PM Modi Egypt Visit: 'ਯੇ ਦੋਸਤੀ ਹਮ ਨਹੀਂ ਤੋੜੇਂਗੇ...', ਮਿਸਰ ਦੀ ਔਰਤ ਨੇ ਗਾਇਆ ਗੀਤ ਤਾਂ ਕੁਝ ਇਦਾਂ ਦਾ ਰਿਹਾ ਪੀਐਮ ਮੋਦੀ ਦਾ ਰਿਐਕਸ਼ਨ, ਵੇਖੋ ਵੀਡੀਓ
PM Modi Egypt Visit: ਕਾਹਿਰਾ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਨ੍ਹਾਂ ਦੇ ਮਿਸਰ ਦੇ ਹਮਰੁਤਬਾ ਮੁਸਤਫਾ ਮੈਡਬੌਲੀ ਨੇ ਸਵਾਗਤ ਕੀਤਾ। ਕਾਹਿਰਾ ਦੇ ਹੋਟਲ ਵਿੱਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ।
PM Narendra Modi Egypt Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM modi) ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ ਦੇ ਸੱਦੇ 'ਤੇ ਸ਼ਨੀਵਾਰ (24 ਜੂਨ) ਨੂੰ ਦੋ ਦਿਨਾਂ ਰਾਜ ਦੌਰੇ ਲਈ ਕਾਹਿਰਾ ਪਹੁੰਚੇ। ਜਦੋਂ ਪੀਐਮ ਮੋਦੀ ਕਾਹਿਰਾ ਦੇ ਰਿਟਜ਼ ਕਾਰਲਟਨ ਹੋਟਲ ਪਹੁੰਚੇ ਤਾਂ ਭਾਰਤੀ ਮੂਲ ਦੇ ਲੋਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ।
ਖਾਸ ਗੱਲ ਇਹ ਹੈ ਕਿ ਪੀਐਮ ਮੋਦੀ ਦੇ ਸਵਾਗਤ ਲਈ ਪਹੁੰਚੀ ਇੱਕ ਮਿਸਰ ਦੀ ਕੁੜੀ ਨੇ ਯੇ ਦੋਸਤੀ ਹਮ ਨਹੀਂ ਤੋੜੇਂਗੇ ਗੀਤ ਗਾਇਆ। ਇਸ ਲੜਕੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਪੀਐਮ ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਭਾਰਤੀ ਲੱਗਦੇ ਹੋ। ਇਹ ਸੁਣ ਕੇ ਉਹ ਵੀ ਬਹੁਤ ਖ਼ੁਸ਼ ਹੋ ਗਈ। ਬੱਚੀ ਦਾ ਗੀਤ ਸੁਣ ਕੇ ਪੀਐਮ ਮੋਦੀ ਨੇ ਵੀ ਤਾੜੀਆਂ ਵਜਾਈਆਂ।
ਇਹ ਵੀ ਪੜ੍ਹੋ: ABP C Voter Survey: ਕੀ ਅਮਰੀਕਾ ਦੌਰੇ ਤੋਂ ਬਾਅਦ ਮੋਦੀ ਵਰਲਡ ਲੀਡਰ ਵਜੋਂ ਉਭਰੇ ਹਨ? ਸਰਵੇ 'ਚ ਲੋਕਾਂ ਦੇ ਜਵਾਬ ਨੇ ਕੀਤਾ ਹੈਰਾਨ
ਏਐਨਆਈ ਵਲੋਂ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ, ਗੀਤ ਗਾਉਣ ਵਾਲੀ ਕੁੜੀ ਜੇਨਾ ਨੇ ਕਿਹਾ, 'ਪੀਐਮ ਮੋਦੀ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਕਦੇ ਭਾਰਤ ਗਈ ਹਾਂ, ਜਿਸ ਤੋਂ ਮੈਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਹਿੰਦੀ ਕਿੱਥੋਂ ਸਿੱਖੀ ਹੈ, ਤਾਂ ਮੈਂ ਕਿਹਾ ਕਿ ਮੈਂ ਭਾਰਤ ਦੀਆਂ ਫਿਲਮਾਂ ਅਤੇ ਗੀਤ ਸੁਣ ਕੇ ਸਿੱਖੀ ਹੈ।
#WATCH | An Egyptian woman sings 'Yeh Dosti Hum Nahi Todenge' to welcome PM Modi in Cairo pic.twitter.com/Ce4WGcSYhc
— ANI (@ANI) June 24, 2023
ਇਹ ਵੀ ਪੜ੍ਹੋ: ਟ੍ਰਾਇਲ ਵਿੱਚ ਛੋਟ ਦੇਣ ਵਾਲੇ ਬਿਆਨ 'ਤੇ ਘਮਾਸਾਨ ਜਾਰੀ, ਯੋਗੇਸ਼ਵਰ ਦੱਤ ਦੇ ਦੋਸ਼ਾਂ 'ਤੇ ਪਹਿਲਵਾਨਾਂ ਨੇ ਦਿੱਤੀ ਇਹ ਸਫਾਈ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।