ਪੜਚੋਲ ਕਰੋ
ਉੱਡਦੇ ਜਹਾਜ਼ ‘ਚ ਬੱਚੀ ਦਾ ਜਨਮ, ਮੁੰਬਈ ‘ਚ ਐਮਰਜੈਂਸੀ ਲੈਂਡਿੰਗ

ਮੁੰਬਈ: ਅਬੂਧਾਬੀ ਤੋਂ ਜਕਾਰਤਾ ਜਾ ਰਹੀ ਏਤੀਹਾਦ ਏਅਰਵੇਜ਼ ਦੀ ਫਲਾਈਟ ਦੀ ਮੁੰਬਈ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦਾ ਕਾਰਨ ਹੈ ਫਲਾਈਟ ‘ਚ ਸਵਾਰ ਇੰਡੋਨੇਸ਼ਿਆਈ ਔਰਤ ਦਾ ਬੱਚੀ ਨੂੰ ਜਨਮ ਦੇਣਾ। ਇਸ ਤੋਂ ਬਾਅਦ ਏਅਰਬਸ ਏ30 ਦੀ ਦਿਸ਼ਾ ਬਦਲ ਕੇ ਫਲਾਈਟ ਨੂੰ ਮੁੰਬਈ ਲੈ ਕੇ ਜਾਣਾ ਪਿਆ। ਮੁੰਬਈ ਏਅਰਪੋਰਟ ਦੇ ਅਧਿਕਾਰੀ ਨੇ ਦੱਸਿਆ ਕਿ 24 ਅਕਤੂਬਰ ਨੂੰ ਅਬੂਧਾਬੀ ਤੋਂ ਜਕਾਰਤਾ ਜਾ ਰਹੀ ਫਲਾਈਟ ‘ਚ ਔਰਤ ਨੇ ਬੁੱਧਵਾਰ ਸਵੇਰ ਬੱਚੀ ਨੂੰ ਜਨਮ ਦਿੱਤਾ। ਉਸ ਸਮੇਂ ਫਲਾਈਟ ਦੀ ਮੁੰਬਬੀ ਛਤਰਪਤੀ ਸ਼ਿਵਾਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਦੂਰੀ ਸਿਰਫ 40 ਮਿੰਟ ਦੀ ਸੀ। ਔਰਤ ਨੂੰ ਅਚਾਨਕ ਸ਼ੁਰੂ ਹੋਏ ਦਰਦ ਮਗਰੋਂ ਫਲਾਈਟ ਦਾ ਰੂਟ ਬਦਲਿਆ ਗਿਆ।
ਏਅਰਪੋਰਟ ਅਧਿਕਾਰੀਆਂ ਨੇ ਮੈਡੀਕਲ ਟੀਮ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ ਤੇ ਫਲਾਈਟ ‘ਚ ਵੀ ਔਰਤ ਨੂੰ ਪੂਰੀ ਮੈਡੀਕਲ ਮਦਦ ਦਿੱਤੀ ਗਈ। ਇਸ ਤੋਂ ਬਾਅਦ ਮਹਿਲਾ ਨੂੰ ਨਜ਼ਦੀਕੀ ਹਸਪਤਾਲ ‘ਚ ਵੀ ਜਾਂਚ ਲਈ ਦਾਖਲ ਕੀਤਾ ਗਿਆ। ਫਲਾਈਟ ‘ਚ 474 ਯਾਤਰੀ ਸੀ, ਜਿਸ ਨੇ ਮੁੜ ਮੁੰਬਈ ਤੋਂ ਸਵੇਰੇ 9:42 ‘ਤੇ ਉਡਾਣ ਭਰੀ।
ਏਅਰਪੋਰਟ ਅਧਿਕਾਰੀਆਂ ਨੇ ਮੈਡੀਕਲ ਟੀਮ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ ਤੇ ਫਲਾਈਟ ‘ਚ ਵੀ ਔਰਤ ਨੂੰ ਪੂਰੀ ਮੈਡੀਕਲ ਮਦਦ ਦਿੱਤੀ ਗਈ। ਇਸ ਤੋਂ ਬਾਅਦ ਮਹਿਲਾ ਨੂੰ ਨਜ਼ਦੀਕੀ ਹਸਪਤਾਲ ‘ਚ ਵੀ ਜਾਂਚ ਲਈ ਦਾਖਲ ਕੀਤਾ ਗਿਆ। ਫਲਾਈਟ ‘ਚ 474 ਯਾਤਰੀ ਸੀ, ਜਿਸ ਨੇ ਮੁੜ ਮੁੰਬਈ ਤੋਂ ਸਵੇਰੇ 9:42 ‘ਤੇ ਉਡਾਣ ਭਰੀ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















