Harry Meghan Welcome Baby Girl: ਪ੍ਰਿੰਸ ਹੈਰੀ ਦੂਜੀ ਵਾਰ ਪਿਤਾ ਬਣੇ, ਪਤਨੀ ਮੇਘਨ ਮਾਰਕਲ ਨੇ ਧੀ ਨੂੰ ਦਿੱਤਾ ਜਨਮ
ਬ੍ਰਿਟੇਨ ਦੇ ਡਿਊਕ ਪ੍ਰਿੰਸ ਹੈਰੀ ਨੇ ਆਪਣੀ ਬੇਟੀ ਦਾ ਨਾਂ ਮਹਾਰਾਣੀ ਐਲਿਜ਼ਾਬੈਥ ਅਤੇ ਆਪਣੀ ਮਾਂ ਰਾਜਕੁਮਾਰੀ ਡਾਇਨਾ ਦੇ ਨਾਂ 'ਤੇ ਲੀਲੀਬੈਟ ਡਾਇਨਾ ਰੱਖਿਆ ਹੈ।
ਨਵੀਂ ਦਿੱਲੀ: ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ (Prince Harry and Meghan Markle) ਦੂਜੀ ਵਾਰ ਮਾਪੇ ਬਣੇ ਹਨ। ਮੇਗਨ ਮਾਰਕੇਲ ਨੇ ਧੀ ਨੂੰ ਜਨਮ ਦਿੱਤਾ ਹੈ। ਬ੍ਰਿਟੇਨ ਦੇ ਡਿਊਕ ਪ੍ਰਿੰਸ ਹੈਰੀ ਨੇ ਆਪਣੀ ਬੇਟੀ ਦਾ ਨਾਂ ਮਹਾਰਾਣੀ ਐਲਿਜ਼ਾਬੈਥ ਅਤੇ ਆਪਣੀ ਮਾਂ ਰਾਜਕੁਮਾਰੀ ਡਾਇਨਾ ਦੇ ਨਾਂ 'ਤੇ ਲੀਲੀਬੇਟ ਡਾਇਨਾ ਰੱਖਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਦੋਵਾਂ ਦੀ ਧੀ ਦੀ ਅਜੇ ਤਕ ਕੋਈ ਤਸਵੀਰਸ ਸਾਹਮਣੇ ਨਹੀਂ ਆਈ ਹੈ।
ਡਚੇਸ ਆਫ਼ ਸਸੇਕਸ ਮੇਘਨ ਮਾਰਕਲ ਦੀ ਬੇਟੀ ਸਿਹਤਮੰਦ ਹੈ। ਉਨ੍ਹਾਂ ਨੇ ਅਮਰੀਕਾ ਵਿਚ ਆਪਣੀ ਧੀ ਨੂੰ ਜਨਮ ਦਿੱਤਾ। ਪ੍ਰਿੰਸ ਹੈਰੀ ਅਤੇ ਮੇਘਨ ਦੇ ਇੱਕ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਇਹ ਜੋੜਾ ਆਪਣੇ ਦੂਜੇ ਬੱਚੇ ਲੀਲੀਬੈਟ ‘ਲਿੱਲੀ’ ਡਾਇਨਾ ਮਾਊਂਟਬੈਟਨ-ਵਿੰਡਸਰ ਦਾ ਸਵਾਗਤ ਕਰ ਰਿਹਾ ਹੈ। ਬੱਚੀ ਦਾ ਭਾਰ ਸੱਤ ਪੌਂਡ 11 ਆਊਂਸ ਭਾਵ ਲਗਭਗ 3.49 ਕਿਲੋਗ੍ਰਾਮ ਹੈ।
ਬੱਚੇ ਦਾ ਪਹਿਲਾ ਨਾਂ 'ਲੀਲੀਬੈਟ' ਮਹਾਰਾਣੀ ਐਲਿਜ਼ਾਬੈਥ ਨੂੰ ਪਿਆਰ ਨਾਲ ਬੁਲਾਉਣ ਵਾਲਾ ਨਾਂ ਹੈ। ਜਦੋਂ ਕਿ ਦੂਜਾ ਨਾਂਮ ਉਸਦੀ ਦਾਦੀ ਅਤੇ ਹੈਰੀ ਦੀ ਮਾਂ ਦੇ ਸਨਮਾਨ ਵਿਚ ਹੈ। ਇਹ ਲੜਕੀ ਬ੍ਰਿਟੇਨ ਦੇ ਤਖ਼ਤ ਦੇ ਵਾਰਸਾਂ ਚੋਂ ਅੱਠਵੇਂ ਸਥਾਨ ‘ਤੇ ਹੈ।
ਬੱਚੇ ਦੇ ਜਨਮ ਦੀ ਖ਼ਬਰ ਦੇ ਨਾਲ ਹੀ ਅਜੇ ਤੱਕ ਉਸ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਹੈ। ਬੱਚੀ ਦਾ ਜਨਮ ਅਜਿਹੇ ਸਮੇਂ ਹੋਇਆ ਸੀ ਜਦੋਂ ਸ਼ਾਹੀ ਪਰਿਵਾਰ ਅਤੇ ਜੋੜੇ ਦਰਮਿਆਨ ਦੂਰੀ ਵਧ ਗਈ ਹੈ। ਹੈਰੀ ਅਤੇ ਮੇਘਨ ਨੇ ਮਾਰਚ ਵਿੱਚ ਓਪਰਾ ਵਿਨਫਰੀ ਨੂੰ ਇੱਕ ਇੰਟਰਵਿਊ ਵਿੱਚ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਸੀ, ਜਿਸ ਕਾਰਨ ਸ਼ਾਹੀ ਪਰਿਵਾਰ ਦੀ ਕਾਫ਼ੀ ਆਲੋਚਨਾ ਹੋਈ ਸੀ।
ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਬੇਟੀ ਦਾ ਜਨਮ ਸ਼ੁੱਕਰਵਾਰ 4 ਜੂਨ ਨੂੰ ਸਵੇਰੇ 11:40 ਵਜੇ ਸਾਂਤਾ ਬਾਰਬਰਾ ਕਾਟੇਜ ਹਸਪਤਾਲ ਵਿਖੇ ਹੋਇਆ। ਬੱਚੇ ਦੇ ਜਨਮ ਤੋਂ ਬਾਅਦ ਮਾਂ ਅਤੇ ਧੀ ਦੋਵੇਂ ਤੰਦਰੁਸਤ ਹਨ ਅਤੇ ਹੁਣ ਘਰ ਵਿੱਚ ਹਨ।
6 ਮਈ 2019 ਨੂੰ ਹੋਇਆ ਸੀ ਬੇਟੇ ਦਾ ਜਨਮ
ਦੱਸ ਦੇਈਏ ਕਿ ਦੋ ਸਾਲ ਪਹਿਲਾਂ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਪਹਿਲੀ ਵਾਰ ਮਾਪੇ ਬਣੇ ਸੀ। ਮੇਗਨ ਨੇ 6 ਮਈ ਨੂੰ ਸਵੇਰੇ 5.26 ਵਜੇ ਇਕ ਬੇਟੇ ਨੂੰ ਜਨਮ ਦਿੱਤਾ। ਉਸ ਸਮੇਂ ਉਸਦੇ ਬੇਟੇ ਦਾ ਭਾਰ ਸੱਤ ਪੌਂਡ ਅਤੇ ਤਿੰਨ ਔਂਸ ਸੀ।
ਇਹ ਵੀ ਪੜ੍ਹੋ: Nadda Meet Modi: 2022 'ਚ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਚੋਣਾਂ ਲਈ ਭਾਜਪਾ ਨੂੰ ਪਈ ਫਿਕਰ, ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗਾਂ ਦਾ ਦੌਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin