ਪੜਚੋਲ ਕਰੋ
Advertisement
ਫਰਾਂਸ ਦੇ ਚਰਚ 'ਚ ਹਮਲੇ ਦਾ ਇਕ ਹੋਰ ਸ਼ੱਕੀ ਗ੍ਰਿਫਤਾਰ, ਦੁਨੀਆਂ ਭਰ ਦੇ ਮੁਸਲਿਮ ਦੇਸ਼ਾਂ 'ਚ ਪ੍ਰਦਰਸ਼ਨ ਜਾਰੀ
ਫਰਾਂਸ ਤੇ ਟਿਊਨੀਸ਼ੀਆ ਦੀਆਂ ਅੱਤਵਾਦੀ ਜਾਂਚ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪੈਗੰਬਰ ਮੁਹੰਮਦ ਦੇ ਕਾਰਟੂਨ ਪ੍ਰਕਾਸ਼ਿਤ ਕਰਨ ਤੋਂ ਬਾਅਦ ਵਧੇ ਤਣਾਅ ਦਰਮਿਆ ਦੇਸ਼ 'ਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।
ਨੀਸ: ਫਰਾਂਸ ਦੀ ਇਕ ਚਰਚ 'ਚ ਤਿੰਨ ਲੋਕਾਂ ਦੇ ਕਤਲ ਮਾਮਲੇ 'ਚ ਸ਼ੁੱਕਰਵਾਰ ਇਕ ਹੋਰ ਸ਼ੱਕੀ ਗ੍ਰਿਫਤਾਰ ਕੀਤਾ ਗਿਆ ਹੈ। ਸ਼ੱਕੀ 47 ਸਾਲ ਦਾ ਹੈ। ਦੱਸਿਆ ਗਿਆ ਕਿ ਉਹ ਨੀਸ ਦੇ ਨੋਟ੍ਰੇਡਮ ਬੇਸਿਲਿਕਾ ਚਰਚ 'ਚ ਹਮਲੇ ਤੋਂ ਇਕ ਦਿਨ ਪਹਿਲਾਂ ਹਮਲਾਵਰ ਦੇ ਸੰਪਰਕ 'ਚ ਸੀ। ਪੁਲਿਸ ਦੀ ਕਾਰਵਾਈ 'ਚ ਹਮਲਾਵਰ ਇਬਰਾਹਿਮ ਇਸਾਓਈ ਗੰਭੀਰ ਜ਼ਖ਼ਮੀ ਹੋ ਗਿਆ ਤੇ ਹਸਪਤਾਲ 'ਚ ਭਰਤੀ ਹੈ।
ਫਰਾਂਸ ਤੇ ਟਿਊਨੀਸ਼ੀਆ ਦੀਆਂ ਅੱਤਵਾਦੀ ਜਾਂਚ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪੈਗੰਬਰ ਮੁਹੰਮਦ ਦੇ ਕਾਰਟੂਨ ਪ੍ਰਕਾਸ਼ਿਤ ਕਰਨ ਤੋਂ ਬਾਅਦ ਵਧੇ ਤਣਾਅ ਦਰਮਿਆ ਦੇਸ਼ 'ਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।
ਫਰਾਂਸ ਖਿਲਾਫ ਮੁਸਲਿਮ ਜਗਤ 'ਚ ਰੋਸ
ਪਾਕਿਸਤਾਨ, ਲਿਬਨਾਨ ਤੋਂ ਲੈਕੇ ਫਲਸਤੀਨੀ ਖੇਤਰ ਸਮੇਤ ਕਈ ਹੋਰ ਥਾਵਾਂ 'ਤੇ ਹਜ਼ਾਰਾਂ ਮੁਸਲਮਾਨ ਫਰਾਂਸ ਖਿਲਾਫ ਪ੍ਰਦਰਸ਼ਨ ਕਰਨ ਲਈ ਸ਼ੁੱਕਰਵਾਰ ਸੜਕਾਂ 'ਤੇ ਉੱਤਰੇ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਪ੍ਰਦਰਸ਼ਨ ਹਿੰਸਕ ਹੋ ਗਿਆ ਜਦੋਂ ਕਰੀਬ 2000 ਲੋਕਾਂ ਨੇ ਫਰਾਂਸ ਦੇ ਦੂਤਾਵਾਸ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ।
ਅੱਜ ਰਾਤ ਆਸਮਾਨ 'ਚ ਦਿਖੇਗਾ ਦੁਰਲੱਭ ਨਜ਼ਾਰਾ, ਜਾਣੋ ਕੀ ਹੋਵੇਗਾ ਖਾਸ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਪ੍ਰਦਰਸ਼ਨ 'ਚ ਕਰੀਬ 50,000 ਲੋਕ ਸ਼ਾਮਲ ਹੋਏ ਤੇ ਫਰਾਂਸ ਦੇ ਰਾਸ਼ਟਰਪਤੀ ਮੈਂਕਰੋ ਦਾ ਪੁਤਲਾ ਫੂਕਿਆ। ਲੋਕਾਂ ਨੇ ਨਸਲਵਾਦ ਰੋਕਣ ਇਸਲਾਮ ਖਿਲਾਫ ਨਫਰਤ ਰੋਕਣ ਦੇ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਨੇ ਫਰਾਂਸ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ। ਅਫਗਾਨਿਸਤਾਨ 'ਚ ਵੀ ਇਸਲਾਮੀ ਪਾਰਟੀ ਹਜਬ-ਏ-ਇਸਲਾਮੀ ਮੈਂਬਰਾਂ ਨੇ ਫਰਾਂਸ ਦਾ ਝੰਡਾ ਸਾੜਿਆ।
ਬੰਗਲਾਦੇਸ਼, ਪਾਕਿਸਤਾਨ ਤੋਂ ਲੈਕੇ ਕੁਵੈਤ 'ਚ ਪਿਛਲੇ ਹਫਤੇ ਤੋਂ ਫਰਾਂਸ ਦੇ ਸਮਾਨ ਦਾ ਬਾਈਕਾਟ ਕਰਨ ਦੀ ਅਪੀਲ ਜ਼ੋਰ ਫੜ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਫਰਾਂਸ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਤੁਰਕੀ ਨੇ ਵੀ ਸਖਤ ਸ਼ਬਦਾਂ 'ਚ ਫਰਾਂਸ ਦੀ ਆਲੋਚਨਾ ਕੀਤੀ ਹੈ।
ਤੁਰਕੀ 'ਚ ਸ਼ਕਤੀਸ਼ਾਲੀ ਭੂਚਾਲ ਨਾਲ 17 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ, ਇਮਾਰਤਾਂ ਤਬਾਹ
ਭਾਰਤ 'ਚ ਵੀ ਵਿਰੋਧ ਜਾਰੀ
ਭਾਰਤ 'ਚ ਵੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਖਿਲਾਫ ਤਿੱਖਾ ਵਿਰੋਧ ਹੋ ਰਿਹਾ ਹੈ। ਗੁਜਰਾਤ 'ਚ ਪੁਰਾਣੇ ਵਡੋਦਰਾ ਸ਼ਹਿਰ ਦੇ ਮੁਸਲਿਮ ਬੁਹਗਿਣਤੀ ਵਾਲੇ ਇਲਾਕੇ 'ਚ ਫਰਾਂਸ ਤੇ ਉੱਥੋਂ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਦਾ ਬਾਈਕਾਟ ਕਰਨ ਦੀ ਅਪੀਲ ਕਰਨ ਵਾਲੇ ਪੋਸਟਰ ਦੇਖੇ ਗਏ। ਹਾਲਾਂਕਿ ਪੁਲਿਸ ਨੇ ਇਹ ਹਟਾ ਦਿੱਤੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਸਿਹਤ
ਦੇਸ਼
Advertisement