Philippines Onion Price : ਇਸ ਦੇਸ਼ 'ਚ 800 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਪਿਆਜ਼, ਮੀਟ ਨਾਲੋਂ ਤਿੰਨ ਗੁਣਾ ਜ਼ਿਆਦਾ ਕੀਮਤ - ਜਾਣੋ ਕੀ ਹੈ ਵਜ੍ਹਾ
Philippines Onion Price: ਫਿਲੀਪੀਨਜ਼ ਵਿੱਚ ਪਿਆਜ਼ ਬਹੁਤ ਮਹਿੰਗਾ ਹੋ ਗਿਆ ਹੈ। ਪਿਆਜ਼ ਦੀ ਕੀਮਤ ਮੀਟ ਨਾਲੋਂ ਤਿੰਨ ਗੁਣਾ ਅਤੇ ਬੀਫ ਨਾਲੋਂ ਲਗਭਗ 25 ਪ੍ਰਤੀਸ਼ਤ ਵੱਧ ਹੈ। ਫਿਲੀਪੀਨਜ਼ ਸਰਕਾਰ ਪਿਆਜ਼ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਚਿੰਤਤ ਹੈ
Philippines Onion Price: ਫਿਲੀਪੀਨਜ਼ ਵਿੱਚ ਪਿਆਜ਼ ਬਹੁਤ ਮਹਿੰਗਾ ਹੋ ਗਿਆ ਹੈ। ਪਿਆਜ਼ ਦੀ ਕੀਮਤ ਮੀਟ ਨਾਲੋਂ ਤਿੰਨ ਗੁਣਾ ਅਤੇ ਬੀਫ ਨਾਲੋਂ ਲਗਭਗ 25 ਪ੍ਰਤੀਸ਼ਤ ਵੱਧ ਹੈ। ਫਿਲੀਪੀਨਜ਼ ਸਰਕਾਰ ਪਿਆਜ਼ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਚਿੰਤਤ ਹੈ। ਪਿਆਜ਼ ਫਿਲੀਪੀਨਜ਼ ਵਿੱਚ ਇੱਕ ਮੁੱਖ ਭੋਜਨ ਪਦਾਰਥ ਹੈ। ਫਿਲੀਪੀਨਜ਼ ਵਿੱਚ ਇੱਕ ਕਿਲੋ ਲਾਲ ਅਤੇ ਚਿੱਟੇ ਪਿਆਜ਼ ਦੀ ਕੀਮਤ 600 ਪੇਸੋ ਦੇ ਬਰਾਬਰ ਹੈ, ਜੋ ਕਿ ਭਾਰਤ ਦੇ ਹਿਸਾਬ ਨਾਲ ਲਗਭਗ 850 ਰੁਪਏ ਹੈ। ਯਾਨੀ ਭਾਰਤ ਦੇ ਹਿਸਾਬ ਨਾਲ ਇੱਕ ਕਿਲੋ ਪਿਆਜ਼ 850 ਰੁਪਏ ਵਿੱਚ ਵਿਕ ਰਿਹਾ ਹੈ।
ਇਸ ਕਿਸਮ ਦੀ ਜਾਣਕਾਰੀ ਮਨੀਲਾ ਦੇ ਖੇਤੀਬਾੜੀ ਵਿਭਾਗ ਵੱਲੋਂ ਮੰਡੀ ਵਿੱਚ ਕੀਤੇ ਗਏ ਸਰਵੇਖਣ ਅਨੁਸਾਰ ਦਿੱਤੀ ਗਈ ਹੈ। ਫਿਲੀਪੀਨਜ਼ ਵਿੱਚ ਪਿਆਜ਼ ਦੀ ਕੀਮਤ ਉੱਥੇ ਪੂਰੇ ਦਿਨ ਦੀ ਕਮਾਈ ਦੇ ਬਰਾਬਰ ਹੈ। ਫਿਲੀਪੀਨਜ਼ ਵਿੱਚ ਪਿਆਜ਼ ਨੂੰ ਮੁੱਖ ਭੋਜਨ ਵਜੋਂ ਖਾਧਾ ਜਾਂਦਾ ਹੈ। ਫਿਲੀਪੀਨਜ਼ ਵਿੱਚ ਇੱਕ ਮਹੀਨੇ ਦੌਰਾਨ 1700 ਮੀਟ੍ਰਿਕ ਟਨ ਪਿਆਜ਼ ਦੀ ਖਪਤ ਹੁੰਦੀ ਹੈ।
ਇਹ ਵੀ ਪੜ੍ਹੋ : ਨਹੀਂ ਰਹੇ ਸੰਤੋਖ ਚੌਧਰੀ, ਪੰਜਾਬ ਦੇ ਫਿਲੌਰ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, CM ਨੇ ਪ੍ਰਗਟਾਇਆ ਦੁੱਖ
ਕੀਮਤਾਂ ਵਧਣ ਪਿੱਛੇ ਕਈ ਕਾਰਨ
ਟਾਈਮ ਮੈਗਜ਼ੀਨ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਕੀਮਤਾਂ ਵਧਣ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ 'ਚ ਗਲੋਬਲ ਮਹਿੰਗਾਈ, ਮੌਸਮ 'ਚ ਬਦਲਾਅ ਸ਼ਾਮਲ ਹਨ। ਇਸ ਕਾਰਨ ਪਿਛਲੇ 14 ਸਾਲਾਂ 'ਚ ਫਿਲੀਪੀਨਜ਼ 'ਚ ਮਹਿੰਗਾਈ ਦਰ 8.1 ਫੀਸਦੀ ਵਧੀ ਹੈ ਅਤੇ ਪਿਆਜ਼ 0.3 ਫੀਸਦੀ ਮਹਿੰਗਾ ਹੋਇਆ ਹੈ। ਦੇਸ਼ ਦੀ ਖੇਤੀਬਾੜੀ ਅਥਾਰਟੀ ਨੇ ਇਸ ਹਫ਼ਤੇ ਐਲਾਨ ਕੀਤਾ ਹੈ ਕਿ ਮਾਰਚ ਮਹੀਨੇ ਤੱਕ 22000 ਟਨ ਸਬਜ਼ੀਆਂ ਦੀ ਸਪਲਾਈ ਕੀਤੀ ਜਾਣੀ ਹੈ। ਫਿਲੀਪੀਨਜ਼ ਦੇ ਰਾਸ਼ਟਰਪਤੀ ਬੋਂਗਬੋਂਗ ਮਾਰਕੋਸ ਨੇ ਸਪਲਾਈ ਵਿੱਚ ਕਮੀ ਬਾਰੇ ਕਿਹਾ ਕਿ ਉਨ੍ਹਾਂ ਨੇ ਪਿਆਜ਼ ਦੀ ਕੀਮਤ 600 ਪੇਸੋ ਤੋਂ ਘਟਾ ਕੇ 250 ਪੇਸੋ ਕਰਨ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਵੱਡੀ ਉਪਲਬਧੀ, ਡਰੇਕ ਨੂੰ ਪਛਾੜ ਹਾਸਲ ਕੀਤਾ ਇਹ ਮੁਕਾਮ
ਵਿਚੋਲੀਏ ਕਰ ਰਹੇ ਕਾਲਾਬਾਜ਼ਾਰੀ
"ਪਿਆਜ਼ ਦੀ ਫਾਰਮ ਗੇਟ ਕੀਮਤ 190 ਪੇਸੋ ਅਤੇ 200 ਪੇਸੋ ਦੇ ਵਿਚਕਾਰ ਸੀ ਪਰ ਵਿਚੋਲੀਏ ਵਿਕਰੇਤਾਵਾਂ ਨੂੰ 500 ਪੇਸੋ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਵੇਚਦੇ ਹਨ," ਫਿਲੀਪੀਨਜ਼ ਦੇ ਖੇਤੀਬਾੜੀ ਸਹਾਇਕ ਸਕੱਤਰ, ਕ੍ਰਿਸਟੀਨ ਇਵੈਂਜਲਿਸਟਾ ਨੇ ਮਨੀਲਾ ਟਾਈਮਜ਼ ਨੂੰ ਇੱਕ ਰੇਡੀਓ ਇੰਟਰਵਿਊ ਵਿੱਚ ਕਿਹਾ।
ਰਿਪੋਰਟ ਦੇ ਅਨੁਸਾਰ ਕਸਟਮ ਅਧਿਕਾਰੀਆਂ ਨੇ ਪਿਛਲੇ ਮਹੀਨੇ ਬ੍ਰੈੱਡ ਅਤੇ ਪੇਸਟਰੀ ਉਤਪਾਦਾਂ ਦੇ ਡੱਬਿਆਂ ਵਿੱਚ ਛੁਪਾ ਕੇ ਚੀਨ ਤੋਂ $ 362,000 ਮੁੱਲ ਦੇ ਲਾਲ ਪਿਆਜ਼ ਜ਼ਬਤ ਕੀਤੇ ਸਨ ਅਤੇ ਕੱਪੜੇ ਦੇ ਡੱਬਿਆਂ ਤੋਂ $ 309,000 ਮੁੱਲ ਦੇ ਚਿੱਟੇ ਪਿਆਜ਼ ਜ਼ਬਤ ਕੀਤੇ ਸਨ।