’ਚ ਬਣੀ ਇਸ ਫ਼ਿਲਮ ‘ਪਰਵਾਜ਼ ਹੈ ਜਨੂੰਨ’ (Parwaaz Hai Junoon) ਦੇ ਡਾਇਰੈਕਟਰ ਹਸੀਬ ਹਸਨ ਹਨ।
ਫਿਰ ਆਏਗਾ 'ਜੱਗਾ ਜੱਟ', ਦਿਲ ਨੂੰ ਛੂਹ ਲੈਣ ਵਾਲੀ ਪੰਜਾਬ ਦੇ 'ਰੌਬਿਨਹੁੱਡ' ਦੀ ਕਹਾਣੀ
ਇਹ ਫ਼ਿਲਮ ਅੱਜ ਸ਼ੁੱਕਰਵਾਰ ਨੂੰ ਚੀਨ ’ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਮੁੱਖ ਤੌਰ ’ਤੇ ਪਾਕਿਸਤਾਨ ਤੇ ਚੀਨ ਵਿਚਾਲੇ ਫ਼ੌਜੀ ਸਹਿਯੋਗ ਨੂੰ ਦਰਸਾਇਆ ਗਿਆ ਹੈ। ਫ਼ਿਲਮ ਵਿੱਚ ਕਈ ਚੁਣੌਤੀਆਂ ਤੇ ਅੜਿੱਕੇ ਪਾਰ ਕਰਨ ਤੋਂ ਬਾਅਦ ਪਾਕਿਸਤਾਨ ਦੇ ਜੰਗੀ ਪਾਇਲਟ ਬਣਨ ਦੀ ਦੋ ਨੌਜਵਾਨਾਂ ਦੀ ਕਹਾਣੀ ਬਿਆਨ ਕੀਤੀ ਗਈ ਹੈ।
ਫ਼ਿਲਮ ’ਚ ਪਾਕਿਸਤਾਨੀ ਹਵਾਈ ਫ਼ੌਜ ਦੀ ਅਕੈਡਮੀ ਦਾ ਇੱਕ ਵਿਦਿਆਰਥੀ ਕਹਿੰਦਾ ਹੈ ਕਿ ਪਾਕਿਸਤਾਨ ਤੇ ਚੀਨ ਵੱਲੋਂ ਸਾਂਝੇ ਤੌਰ ਉੱਤੇ ਤਿਆਰ ਕੀਤਾ ਗਿਆ ਚੌਥੀ ਪੀੜ੍ਹੀ ਦਾ ਜੰਗੀ ਹਵਾਈ ਜਹਾਜ਼ ਜੇਐਫ਼-17 ਭਰੋਸੇਯੋਗਤਾ ਦੇ ਮਾਮਲੇ ’ਚ ਫ਼ਰਾਂਸ ਦੇ ਮਿਰਾਜ-2000 ਦੇ ਮੁਕਾਬਲੇ ਬਿਹਤਰ ਹੈ। ਤਦ ਅਧਿਆਪਕ ਉਸ ਵਿਦਿਆਰਥੀ ਨੂੰ ਥਾਪੜਾ ਦਿੰਦਾ ਹੈ।
ਚੀਨ ’ਚ ਪਾਕਿਸਤਾਨ ਦੇ ਸਫ਼ੀਰ ਮੋਇਨ-ਉਲ-ਹੱਕ ਨੇ ਦਰਸ਼ਕਾਂ ਨੂੰ ਕਿਹਾ ਕਿ ਹੋਰ ਪਾਕਿਸਤਾਨੀ ਫ਼ਿਲਮਾਂ ਤੇ ਟੀਵੀ ਲੜੀਵਾਰ ਨਾਟਕਾਂ ਨੂੰ ਵੀ ਚੀਨ ਲਿਆਂਦਾ ਜਾਵੇਗਾ, ਤਾਂ ਜੋ ਲੋਕ ਪਾਕਿਸਤਾਨੀ ਸੱਭਿਆਚਾਰ ਨੂੰ ਬਿਹਤਰ ਤਰੀਕੇ ਸਮਝ ਸਕਣ।
ਦਿੱਲੀ ਦਾ AQI ਪਹੁੰਚਿਆ ਖ਼ਤਰਨਾਕ ਪੱਧਰ 'ਤੇ,ਲੋਕਾਂ ਨੂੰ ਸਾਹ ਲੈਣ 'ਚ ਦਿੱਕਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਖ਼ਬਰਾਂ
ਸਿਹਤ
ਧਰਮ
Advertisement