ਪੜਚੋਲ ਕਰੋ
(Source: ECI/ABP News)
ਭਾਰਤ ਨਾਲ ਤਣਾਅ ਮਗਰੋਂ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ PM ਇਮਰਾਨ ਦਾ ਵੱਡਾ ਐਲਾਨ
ਕਸ਼ਮੀਰ ਦੇ ਪੁਰਗਠਨ ਉਪਰੰਤ ਭਾਰਤ ਨਾਲ ਤਲਖ਼ ਹੋਏ ਰਿਸ਼ਤਿਆਂ ਦੇ ਬਾਵਜੂਦ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਉਸਾਰਨ ਲਈ ਇੱਕ ਵਾਰ ਮੁੜ ਤੋਂ ਆਪਣੀ ਵਚਨਬੱਧਤਾ ਦੁਹਰਾਈ ਹੈ, ਪਰ ਇਸ ਵਾਰ ਇਹ ਗੱਲ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਖੀ ਹੈ।
![ਭਾਰਤ ਨਾਲ ਤਣਾਅ ਮਗਰੋਂ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ PM ਇਮਰਾਨ ਦਾ ਵੱਡਾ ਐਲਾਨ pm imran khan says pakistan is committed to kartarpur corridor for the first time after recent tension with india ਭਾਰਤ ਨਾਲ ਤਣਾਅ ਮਗਰੋਂ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ PM ਇਮਰਾਨ ਦਾ ਵੱਡਾ ਐਲਾਨ](https://static.abplive.com/wp-content/uploads/sites/5/2019/01/25165648/imran-khan10-1542962047.jpg?impolicy=abp_cdn&imwidth=1200&height=675)
ਇਸਲਾਮਾਬਾਦ: ਕਸ਼ਮੀਰ ਦੇ ਪੁਰਗਠਨ ਉਪਰੰਤ ਭਾਰਤ ਨਾਲ ਤਲਖ਼ ਹੋਏ ਰਿਸ਼ਤਿਆਂ ਦੇ ਬਾਵਜੂਦ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਉਸਾਰਨ ਲਈ ਇੱਕ ਵਾਰ ਮੁੜ ਤੋਂ ਆਪਣੀ ਵਚਨਬੱਧਤਾ ਦੁਹਰਾਈ ਹੈ, ਪਰ ਇਸ ਵਾਰ ਇਹ ਗੱਲ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਖੀ ਹੈ। ਐਤਵਾਰ ਨੂੰ ਇਮਰਾਨ ਖ਼ਾਨ ਨੇ ਕਿਹਾ ਕਿ ਬੇਸ਼ੱਕ ਭਾਰਤ ਨਾਲ ਸਬੰਧ ਤਲਖ਼ ਹਨ ਪਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਿਆ ਜਾਵੇਗਾ।
ਫਿਰਦੌਸ ਨੇ ਲਿਖਿਆ ਕਿ ਭਾਰਤ-ਪਾਕਿਸਤਾਨ ਦੇ ਤਣਾਅਪੂਰਨ ਰਿਸ਼ਤਿਆਂ ਦੇ ਉਲਟ ਪਾਕਿਸਤਾਨ ਦੇ ਦਰਵਾਜ਼ੇ ਸਿੱਖਾਂ ਲਈ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਖੁੱਲ੍ਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਨਾਲ ਨਿਯਮਾਂ ਤੇ ਸ਼ਰਤਾਂ ਤੈਅ ਹੋਣ ਉਪਰੰਤ ਨਵੰਬਰ ਮਹੀਨੇ ਵਿੱਚ ਕਰਤਾਰਪੁਰ ਸਾਹਿਬ ਗਲਿਆਰਾ ਖੁੱਲ੍ਹ ਜਾਵੇਗਾ।
ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਸਿੱਖਾਂ ਲਈ ਪਵਿੱਤਰ ਸਥਾਨ ਹੈ ਅਤੇ ਸਦਭਾਵਨਾ ਦੀ ਚੰਗੀ ਉਦਾਹਰਣ ਹੈ। ਉਨ੍ਹਾਂ ਇਨ੍ਹਾਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਕਿ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਦਾ ਕੰਮ ਭਾਰਤ ਨਾਲ ਤਲਖ਼ ਹੋਏ ਰਿਸ਼ਤਿਆਂ ਕਰਕੇ ਰੋਕ ਦਿੱਤਾ ਹੈ।کرتارپور سکھ برادری کے لئے مقدس مقام ہے۔ سکھ برادری کے مذہبی جذبات کا ہمیں تہہ دل سے احترام ہے۔ پاکستان دنیا بھر اور بھارت سے آنے والے سکھ یاتریوں کیلئے کرتار پور راہداری منصوبے کی تکمیل کیلئے پرعزم ہے تاکہ وہ اپنی مذہبی رسومات پوری آزادی اور سہولت سے ادا کر سکیں:فردوس عاشق اعوان pic.twitter.com/rqEWGT9HIh
— Govt of Pakistan (@pid_gov) August 25, 2019
![ਭਾਰਤ ਨਾਲ ਤਣਾਅ ਮਗਰੋਂ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ PM ਇਮਰਾਨ ਦਾ ਵੱਡਾ ਐਲਾਨ](https://static.abplive.com/wp-content/uploads/sites/5/2019/08/25165117/Firdous-Ashiq-Awan-tweet-about-kartarpur-corridor.jpg)
![ਭਾਰਤ ਨਾਲ ਤਣਾਅ ਮਗਰੋਂ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ PM ਇਮਰਾਨ ਦਾ ਵੱਡਾ ਐਲਾਨ](https://static.abplive.com/wp-content/uploads/sites/5/2019/08/25165134/Firdous-Ashiq-Awan-tweet-about-kartarpur-corridor.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)