ਪੜਚੋਲ ਕਰੋ
Advertisement
ਜਗਜੀਤ ਕੌਰ ਦੇ ਆਇਸ਼ਾ ਬਣਨ 'ਤੇ ਰੌਲਾ, ਕੈਪਟਨ ਦੀ ਸ਼ਿਕਾਇਤ ਮਗਰੋਂ ਪਾਕਿ 'ਚ ਜਾਂਚ ਸ਼ੁਰੂ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਗਜੀਤ ਕੌਰ ਨਾਂ ਦੀ ਸਿੱਖ ਕੁੜੀ ਦੇ ਮੁਸਲਿਮ ਨੌਜਵਾਨ ਮੁਹੰਮਦ ਹੁਸੈਨ ਜ਼ੁਲਫ਼ੀਕਾਰ ਨਾਲ ਨਿਕਾਹ ਦੀ ਵੀਡੀਓ ਸਾਹਮਣੇ ਆਉਣ ਉਪਰੰਤ ਇਹ ਸਾਰਾ ਮਾਮਲਾ ਪੂਰੀ ਦੁਨੀਆਂ ਵਿੱਚ ਛਾ ਗਿਆ ਹੈ। ਜਗਜੀਤ ਵੀਡੀਓ ਵਿੱਚ ਆਪਣਾ ਨਵਾਂ ਨਾਂ ਆਇਸ਼ਾ ਦੱਸ ਰਹੀ ਹੈ ਤੇ ਨਿਕਾਹ ਵੀ ਆਪਣੀ ਮਰਜ਼ੀ ਮੁਤਾਬਕ ਹੋਇਆ ਦੱਸ ਰਹੀ ਹੈ।
ਚੰਡੀਗੜ੍ਹ: ਲਹਿੰਦੇ ਪੰਜਾਬ ਵਿੱਚ ਸਿੱਖ ਕੁੜੀ ਦੇ ਮੁਸਲਮਾਨ ਨਾਲ ਕਥਿਤ ਤੌਰ 'ਤੇ ਜ਼ਬਰੀ ਵਿਆਹ ਕਰਵਾਉਣ ਦੇ ਮਾਮਲੇ ਦੀ ਹੁਣ ਜਾਂਚ ਹੋਵੇਗੀ। ਚਹੁੰ ਪਾਸਿਓਂ ਦਬਾਅ ਦੇ ਕਾਰਨ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਇਹ ਹੁਕਮ ਜਾਰੀ ਕੀਤੇ ਹਨ।
ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ਦੀ ਸਖ਼ਤ ਅਲੋਚਨਾ ਕੀਤੀ ਸੀ। ਕੈਪਟਨ ਨੇ ਪਾਕਿਸਤਾਨ ਦੇ ਮੁੱਖ ਮੰਤਰੀ ਇਮਰਾਨ ਖ਼ਾਨ ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਆਪਣੇ ਪਾਕਿਸਤਾਨੀ ਹਮਰੁਤਬਾ ਸਨਮੁਖ ਇਹ ਮਸਲਾ ਚੁੱਕਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਵਿਅਕਤੀ ਦੀ ਧੀ ਨਾਲ ਹੋਈ ਇਸ ਘਟਨਾ 'ਤੇ ਹੈਰਾਨੀ ਜਤਾਈ। ਇਹ ਵੀ ਪੜ੍ਹੋ- ਸਿੱਖ ਲੜਕੀ ਨੂੰ ਅਗ਼ਵਾ ਕਰ ਜ਼ਬਰੀ ਮੁਸਲਿਮ ਬਣਾਇਆ, ਪਰਿਵਾਰ ਨੇ ਮੰਗੀ ਪੀਐਮ ਤੋਂ ਮਦਦ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਗਜੀਤ ਕੌਰ ਨਾਂ ਦੀ ਸਿੱਖ ਕੁੜੀ ਦੇ ਮੁਸਲਿਮ ਨੌਜਵਾਨ ਮੁਹੰਮਦ ਹੁਸੈਨ ਜ਼ੁਲਫ਼ੀਕਾਰ ਨਾਲ ਨਿਕਾਹ ਦੀ ਵੀਡੀਓ ਸਾਹਮਣੇ ਆਉਣ ਉਪਰੰਤ ਇਹ ਸਾਰਾ ਮਾਮਲਾ ਪੂਰੀ ਦੁਨੀਆਂ ਵਿੱਚ ਛਾ ਗਿਆ ਹੈ। ਜਗਜੀਤ ਵੀਡੀਓ ਵਿੱਚ ਆਪਣਾ ਨਵਾਂ ਨਾਂ ਆਇਸ਼ਾ ਦੱਸ ਰਹੀ ਹੈ ਤੇ ਨਿਕਾਹ ਵੀ ਆਪਣੀ ਮਰਜ਼ੀ ਮੁਤਾਬਕ ਹੋਇਆ ਦੱਸ ਰਹੀ ਹੈ।Shocking incident of a Sikh girl being kidnapped & forced to convert to Islam in Nankana Sahib, Pakistan. Call upon @ImranKhanPTI to take firm and immediate action against the perpetrators. Request @DrSJaishankar to strongly take up the issue with his counterpart at the earliest. pic.twitter.com/hpHvD9kkEJ
— Capt.Amarinder Singh (@capt_amarinder) August 30, 2019
ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਦੇ ਪੁਲਿਸ ਥਾਣੇ ਵਿੱਚ ਪਰਿਵਾਰ ਨੇ ਜਗਜੀਤ ਕੌਰ ਦੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਬਾਅਦ ਵਿੱਚ ਪਰਿਵਾਰ ਨੇ ਉਸ ਦੇ ਅਗ਼ਵਾ ਹੋਣ ਦੀ ਬਾਰੇ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਸੀ ਤੇ ਇਨਸਾਫ ਦੀ ਮੰਗ ਕੀਤੀ ਸੀ। ਹੁਣ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆ ਸਕਦੀ ਹੈ।Pakistan: Punjab CM Sardar Usman Buzdar has ordered an investigation into the Nanakana Sahib (Lahore) incident where a Sikh priest's daughter was allegedly abducted and converted to Islam. (file pic) pic.twitter.com/dfmBb3r73D
— ANI (@ANI) August 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
Advertisement