Earthquake: ਫਿਰ ਆਇਆ ਭਿਆਨਕ ਭੂਚਾਲ, 6.3 ਦੀ ਤੀਬਰਤਾ ਨਾਲ ਕੰਬੀ ਧਰਤੀ, ਲੋਕ ਘਰਾਂ ਤੋਂ ਭੱਜੇ, ਇਮਾਰਤਾਂ ਨੂੰ ਨੁਕਸਾਨ
Earthquake Update: ਭੂਚਾਲ ਦੇ ਝਟਕਿਆਂ ਕਾਰਨ ਧਰਤੀ ਇੱਕ ਵਾਰੀ ਫਿਰ ਕੰਬ ਉੱਠੀ। ਲੋਕ ਘਰਾਂ ਤੋਂ ਭੱਜ ਕੇ ਬਾਹਰ ਆ ਗਏ ਤੇ ਅਜੇ ਵੀ ਦਹਿਸ਼ਤ 'ਚ ਹਨ।

Earthquake Update: ਭੂਚਾਲ ਕਾਰਨ ਇੱਕ ਵਾਰੀ ਫਿਰ ਧਰਤੀ ਕੰਬ ਉੱਠੀ। ਭਾਰਤ ਤੋਂ ਬਾਅਦ ਹੁਣ ਕੋਲੰਬੀਆ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ 1 ਜੂਨ ਨੂੰ 2.7 ਦੀ ਤੀਵਰਤਾ ਵਾਲਾ ਭੂਚਾਲ ਆਇਆ ਸੀ। ਦੂਜੇ ਪਾਸੇ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੋਂ ਲਗਭਗ 170 ਕਿਲੋਮੀਟਰ ਦੂਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਐਤਵਾਰ ਨੂੰ ਆਏ ਇਸ ਭੂਚਾਲ ਨੂੰ ਲੈ ਕੇ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ।
ਰਾਜਧਾਨੀ ਬੋਗੋਟਾ ਤੋਂ ਲਗਭਗ 170 ਕਿਲੋਮੀਟਰ ਪੂਰਬ ਵੱਲ ਆਏ ਭੂਚਾਲ ਕਾਰਨ ਲੋਕਾਂ ਵਿਚ ਭਾਰੀ ਦਹਿਸ਼ਤ ਫੈਲ ਗਈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੋਲੰਬੀਆ ਦੇ ਵੱਡੇ ਹਿੱਸੇ ਵਿੱਚ ਇਹ ਝਟਕੇ ਮਹਿਸੂਸ ਕੀਤੇ ਗਏ। ਏਐਫਪੀ ਦੀ ਇੱਕ ਰਿਪੋਰਟ ਮੁਤਾਬਕ, ਭੂਚਾਲ ਦੇ ਕੇਂਦਰ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਪਾਰਟੇਬਿਉਨੋ ਸ਼ਹਿਰ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਕੁਝ ਇਮਾਰਤਾਂ ਢੇਹ ਵੀ ਗਈਆਂ ਹਨ। ਇਨ੍ਹਾਂ ਵਿੱਚ ਇੱਕ ਗਿਰਜਾਘਰ ਵੀ ਸ਼ਾਮਲ ਹੈ, ਜਿਸ ਦੀ ਇੱਕ ਕੰਧ ਗੰਭੀਰ ਤੌਰ 'ਤੇ ਨੁਕਸਾਨੀ ਹੋ ਗਈ ਹੈ।
ਦੇਸ਼ ਚ ਇੱਥੇ ਵੀ ਆਏ ਸਨ ਭੂਚਾਲ ਦੇ ਝਟਕੇ
ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ 1 ਜੂਨ ਨੂੰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤੀ ਸਮੇਂ ਅਨੁਸਾਰ ਭੂਚਾਲ ਸਵੇਰੇ 8 ਵੱਜ ਕੇ 44 ਮਿੰਟ 'ਤੇ ਆਇਆ ਅਤੇ ਇਸ ਦੀ ਤੀਵਰਤਾ ਰਿਕਟਰ ਪੈਮਾਨੇ 'ਤੇ 2.7 ਦਰਜ ਕੀਤੀ ਗਈ। ਨੇਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ (NCS) ਅਨੁਸਾਰ, ਭੂਚਾਲ ਦਾ ਕੇਂਦਰ ਮੇਰਠ ਜ਼ਿਲ੍ਹੇ ਦੇ ਆਸ-ਪਾਸ ਦੇ ਇਲਾਕੇ ਵਿੱਚ ਰਿਹਾ। ਇਹ ਕੇਂਦਰ 28.87 ਉੱਤਰੀ ਅਖ਼ਲਾਂਸ਼ ਅਤੇ 77.96 ਪੂਰਬੀ ਦੇਸ਼ਾਂਤਰ 'ਤੇ ਸੀ, ਜਿਸ ਦੀ ਗਹਿਰਾਈ 5 ਕਿ.ਮੀ. ਦਰਜ ਕੀਤੀ ਗਈ। ਹਾਲਾਂਕਿ ਭੂਚਾਲ ਦੀ ਤੀਬਰਤਾ ਘੱਟ ਸੀ, ਫਿਰ ਵੀ ਲੋਕਾਂ ਨੇ ਇਸ ਨੂੰ ਮਹਿਸੂਸ ਕੀਤਾ। ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















