ਪੜਚੋਲ ਕਰੋ
Advertisement
ਪੰਜਾਬ ਦੇ ਮੰਤਰੀ ਨੂੰ ਕੋਰੋਨਾ ਵੈਕਸੀਨ ਤੋਂ ਲੱਗ ਰਿਹਾ ਡਰ, ਕਿਹਾ ਆਪਣੇ ਰਿਕਸ 'ਤੇ ਲਗਾਓ
ਪੂਰੀ ਦੁਨੀਆ 'ਚ ਜਿੱਥੇ ਕੋੋਰੋਨਾ ਵੈਕਸੀਨ ਦੀ ਉੜੀਕ ਸੀ ਅਤੇ ਲੋਕਾਂ ਨੇ ਵੈਸਕੀਨ ਲਗਵਾਈ ਵੀ। ਇਸ ਦੇ ਨਾਲ ਹੀ ਕੁਝ ਲੋਕਾਂ 'ਚ ਵੈਕਸੀਨ ਦੇ ਸਾਈਡ ਇਫੈਕਟ ਨਜ਼ਰ ਆਉਣ ਮਗਰੋਂ ਵੀ ਵੈਕਸੀਨੇਸ਼ਨ 'ਚ ਕੋਈ ਕਮੀ ਨਹੀਂ ਆਈ। ਪਰ ਪਾਕਿਸਤਾਨ ਦੇ ਪੰਜਾਬ 'ਚ ਲੋਕਾਂ ਨੂੰ ਵੈਕਸੀਨੇਸ਼ਨ ਲਈ ਪੁੱਠੀ ਹੀ ਸਲਾਹ ਦਿੱਤੀ ਜਾ ਰਹੀ ਹੈ।
ਇਸਲਾਮਾਬਾਦ: ਬੀਤੇ ਇੱਕ ਸਾਲ ਤੋਂ ਕੋਰੋਨਾ ਨੇ ਸਾਰੀ ਦੁਨੀਆ 'ਚ ਹਾਹਾਕਾਰ ਮਚਾਈ ਹੋਈ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ ਦੀਆਂ ਕੰਪਨੀਆਂ ਨੇ ਇਸ ਦੀ ਵੈਕਸੀਨ ਵੀ ਬਾਜ਼ਾਰ 'ਚ ਪੇਸ਼ ਕਰ ਦਿੱਤੀ ਹੈ। ਦੱਸ ਦਈਏ ਕੀ ਅਮਰੀਕਾ, ਚੀਨ ਸਮੇਤ ਭਾਰਤ 'ਚ ਵੀ ਕੋਰੋਨਾ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ 'ਤੇ ਚਲ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰ ਆਈ ਹੈ ਕਿ ਪਾਕਿਤਾਨ ਦੇ ਇੱਕ ਮੰਤਰੀ ਨੇ ਅਜਿਹਾ ਬਿਆਨ ਦਿੱਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਖ਼ਬਰਾਂ ਮੁਤੀਬਕ ਪਾਕਿਸਤਾਨੀ ਅਖ਼ਬਾਰ 'ਦ ਨਿਊਜ਼ ਇੰਟਰਨੈਸ਼ਨਲ' ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਖੇਤਰ ਦੇ ਸਿਹਤ ਮੰਤਰੀ ਡਾ ਯਾਸਮੀਨ ਰਾਸ਼ਿਦ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਰਿਸਕ 'ਤੇ ਹੀ ਕੋਰੋਨਾ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਦੇ ਕਈ ਸਾਈਡ ਇਫੈਕਟਸ ਸਾਹਮਣੇ ਆ ਰਹੇ ਹਨ।
ਉਨ੍ਹਾਂ ਨੇ ਕਿਹਾ, "ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਇਲਾਜ ਬਾਰੇ ਅਜੇ ਖੋਜ ਜਾਰੀ ਹੈ।" ਡਾ: ਰਾਸ਼ਿਦ ਨੇ ਕਿਹਾ, 'ਕੋਈ ਵੀ ਕੋਰੋਨਾ ਦਾ ਮਰੀਜ਼ ਵੀ, ਟੀਕੇ ਲਗਾਉਣ ਲਈ ਮਜਬੂਰ ਨਹੀਂ ਹਨ। ਅਸੀਂ ਲੋਕਾਂ ਨੂੰ COVID-19 ਟੀਕੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਾਂਗੇ।"
ਡਾ: ਰਾਸ਼ਿਦ ਨੇ ਕਿਹਾ, ‘ਕੁਝ ਦੇਸ਼ਾਂ ਵਿੱਚ COVID -19 ਟੀਕੇ ਕਾਰਨ ਮੌਤਾਂ ਹੋਈਆਂ ਹਨ। ਇਸ ਲਈ ਹਰੇਕ ਨੂੰ ਆਪਣੇ ਜੋਖਮ 'ਤੇ ਟੀਕਾ ਲਗਵਾਉਣਾ ਚਾਹੀਦਾ ਹੈ।" ਨਾਲ ਹੀ ਡਾ: ਰਸ਼ੀਦ ਨੇ ਕਿਹਾ ਕਿ ਲੋਕਾਂ ਨੂੰ ਵਾਰ-ਵਾਰ ਕੋਰੋਨਾ ਨਾਲ ਸਬੰਧਤ ਐਸਓਪੀਜ਼ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹਿਦੀ ਹੈ। ਦੱਸ ਦਈਏ ਕਿ ਲਾਹੌਰ ਵਿੱਚ ਇਸ ਸਮੇਂ 18 ਥਾਂਵਾਂ 'ਤੇ ਲੌਕਡਾਉਨ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਕਾਫਲੇ 'ਤੇ ਹਮਲੇ ਮਗਰੋਂ ਵੱਡੀ ਕਾਰਵਾਈ, ਕਾਂਗਰਸੀ ਵਿਧਾਇਕ ਸਣੇ 60 ਖਿਲਾਫ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement