ਪੜਚੋਲ ਕਰੋ

ਪਾਕਿਸਤਾਨ 'ਚ ਸਿਆਸੀ ਉਥਲ-ਪੁਥਲ: ਇਮਰਾਨ ਦੀ ਕੁਰਸੀ ਜਾਣੀ ਤੈਅ! 31 ਮਾਰਚ ਨੂੰ ਬੇਭਰੋਸਗੀ ਮਤੇ 'ਤੇ ਬਹਿਸ

Pakistani PM Imran Khan: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕੋਲ ਸੰਸਦ ਵਿੱਚ ਬਹੁਮਤ ਨਹੀਂ ਹੈ। ਹੁਣ ਬੇਭਰੋਸਗੀ ਮਤੇ 'ਤੇ 31 ਮਾਰਚ ਨੂੰ ਬਹਿਸ ਹੋਵੇਗੀ।

Political turmoil in Pakistan: Imran's chair is set to go, no-confidence motion will be debated on March 31

Pakistan PM Imran Khan News: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਬੇਸ਼ੱਕ ਹੀ ਜਿੱਤ ਦੇ ਦਾਅਵੇ ਕਰ ਰਹੇ ਹੋਣ ਪਰ ਪਾਕਿਸਤਾਨ 'ਚ ਇਮਰਾਨ ਦੀ ਹਾਰ ਦਾ ਮੂੰਹ ਦੇਖਣ ਨੂੰ ਮਿਲ ਰਿਹਾ ਹੈ। ਸੰਸਦ 'ਚ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ, ਹੁਣ ਇਸ 'ਤੇ ਬਹਿਸ 31 ਮਾਰਚ ਨੂੰ ਹੋਵੇਗੀ। ਦਾਅਵੇ ਤਾਂ ਵੱਡੇ-ਵੱਡੇ ਹਨ ਪਰ ਹੁਣ ਇਮਰਾਨ ਦੀ ਕੁਰਸੀ ਦਾ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਵਜ਼ੀਰ--ਆਜ਼ਮ ਇੰਨੇ ਮੂਰਖ ਹਨ ਕਿ ਉਹ ਸਾਡੇ ਨਾਲ ਮੁਕਾਬਲਾ ਕਰਨ ਲਈ ਤਿਆਰ ਨਹੀਂ ਹਨ।

ਆਖਰ ਝੁਕ ਗਏ ਇਮਰਾਨ

ਇਮਰਾਨ ਨੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੂੰ ਹਟਾ ਦਿੱਤਾ ਹੈ। ਬੁਜ਼ਦਾਰ ਇਮਰਾਨ ਦੇ ਭਰੋਸੇਮੰਦ ਲੋਕਾਂ ਚੋਂ ਇੱਕ ਸੀ, ਪਰ ਬਾਗੀ ਸਾਂਸਦ ਬੁਜ਼ਦਾਰ ਦੇ ਖ਼ਿਲਾਫ਼ ਹੋ ਗਏ ਸੀ। ਬੁਜ਼ਦਾਰ ਦੀ ਥਾਂ 'ਤੇ ਪੀਐੱਮਐੱਲ-ਕਿਊ ਦੇ ਚੌਧਰੀ ਪਰਵੇਜ਼ ਇਲਾਹੀ ਨੂੰ ਚੁਣਿਆ ਗਿਆ ਹੈ। ਦਰਅਸਲ ਇਲਾਹੀ ਨੂੰ ਸੀਐਮ ਬਣਾ ਕੇ ਉਨ੍ਹਾਂ ਨੇ ਪੀਐਮਐਲ-ਕਿਊ ਨਾਲ ਸਮਝੌਤਾ ਕਰ ਲਿਆ ਹੈ। ਪਾਕਿਸਤਾਨ ਸੰਸਦ ਵਿੱਚ ਪੀਐਮਐਲ-ਕਿਊ ਦੀਆਂ 5 ਸੀਟਾਂ ਹਨ।

ਇੱਕ ਪਾਸੇ ਤੋਂ ਲੱਗਦਾ ਹੈ ਕਿ ਇਮਰਾਨ ਨੇ ਭਾਵੇਂ ਇਸ ਸੌਦੇ ਨਾਲ ਆਪਣੀ ਕੁਰਸੀ ਬਚਾ ਲਈ, ਪਰ ਪਾਕਿਸਤਾਨ ਵਿੱਚ ਇਮਰਾਨ ਖ਼ਿਲਾਫ਼ ਇੰਨੀ ਨਾਰਾਜ਼ਗੀ ਹੈ ਕਿ ਇਹ ਪੰਜ ਸੀਟਾਂ ਊਠ ਦੇ ਮੂੰਹ ਵਿੱਚ ਜੀਰੇ ਵਾਂਗ ਹੋ ਸਕਦੀਆਂ ਹਨ। ਬੀਏਪੀ ਯਾਨੀ ਬਲੋਚਿਸਤਾਨ ਅਵਾਮੀ ਪਾਰਟੀ ਨੇ ਇਮਰਾਨ ਦਾ ਸਾਥ ਛੱਡ ਦਿੱਤਾ ਹੈ। ਬੀਏਪੀ ਕੋਲ ਪਾਕਿਸਤਾਨ ਦੀ ਸੰਸਦ ਵਿੱਚ ਵੀ 5 ਸੀਟਾਂ ਹਨ। ਦੋ ਦਿਨਾਂ ਵਿੱਚ ਦੋ ਸਹਿਯੋਗੀ ਇਮਰਾਨ ਦਾ ਸਾਥ ਛੱਡ ਚੁੱਕੇ ਹਨ।

ਜਮਹੂਰੀ ਵਤਨ ਪਾਰਟੀ ਦੇ ਪ੍ਰਧਾਨ ਸ਼ਾਹਜ਼ੈਨ ਬੁਗਤੀ ਵੀ ਉਨ੍ਹਾਂ ਚੋਂ ਇੱਕ ਹਨ। ਇਹੀ ਕਾਰਨ ਹੈ ਕਿ ਵਿਰੋਧੀ ਧਿਰ ਨੇ ਬੁਲੰਦ ਹੌਸਲੇ ਨਾਲ ਬੀਤੇ ਦਿਨ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਬੇਭਰੋਸਗੀ ਮਤਾ ਪੇਸ਼ ਕਰਦਿਆਂ ਨਵਾਜ਼ ਸ਼ਰੀਫ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼, ਜਿਨ੍ਹਾਂ ਨੂੰ ਪਾਕਿਸਤਾਨ ਦਾ ਅਗਲਾ ਪ੍ਰਧਾਨ ਮੰਤਰੀ ਦੱਸਿਆ ਜਾ ਰਿਹਾ ਹੈ, ਨੇ ਕਿਹਾ ਕਿ ਸਦਨ ਨੂੰ ਇਮਰਾਨ 'ਤੇ ਭਰੌਸਾ ਨਹੀਂ ਹੈ।।

ਪਾਕਿਸਤਾਨ ਦੇ ਸੰਵਿਧਾਨ ਦੇ ਅਨੁਛੇਦ 95 ਦੀ ਧਾਰਾ 1 ਦੇ ਅਨੁਸਾਰ, ਇਹ ਸਦਨ ਪ੍ਰਸਤਾਵ ਕਰਦਾ ਹੈ ਕਿ ਇਸਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨਿਆਜ਼ੀ ਵਿੱਚ ਹੁਣ ਵਿਸ਼ਵਾਸ ਨਹੀਂ ਹੈ।

ਇਮਰਾਨ ਖਿਲਾਫ ਬੇਭਰੋਸਗੀ ਮਤਾ

ਹੁਣ ਬੇਭਰੋਸਗੀ ਮਤੇ 'ਤੇ 31 ਮਾਰਚ ਨੂੰ ਬਹਿਸ ਹੋਵੇਗੀ।

ਸਦਨ ਵਿੱਚ ਪ੍ਰਸਤਾਵ ਆਉਣ ਤੋਂ 3 ਦਿਨ ਪਹਿਲਾਂ ਅਤੇ 7 ਦਿਨ ਬਾਅਦ ਵੋਟਿੰਗ ਹੁੰਦੀ ਹੈ।

ਇਸ ਮੁਤਾਬਕ 3 ਅਪ੍ਰੈਲ ਤੋਂ ਪਹਿਲਾਂ ਵੋਟਿੰਗ ਕਰਨੀ ਜ਼ਰੂਰੀ ਹੈ।

ਇਮਰਾਨ ਦੀ ਚਲਾਕੀ ਕੰਮ ਨਹੀਂ ਆਈ

ਦਰਅਸਲ 8 ਮਾਰਚ ਨੂੰ ਵਿਰੋਧੀ ਧਿਰ ਨੇ ਬੇਭਰੋਸਗੀ ਮਤੇ ਲਈ ਨੋਟਿਸ ਦਿੱਤਾ ਸੀ ਪਰ ਇਮਰਾਨ ਬੇਭਰੋਸਗੀ ਮਤੇ ਨੂੰ ਟਾਲਦੇ ਰਹੇ। ਸਦਨ ਦੀ ਕਾਰਵਾਈ 25 ਮਾਰਚ ਨੂੰ ਮੁਲਤਵੀ ਕਰ ਦਿੱਤੀ ਗਈ ਸੀ। 28 ਮਾਰਚ ਨੂੰ ਉਨ੍ਹਾਂ ਨੂੰ ਬੇਭਰੋਸਗੀ ਮਤੇ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ। ਪਾਰਲੀਮੈਂਟ ਵਿੱਚ ਬਹੁਮਤ ਨਾ ਮਿਲਣ ਕਾਰਨ ਇਮਰਾਨ ਭੱਜ ਗਏ।

ਪਾਕਿਸਤਾਨ ਦੀ ਸੰਸਦ ਵਿੱਚ ਇਮਰਾਨ ਦੀ ਘਟਦੀ ਤਾਕਤ

ਪਾਕਿਸਤਾਨ ਦੀ ਸੰਸਦ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ 342 ਹੈ।

ਜਦੋਂ ਕਿ ਭਰੋਸੇ ਦਾ ਵੋਟ ਹਾਸਲ ਕਰਨ ਲਈ 172 ਦੀ ਲੋੜ ਸੀ।

ਇਮਰਾਨ ਨੂੰ ਕੁੱਲ 179 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਸੀ।

ਇਸ ਚੋਂ 24 ਸੰਸਦ ਮੈਂਬਰ ਬਾਗੀ ਹੋ ਗਏ।

ਜਦਕਿ 23 ਸਾਥੀ ਸੰਸਦ ਮੈਂਬਰਾਂ ਨੇ ਵੀ ਇਮਰਾਨ ਤੋਂ ਮੂੰਹ ਮੋੜ ਲਿਆ ਹੈ।

ਯਾਨੀ ਕੁੱਲ 132 ਬਚੇ ਹਨ, ਜੋ ਬਹੁਮਤ ਤੋਂ ਚਾਲੀ ਘੱਟ ਹਨ। ਕੁੱਲ ਮਿਲਾ ਕੇ ਇਮਰਾਨ ਦਾ ਜਾਣਾ ਤੈਅ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਰਮਜ਼ਾਨ ਤੋਂ ਪਹਿਲਾਂ ਸਾਊਦੀ ਅਰਬ 'ਚ ਊਠ ਦੀ ਨਿਲਾਮੀ! ਇੰਨੇ ਕਰੋੜ ਦੀ ਲੱਗੀ ਬੋਲੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ
Farmers Protest: ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ ਤੇ ਸਰਕਾਰੀ ਖ਼ਰੀਦ ਪ੍ਰਣਾਲੀ ਖ਼ਤਮ ਹੋ ਜਾਵੇਗੀ, ਉਗਰਾਹਾਂ ਨੇ ਕੇਂਦਰ ਦੀ ਪਲਾਨਿੰਗ ਬਾਰੇ ਕੀਤਾ ਵੱਡਾ ਖੁਲਾਸਾ
Farmers Protest: ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ ਤੇ ਸਰਕਾਰੀ ਖ਼ਰੀਦ ਪ੍ਰਣਾਲੀ ਖ਼ਤਮ ਹੋ ਜਾਵੇਗੀ, ਉਗਰਾਹਾਂ ਨੇ ਕੇਂਦਰ ਦੀ ਪਲਾਨਿੰਗ ਬਾਰੇ ਕੀਤਾ ਵੱਡਾ ਖੁਲਾਸਾ
Punjab Holidays: ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ
ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ
Diljit Dosanjh: ਪੱਗ ਵਾਲੇ ਸਰਦਾਰ ਦਾ ਦੁਨੀਆਂ ਭਰ 'ਚ ਡੰਕਾ! ਦਿਲਜੀਤ ਦੋਸਾਂਝ ਨੇ ਸ਼ਾਹਰੁਖ ਖਾਨ ਨੂੰ ਪਿਛਾੜਿਆ
Diljit Dosanjh: ਪੱਗ ਵਾਲੇ ਸਰਦਾਰ ਦਾ ਦੁਨੀਆਂ ਭਰ 'ਚ ਡੰਕਾ! ਦਿਲਜੀਤ ਦੋਸਾਂਝ ਨੇ ਸ਼ਾਹਰੁਖ ਖਾਨ ਨੂੰ ਪਿਛਾੜਿਆ
Advertisement
ABP Premium

ਵੀਡੀਓਜ਼

Mc Election | ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜ਼ੋਰਦਾਰ ਹੰਗਾਮਾ! |Patiala |BJP | Parneet KaurFarmers Protest | ਕਿਸਾਨਾਂ ਦੇ ਪੱਖ 'ਚ ਆਈ ਸਿਆਸਤ! ਹੋਣਗੀਆਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ?Sukhbir Badal Attack | ਨਰੈਣ ਚੌੜਾ ਦੇ ਹੱਕ 'ਚ ਆਏ ਜੱਥੇਦਾਰ ਦਾਦੂਵਾਲ! | Baljit Singh Daduwal | Abp SanjhaSukhbir Badal  ਦੀ ਸਜ਼ਾ ਦਾ ਆਖ਼ਰੀ ਦਿਨ! ਅਕਾਲੀ ਦਲ ਦੇ ਭਵਿੱਖ ਦਾ ਹੋਵੇਗਾ ਫ਼ੈਸਲਾ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ
Farmers Protest: ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ ਤੇ ਸਰਕਾਰੀ ਖ਼ਰੀਦ ਪ੍ਰਣਾਲੀ ਖ਼ਤਮ ਹੋ ਜਾਵੇਗੀ, ਉਗਰਾਹਾਂ ਨੇ ਕੇਂਦਰ ਦੀ ਪਲਾਨਿੰਗ ਬਾਰੇ ਕੀਤਾ ਵੱਡਾ ਖੁਲਾਸਾ
Farmers Protest: ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ ਤੇ ਸਰਕਾਰੀ ਖ਼ਰੀਦ ਪ੍ਰਣਾਲੀ ਖ਼ਤਮ ਹੋ ਜਾਵੇਗੀ, ਉਗਰਾਹਾਂ ਨੇ ਕੇਂਦਰ ਦੀ ਪਲਾਨਿੰਗ ਬਾਰੇ ਕੀਤਾ ਵੱਡਾ ਖੁਲਾਸਾ
Punjab Holidays: ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ
ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ
Diljit Dosanjh: ਪੱਗ ਵਾਲੇ ਸਰਦਾਰ ਦਾ ਦੁਨੀਆਂ ਭਰ 'ਚ ਡੰਕਾ! ਦਿਲਜੀਤ ਦੋਸਾਂਝ ਨੇ ਸ਼ਾਹਰੁਖ ਖਾਨ ਨੂੰ ਪਿਛਾੜਿਆ
Diljit Dosanjh: ਪੱਗ ਵਾਲੇ ਸਰਦਾਰ ਦਾ ਦੁਨੀਆਂ ਭਰ 'ਚ ਡੰਕਾ! ਦਿਲਜੀਤ ਦੋਸਾਂਝ ਨੇ ਸ਼ਾਹਰੁਖ ਖਾਨ ਨੂੰ ਪਿਛਾੜਿਆ
ਸੁਖਬੀਰ ਬਾਦਲ ਦੀ ਸੇਵਾ ਦਾ ਅੱਜ ਆਖਰੀ ਦਿਨ, ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਸੇਵਾ ਕਰਨਗੇ ਪੂਰੀ
ਸੁਖਬੀਰ ਬਾਦਲ ਦੀ ਸੇਵਾ ਦਾ ਅੱਜ ਆਖਰੀ ਦਿਨ, ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਸੇਵਾ ਕਰਨਗੇ ਪੂਰੀ
Punjab News: ਸੁਖਬੀਰ ਬਾਦਲ ’ਤੇ ਹਮਲੇ ਬਾਰੇ ਵੱਡਾ ਖੁਲਾਸਾ! ਹਮਲੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਮਿਲਿਆ ਸੀ ਨਰੈਣ ਸਿੰਘ ਚੌੜਾ
Punjab News: ਸੁਖਬੀਰ ਬਾਦਲ ’ਤੇ ਹਮਲੇ ਬਾਰੇ ਵੱਡਾ ਖੁਲਾਸਾ! ਹਮਲੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਮਿਲਿਆ ਸੀ ਨਰੈਣ ਸਿੰਘ ਚੌੜਾ
ਕਾਬੁਲ 'ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਨੂੰ ਬੰਬ ਨਾਲ ਉਡਾਇਆ, ਪਾਕਿਸਤਾਨ ਨੇ ਆਖ ਦਿੱਤੀ ਆਹ ਵੱਡੀ ਗੱਲ
ਕਾਬੁਲ 'ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਨੂੰ ਬੰਬ ਨਾਲ ਉਡਾਇਆ, ਪਾਕਿਸਤਾਨ ਨੇ ਆਖ ਦਿੱਤੀ ਆਹ ਵੱਡੀ ਗੱਲ
ਜਗਜੀਤ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਹਾਲਤ, ਇਲਾਜ ਲਈ ਅਮਰੀਕਾ ਤੋਂ ਆਉਣਗੇ ਕੈਂਸਰ ਦੇ ਸਪੈਸ਼ਲਿਸਟ, ਜਾਣੋ ਸਿਹਤ ਨਾਲ ਜੁੜੀ ਹਰ ਅਪਡੇਟ
ਜਗਜੀਤ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਹਾਲਤ, ਇਲਾਜ ਲਈ ਅਮਰੀਕਾ ਤੋਂ ਆਉਣਗੇ ਕੈਂਸਰ ਦੇ ਸਪੈਸ਼ਲਿਸਟ, ਜਾਣੋ ਸਿਹਤ ਨਾਲ ਜੁੜੀ ਹਰ ਅਪਡੇਟ
Embed widget