ਪੜਚੋਲ ਕਰੋ

Pegasus Spy Case: ਪੇਗਾਸਸ ਮਾਮਲੇ 'ਚ ਫਰਾਂਸ ਦੇ ਰਾਸ਼ਟਰਪਤੀ ਨੇ ਦਿੱਤੇ ਜਾਂਚ ਦੇ ਹੁਕਮ, ਜਾਸੂਸੀ ਲਿਸਟ 'ਚ ਉਨ੍ਹਾਂ ਦਾ ਵੀ ਨੰਬਰ

ਐਮਨੈਸਟੀ ਇੰਟਰਨੈਸ਼ਨਲ ਦੀ ਮਹਾਂਸਕੱਤਰ ਏਗਨੇਸ ਕੈਲਾਮਾਰਡ ਨੇ ਮੰਗਲਵਾਰ ਇਕ ਬਿਆਨ 'ਚ ਕਿਹਾ, 'ਇਕ ਅਜਿਹਾ ਖੁਲਾਸਾ.....ਜਿਸ ਨਾਲ ਕਈ ਵਿਸ਼ਵ ਲੀਡਰਾਂ ਨੂੰ ਚਿੰਤਾ ਹੋ ਸਕਦੀ ਹੈ।

Pegasus Spy Case: ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋਂ ਨੇ ਪੇਗਾਸਸ ਮਾਮਲੇ 'ਚ ਜਾਂਚ ਦੇ ਹੁਕਮ ਦੇ ਦਿੱਤੇ ਹਨ। ਫਰੇਂਚ ਅਖ਼ਬਾਰ ਲੀ-ਮੋਂਡੇ ਨੁਤਾਬਕ ਰਾਸ਼ਟਰਪਤੀ ਦਾ ਫੋਨ ਵੀ ਪੇਗਾਸਸ ਵਾਇਰਸ ਦਾ ਸੰਭਾਵਿਤ ਸ਼ਿਕਾਰ ਹੋਇਆ ਹੈ। ਬੁੱਧਵਾਰ ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕੈਸਟੇਕਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਇਸ ਮਾਮਲੇ 'ਚ ਵਿਸਥਾਰ 'ਚ ਜਾਂਚ ਦੀ ਗੱਲ ਕਹੀ ਹੈ।

ਜ਼ਿਕਰਯੋਗ ਹੈ ਕਿ ਇਮਨੈਸਟੀ ਇੰਟਰਨੈਸ਼ਨਲ ਦੇ ਮੁਤਾਬਕ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋਂ ਦਾ ਨਾਂਅ ਵੀ ਉਨ੍ਹਾਂ 14 ਵਰਤਮਾਨ ਜਾਂ ਸਾਬਕਾ ਰਾਸ਼ਟਰ ਮੁਖੀਆਂ ਦੀ ਸੂਚੀ 'ਚ ਸ਼ਾਮਲ ਹੈ ਜਿੰਨ੍ਹਾਂ  ਨੂੰ ਇਜ਼ਰਾਇਲੀ ਸਪਾਇਵੇਅਰ ਕੰਪਨੀ NSO ਗਰੁੱਪ ਦੇ ਗਾਹਕਾਂ ਵੱਲੋਂ ਹੈਕਿੰਗ ਲਈ ਸ਼ਾਇਦ ਚੁਣਿਆ ਗਿਆ ਹੈ। ਸਪਾਇਵੇਅਰ ਇਕ ਸੌਫਟਵੇਅਰ ਹੈ ਜੋ ਕਿਸੇ ਦੇ ਕੰਪਿਊਟਰ 'ਚ ਦਾਖਲ ਹੋਕੇ ਉਸ ਬਾਰੇ ਸੂਚਨਾ ਇਕੱਠੀ ਕਰਦਾ ਹੈ ਤੇ ਉਸ ਨੂੰ ਚੋਰੀ ਛੁਪੇ ਕਿਸੇ ਤੀਜੇ ਪੱਖ ਨੂੰ ਭੇਜਦਾ ਹੈ।

ਐਮਨੈਸਟੀ ਇੰਟਰਨੈਸ਼ਨਲ ਦੀ ਮਹਾਂਸਕੱਤਰ ਏਗਨੇਸ ਕੈਲਾਮਾਰਡ ਨੇ ਮੰਗਲਵਾਰ ਇਕ ਬਿਆਨ 'ਚ ਕਿਹਾ, 'ਇਕ ਅਜਿਹਾ ਖੁਲਾਸਾ.....ਜਿਸ ਨਾਲ ਕਈ ਵਿਸ਼ਵ ਲੀਡਰਾਂ ਨੂੰ ਚਿੰਤਾ ਹੋ ਸਕਦੀ ਹੈ। ਪੈਰਿਸ ਅਭਿਯੋਜਕ ਦੇ ਦਫ਼ਤਰ ਨੇ ਮੰਗਲਵਾਰ ਇਕ ਬਿਆਨ 'ਚ ਦੱਸਿਆ ਕਿ ਉਸ ਨੇ ਨਿੱਜਤਾ ਦੀ ਉਲੰਘਣਾ, ਡਾਟਾ ਦੇ ਗੈਰ-ਕਾਨੂੰਨੀ ਉਪਯੋਗ ਤੇ ਗੈਰ-ਕਾਨੂੰਨੀ ਤੌਰ 'ਤੇ ਸਪਾਇਵੇਅਰ ਵੇਚਣ ਸਮੇਤ ਸੰਭਾਵਿਤ ਇਲਜ਼ਾਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।'

ਫਰਾਂਸੀਸੀ ਕਾਨੂੰਨ ਤਹਿਤ, ਜਾਂਚ ਵਿਚ ਸ਼ੱਕੀ ਅਪਰਾਧੀ ਦਾ ਨਾਂਅ ਦਰਜ ਨਹੀਂ ਹੈ। ਪਰ ਇਸ ਦਾ ਉਦੇਸ਼ ਇਹ ਨਿਰਧਾਰਤ ਕਰਨਾ ਹੈ ਕਿ ਆਖਿਰ ਮੁਕੱਦਮਾ ਕਿਸ 'ਤੇ ਚਲਾਇਆ ਜਾ ਸਕਦਾ ਹੈ। ਦੋ ਪੱਤਰਕਾਰਾਂ 'ਤੇ ਫਰਾਂਸੀਸੀ ਵੈਬਸਾਈਟ 'ਮੀਡੀਆਪਾਰਟ' ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਕਥਿਤ ਪੀੜਤਾਂ ਵੱਲੋਂ NSO ਸਮੂਹ ਦੇ ਖ਼ਿਲਾਫ਼ ਕਈ ਮੁਕੱਦਮੇ ਦਾਇਰ ਕੀਤੇ ਗਏ ਹਨ। ਇਸ 'ਚ ਫੇਸਬੁੱਕ ਵੀ ਸ਼ਾਮਲ ਹੈ, ਜਿਸ ਨੇ ਇਜ਼ਰਾਇਲ ਦੀ ਕੰਪਨੀ ਤੇ ਉਸ ਦੀ ਸਹਾਇਕ ਵਟਸਐਪ ਨੂੰ ਹੈਕ ਕਰਨ ਦਾ ਇਲਜ਼ਾਮ ਲਾਇਆ ਹੋਇਆ ਹੈ।

ਦ ਵਾਸ਼ਿੰਗਟਨ ਪੋਸਟ ਦੀ ਖ਼ਬਰ ਦੇ ਮੁਤਾਬਕ ਐਮਨੈਸਟੀ ਤੇ ਪੈਰਿਸ ਸਥਿਤ ਗੈਰ-ਲਾਭਕਾਰੀ ਪੱਤਰਕਾਰੀ ਸੰਸਥਾ ਫਾਰਬਿਡਨ ਸਟੋਰੀਜ਼ ਨੂੰ ਲੀਕ ਕੀਤੇ 50,000 ਫੋਨ ਨੰਬਰਾਂ ਦੀ ਸੂਚੀ 'ਚ ਪਾਏ ਜਾਣ ਵਾਲੇ ਸੰਭਾਵਿਤ ਲੋਕਾਂ ਦੇ ਨਾਂਅ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਦੱਖਣੀ ਅਫਰੀਕਾ ਦੇ ਰਾਸ਼ਰਪਤੀ ਸਿਰਿਲ ਰਾਮਫੋਸਾ ਤੇ ਇਰਾਕ ਦੇ ਰਾਸ਼ਟਰਪਤੀ ਬਰਹਮ ਸਾਲਿਹ ਸ਼ਾਮਲ ਹਨ। ਤਿੰਨ ਮੌਜੂਦਾ ਪ੍ਰਧਾਨ ਮੰਤਰੀ ਤੇ ਮੋਰੱਕੋ ਦੇ ਰਾਜਾ, ਮੋਹੰਮਦ (VI) ਵੀ ਇਸ ਸੂਚੀ 'ਚ ਸ਼ਾਮਲ ਹਨ।

ਖ਼ਬਰ ਦੇ ਮੁਤਾਬਕ ਕੋਈ ਵੀ ਰਾਸ਼ਟਰਮੁਖੀ ਆਪਣੇ ਸਮਾਰਟਫੋਨ ਨੂੰ ਫੋਰੈਂਸਕ ਪਰੀਖਣ ਲਈ ਪੇਸ਼ ਨਹੀਂ ਕਰੇਗਾ, ਜਿਸ ਨਾਲ ਇਹ ਪਤਾ ਚੱਲ ਸਕੇ ਕਿ ਉਹ ਐਨਐਸਓ ਦੇ ਫੌਜੀ-ਗ੍ਰੇਡ ਪੇਗਾਸਸ ਸਪਾਇਵੇਅਰ ਦੀ ਲਪੇਟ 'ਚ ਆਇਆ ਜਾਂ ਨਹੀਂ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
Advertisement
ABP Premium

ਵੀਡੀਓਜ਼

Ranjit Singh Dhadrianwale Rape Murder Case |ਰੇਪ ਨਹੀਂ ਸਾਜਿਸ਼ ਢੱਡਰੀਆਂ ਵਾਲੇ ਦਾ ਵੱਡਾ ਖ਼ੁਲਾਸਾ! |Abp SanjhaMC Election |Raja Warring | Partap Bazwa | ਨਗਰ ਨਿਗਮ ਚੋਣਾਂ 'ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਲਾਈਵ!ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ,ਹਾਦਸੇ ਨੇ ਲਈ ਮਾਸੂਮ ਜ਼ਿੰਦਗੀਆਂ ਦੀ ਜਾਨ |MC Election Result | ਨਗਰ ਨਿਗਮ ਚੋਣਾਂ 'ਚ ਕਿਸਨੇ ਮਾਰੀ ਬਾਜ਼ੀ! ਦੇਖੋ ਖਾਸ ਰਿਪੋਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
'ਕਿਸਾਨ ਆਗੂ ਡੱਲੇਵਾਲ ਦੀ ਹਾਲਤ ਗੰਭੀਰ, ਕਿਸੇ ਵੇਲੇ ਵੀ ਪੈ ਸਕਦਾ ਦਿਲ ਦਾ ਦੌਰਾ', ਮਰਨ ਵਰਤ ਦੇ 27ਵੇਂ ਦਿਨ ਬੋਲੇ ਡਾਕਟਰ
'ਕਿਸਾਨ ਆਗੂ ਡੱਲੇਵਾਲ ਦੀ ਹਾਲਤ ਗੰਭੀਰ, ਕਿਸੇ ਵੇਲੇ ਵੀ ਪੈ ਸਕਦਾ ਦਿਲ ਦਾ ਦੌਰਾ', ਮਰਨ ਵਰਤ ਦੇ 27ਵੇਂ ਦਿਨ ਬੋਲੇ ਡਾਕਟਰ
ਇਨ੍ਹਾਂ ਸਬਜ਼ੀਆਂ 'ਚ ਲੁਕਿਆ ਸਿਹਤ ਦਾ ਖਜਾਨਾ, ਬਿਮਾਰੀਆਂ ਤੋਂ ਬਚਣਾ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
ਇਨ੍ਹਾਂ ਸਬਜ਼ੀਆਂ 'ਚ ਲੁਕਿਆ ਸਿਹਤ ਦਾ ਖਜਾਨਾ, ਬਿਮਾਰੀਆਂ ਤੋਂ ਬਚਣਾ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
UP 'ਚ ਪੰਜਾਬ ਪੁਲਿਸ ਨੇ ਕੀਤਾ ਐਨਕਾਉਂਟਰ, ਗੁਰਦਾਸਪੁਰ ਦੇ 3 ਨੌਜਵਾਨਾਂ ਨੂੰ ਲੱਗੀ ਗੋਲੀ, ਤਿੰਨਾਂ ਦੀ ਮੌਤ
UP 'ਚ ਪੰਜਾਬ ਪੁਲਿਸ ਨੇ ਕੀਤਾ ਐਨਕਾਉਂਟਰ, ਗੁਰਦਾਸਪੁਰ ਦੇ 3 ਨੌਜਵਾਨਾਂ ਨੂੰ ਲੱਗੀ ਗੋਲੀ, ਤਿੰਨਾਂ ਦੀ ਮੌਤ
ਹੁਣ ਫ੍ਰੀ 'ਚ ਲੈ ਸਕੋਗੇ ਲਾਈਵ ਟੀਵੀ ਅਤੇ OTT ਕੰਟੈਂਟ ਦਾ ਮਜ਼ਾ, BSNLਯੂਜ਼ਰਸ ਦੇ ਲਈ ਸ਼ੁਰੂ ਹੋਈ ਆਹ ਸਪੈਸ਼ਲ ਸਰਵਿਸ
ਹੁਣ ਫ੍ਰੀ 'ਚ ਲੈ ਸਕੋਗੇ ਲਾਈਵ ਟੀਵੀ ਅਤੇ OTT ਕੰਟੈਂਟ ਦਾ ਮਜ਼ਾ, BSNLਯੂਜ਼ਰਸ ਦੇ ਲਈ ਸ਼ੁਰੂ ਹੋਈ ਆਹ ਸਪੈਸ਼ਲ ਸਰਵਿਸ
Embed widget