(Source: ECI/ABP News/ABP Majha)
Viral Video: ਪਾਕਿਸਤਾਨੀ ਕੁੜੀਆਂ ਨੇ ਖੋਲ੍ਹੀ ਆਪਣੇ ਮੁਲਕ ਦੀ ਪੋਲ, ਵੀਡੀਓ 'ਚ ਦੱਸੀ ਸਾਰੀ ਅਸਲੀਅਤ, 10 ਵਜੇ ਤੋਂ ਬਾਅਦ ਹੁੰਦਾ ਕੁਝ ਅਜਿਹਾ ਕਿ...
Pakistan: ਪਾਕਿਸਤਾਨ ਦੀ ਪੋਲ ਦੁਨੀਆ ਸਾਹਮਣੇ ਇੱਕ ਵਾਰ ਫਿਰ ਖੁੱਲ੍ਹ ਗਈ ਹੈ ਅਤੇ ਇਸ ਵਾਰ ਇਸ ਦੇਸ਼ ਦੀਆਂ ਕੁਝ ਕੁੜੀਆਂ ਨੇ ਇਸ ਗੱਲ ਦਾ ਪਰਦਾਫਾਸ਼ ਕੀਤਾ ਹੈ।
Pakistan: ਪਾਕਿਸਤਾਨ ਦੀ ਪੋਲ ਦੁਨੀਆ ਸਾਹਮਣੇ ਇੱਕ ਵਾਰ ਫਿਰ ਖੁੱਲ੍ਹ ਗਈ ਹੈ ਅਤੇ ਇਸ ਵਾਰ ਇਸ ਦੇਸ਼ ਦੀਆਂ ਕੁਝ ਕੁੜੀਆਂ ਨੇ ਇਸ ਗੱਲ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਨੇ ਇਕ ਵੀਡੀਓ ਬਣਾਈ ਹੈ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ 'ਚ 4-5 ਲੜਕੀਆਂ ਦੱਸ ਰਹੀਆਂ ਹਨ ਕਿ ਕਰਾਚੀ ਦੇ ਕੀ ਹਾਲਾਤ ਹਨ ਅਤੇ ਲੋਕ ਆਪਣੀ ਜ਼ਿੰਦਗੀ ਕਿਵੇਂ ਜਿਉਂਦੇ ਹਨ। ਕਰਾਚੀ ਪਾਕਿਸਤਾਨ ਦਾ ਇੱਕ ਵੱਡਾ ਅਤੇ ਮਸ਼ਹੂਰ ਸ਼ਹਿਰ ਹੈ ਜਿਸ ਨੂੰ City Of Lights ਵੀ ਕਿਹਾ ਜਾਂਦਾ ਹੈ ਪਰ ਇਸ ਵੀਡੀਓ ਵਿੱਚ ਇੱਕ ਕੁੜੀ ਦੱਸ ਰਹੀ ਹੈ ਕਿ ਕਿਵੇਂ City Of Lights ਵਿੱਚ ਵੀ ਲਾਈਟ ਨਹੀਂ ਹੈ।
View this post on Instagram
ਇਹ ਵੀਡੀਓ ਇੱਕ ਕੈਫੇ ਵਿੱਚ ਸ਼ੂਟ ਕੀਤਾ ਗਿਆ ਹੈ ਜਿਸ ਵਿੱਚ ਕਈ ਕੁੜੀਆਂ ਇੱਕ-ਇੱਕ ਕਰਕੇ ਆਉਂਦੀਆਂ ਹਨ ਅਤੇ ਆਪਣੇ ਸ਼ਹਿਰ ਕਰਾਚੀ ਦੀ ਹਾਲਤ ਬਿਆਂ ਕਰਦੀਆਂ ਹਨ। @arishaanwerr ਨਾਮ ਦੇ ਇੱਕ ਇੰਸਟਾ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸ ਨੇ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਲੋਕਾਂ ਦਾ ਵੀ ਧਿਆਨ ਖਿੱਚਿਆ ਹੈ।
ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਇੱਕ ਕੁੜੀ ਕਹਿੰਦੀ ਹੈ- ਅਸੀਂ ਕਰਾਚੀ ਵਿੱਚ ਰਹਿੰਦੇ ਹਾਂ, ਹੈ ਤਾਂ ਅਸੀਂ ਸਿਟੀ ਆਫ ਲਾਈਟਸ ਪਰ ਇੱਥੇ ਲਾਈਟ ਨਹੀਂ ਹੈ। ਇਸੇ ਦੌਰਾਨ ਇੱਕ ਹੋਰ ਕੁੜੀ ਆ ਕੇ ਕਹਿੰਦੀ ਹੈ - ਅਸੀਂ ਕਰਾਚੀ ਵਿੱਚ ਰਹਿੰਦੇ ਹਾਂ ਪਰ ਅਸੀਂ ਆਪਣੇ ਮਹਿੰਗੇ ਫ਼ੋਨ ਘਰ ਵਿੱਚ ਹੀ ਵਰਤ ਸਕਦੇ ਹਾਂ। ਤੀਜੀ ਲੜਕੀ ਦੱਸਦੀ ਹੈ ਕਿ ਉਹ ਕਰਾਚੀ ਵਿੱਚ ਰਹਿੰਦੀ ਹੈ ਅਤੇ ਰਾਤ 10 ਵਜੇ ਤੋਂ ਬਾਅਦ ਉਸ ਦੇ ਘਰ ਗੈਸ ਨਹੀਂ ਆਉਂਦੀ।
ਚੌਥੀ ਕੁੜੀ ਕਹਿੰਦੀ ਹੈ ਕਿ ਜੇ ਕਰਾਚੀ ਵਿੱਚ ਇੱਕ ਦਿਨ ਵੀ ਮੀਂਹ ਪੈ ਜਾਵੇ ਤਾਂ ਸਾਰਾ ਸ਼ਹਿਰ ਡੁੱਬ ਜਾਂਦਾ ਹੈ। ਫਿਰ ਅਖੀਰ ਵਿੱਚ ਇੱਕ ਕੁੜੀ ਆ ਕੇ ਦੱਸਦੀ ਹੈ ਕਿ ਕਰਾਚੀ ਵਿੱਚ ਹਰ ਖਾਲੀ ਪਲਾਟ ਇੱਕ ਢਾਬਾ ਹੈ।
ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਮਜ਼ੇਦਾਰ ਰਿਐਕਸ਼ਨ ਦੇ ਰਹੇ ਹਨ। ਖਾਸ ਤੌਰ 'ਤੇ ਭਾਰਤੀ ਪਾਕਿਸਤਾਨੀ ਵੀਡੀਓ ਦੇਖ ਕੇ ਮਜ਼ਾ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕਰਾਚੀ ਵਰਗੇ ਵੱਡੇ ਸ਼ਹਿਰ ਦੀ ਇਹ ਹਾਲਤ ਹੈ ਤਾਂ ਛੋਟੇ ਸ਼ਹਿਰਾਂ ਅਤੇ ਪਿੰਡਾਂ ਦਾ ਕੀ ਹਾਲ ਹੋਵੇਗਾ।