ਪੜਚੋਲ ਕਰੋ
ਟੌਇਲਟ ਸਮਝ ਕੇ ਬੀਬੀ ਨੇ ਖੋਲ੍ਹ ਦਿੱਤੀ ਜਹਾਜ਼ ਦੀ ਤਾਕੀ, ਜਾਣੋ ਫਿਰ ਕੀ ਹੋਇਆ
ਪੀਆਈਏ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਮਨਚੈਸਟਰ ਨੂੰ ਜਾਣ ਵਾਲੀ ਉਡਾਣ PK-702 ਇਸ ਘਟਨਾ ਕਰਕੇ ਸੱਤ ਘੰਟੇ ਦੇਰ ਨਾਲ ਉੱਡੀ। ਜਹਾਜ਼ ਨੇ ਸ਼ੁੱਕਰਵਾਰ ਰਾਤ ਨੂੰ ਉਡਾਣ ਭਰਨੀ ਸੀ ਪਰ ਮੁਸਾਫਰ ਨੇ ਭੁਲੇਖੇ ਨਾਲ ਐਮਰਜੈਂਸੀ ਗੇਟ ਖੋਲ੍ਹ ਦਿੱਤਾ।

ਨਵੀਂ ਦਿੱਲੀ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੀ ਉਡਾਣ ਵਿੱਚ ਸਵਾਰ ਮਹਿਲਾ ਮੁਸਾਫਰ ਨੇ ਭੁਲੇਖੇ ਨਾਲ ਐਮਰਜੈਂਸੀ ਡੋਰ ਨੂੰ ਬਾਥਰੂਮ ਦਾ ਦਰਵਾਜ਼ਾ ਸਮਝ ਕੇ ਖੋਲ੍ਹ ਦਿੱਤਾ। ਇਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਉਸ ਸਮੇਂ ਹਵਾਈ ਪੱਟੀ 'ਤੇ ਹੀ ਮੌਜੂਦ ਸੀ। ਪੀਆਈਏ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਮਨਚੈਸਟਰ ਨੂੰ ਜਾਣ ਵਾਲੀ ਉਡਾਣ PK-702 ਇਸ ਘਟਨਾ ਕਰਕੇ ਸੱਤ ਘੰਟੇ ਦੇਰ ਨਾਲ ਉੱਡੀ। ਜਹਾਜ਼ ਨੇ ਸ਼ੁੱਕਰਵਾਰ ਰਾਤ ਨੂੰ ਉਡਾਣ ਭਰਨੀ ਸੀ ਪਰ ਮੁਸਾਫਰ ਨੇ ਭੁਲੇਖੇ ਨਾਲ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਘਟਨਾ ਮਗਰੋਂ ਜਹਾਜ਼ ਦੇ ਅਮਲੇ ਨੇ 40 ਮੁਸਾਫਰਾਂ ਨੂੰ ਸਮਾਨ ਸਮੇਤ ਹੇਠਾਂ ਉਤਾਰ ਦਿੱਤਾ। ਇਸ ਮਗਰੋਂ ਜਹਾਜ਼ ਦੀ ਜਾਂਚ ਹੋਈ ਤੇ ਮੁਸਾਫਰਾਂ ਨੂੰ ਹੋਟਲ ਵਿੱਚ ਠਹਿਰਾਇਆ ਗਿਆ। ਪੀਏਆਈ ਦੇ ਮੁੱਖ ਕਾਰਜਕਾਰੀ ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪਾਕਿਸਤਾਨ ਦੀ ਕੌਮੀ ਉਡਾਨ ਕੰਪਨੀ ਕਈ ਸਾਲਾਂ ਤੋਂ ਘਾਟੇ ਵਿੱਚ ਚੱਲ ਰਹੀ ਹੈ ਤੇ ਸਰਕਾਰ ਇਸ ਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















